ਪੁਣੇ: ਬਾਲ ਦਿਵਸ ਮੌਕੇ 'ਤੇ ਤਾਪਸੀ ਪੰਨੂੰ ਅਤੇ ਭੂਮੀ ਪੇਡਨੇਕਰ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ 'ਸਾਂਡ ਕੀ ਆਖ' ਦੀ ਸਪੈਸ਼ਲ ਸਕ੍ਰੀਨਿੰਗ ਬੱਚਿਆਂ ਲਈ ਰੱਖੀ ਗਈ। ਸ੍ਰਕੀਨਿੰਗ ਦਾ ਉਪਰਾਲਾ ਸ਼ਹਿਰ ਦੇ ਸਿਨੋਪੋਲਿਸ 'ਪੀ ਐਂਡ ਐਮ' ਮਾਲ ਵੱਲੋਂ ਕੀਤਾ ਗਿਆ।
ਇਸ ਤੋਂ ਇਲਾਵਾ ਰਾਊਂਡ ਟੇਬਲ ਇੰਡੀਆ ਨਾਂਅ ਦੀ ਇੱਕ ਐਨਜੀਓ ਨੇ ਇੱਕ ਵੱਖਰੇ ਤਰੀਕੇ ਦੇ ਨਾਲ ਸਕ੍ਰਨਿੰਗ ਦਾ ਆਯੋਜਨ ਕੀਤਾ। ਇਨ੍ਹਾਂ ਦਾ ਮੁੱਖ ਮੰਤਵ ਔਰਤਾਂ ਦੇ ਹੱਕਾਂ ਲਈ ਸਭ ਨੂੰ ਜਾਗਰੂਕ ਕਰਨਾ ਸੀ।
ਤੁਸ਼ਾਰ ਹੀਰਾਨੰਦਨੀ ਵੱਲੋਂ ਨਿਰਦੇਸ਼ਿਤ ਇਹ ਫ਼ਿਲਮ ਭਾਰਤ ਦੀ ਸਭ ਤੋਂ ਵੱਧ ਉਮਰ ਦੀਆਂ ਸ਼ਾਰਪਸੂਟਰ ਚੰਦਰੋਂ ਅਤੇ ਪ੍ਰਕਾਸ਼ੀ ਤੋਮਰ ਦੀ ਜ਼ਿੰਦਗੀ 'ਤੇ ਅਧਾਰਿਤ ਹੈ।
ਜ਼ਿਕਰਯੋਗ ਹੈ ਕਿ ਇਸ ਫ਼ਿਲਮ ਦੀ ਸਪੈਸ਼ਲ ਸਕ੍ਰਨਿੰਗ ਸਿਰਫ਼ ਪੁਣੇ ਵਿੱਚ ਹੀ ਨਹੀਂ ਬਲਕਿ ਜੈਪੁਰ ਅਤੇ ਅਹਿਮਦਾਬਾਦ ਵੀ ਰੱਖੀ ਗਈ।