ਮੁਬੰਈ: ਅਦਾਕਾਰਾ ਸਾਰਾ ਅਲੀ ਖ਼ਾਨ ਨੇ ਸਲਮਾਨ ਖ਼ਾਨ ਨਾਲ ਮੁਲਾਕਾਤ ਕਰਦੇ ਹੋਏ ਆਪਣੀ ਨਵਾਬੀ ਤਹਜੀਬ ਦੀ ਛੋਟੀ ਜਿਹੀ ਝਲਕ ਪੇਸ਼ ਕੀਤੀ, ਜਿਸ 'ਚ ਸਾਰਾ ਨੇ ਸਲਮਾਨ ਖ਼ਾਨ ਨੂੰ ਕਲਾਸਿਕ ਤਰੀਕੇ ਨਾਲ 'ਅਦਾਬ' ਕਿਹਾ।
ਅਦਾਕਾਰਾ ਸਾਰਾ ਅਲੀ ਖ਼ਾਨ ਤੇ ਅਦਾਕਾਰ ਕਾਰਤਿਕ ਆਰੀਅਨ ਦੇ ਨਾਲ 'ਲਵ ਅੱਜਕਲ੍ਹ' ਫਿਲਮ ਦੀ ਪ੍ਰਮੋਸ਼ਨ ਲਈ ਬਿੱਗ ਬਾੱਸ 13 ਦੇ ਸੈਟ 'ਤੇ ਪਹੁੰਚੀ।
ਇਸ ਨਾਲ ਹੀ ਸਾਰਾ ਅਲੀ ਖ਼ਾਨ ਨੇ ਇੰਸਟਾਗ੍ਰਾਮ ਦੇ ਅਕਾਉਂਟ 'ਤੇ ਸਲਮਾਨ ਨਾਲ ਕੀਤੀ ਮੁਲਾਕਾਤ ਦੀ ਵੀਡੀਓ ਨੂੰ ਸ਼ੇਅਰ ਕੀਤਾ।
ਇਹ ਵੀ ਪੜ੍ਹੋ: ਅਰਜੁਨ ਕਪੂਰ ਨੇ ਮਾਂ ਮੋਨਾ ਕਪੂਰ ਨਾਲ ਸ਼ੇਅਰ ਕੀਤੀ ਤਸਵੀਰ, ਲਿਖਿਆ 'ਸੇਮ ਟੂ ਸੇਮ'
ਵੀਡੀਓ ਦੇ ਅੰਤ 'ਚ ਸਾਰਾ ਅਲੀ ਖ਼ਾਨ ਨੇ ਕਿਹਾ ਕਿ, 'ਆਦਾਬ @beingsalmankhan ਸਰ ਤੇ ਨਮਸਤੇ ਦਰਸ਼ਕੋ #ਬਿੱਗਬਾੱਸ 13 ਦੇ ਘਰ 'ਚ ਵੀਰ ਤੇ ਜੋਈ ਨੂੰ ਬੁਲਾਉਣ ਲਈ ਸ਼ੁਕਰੀਆ,# ਲਵ ਅੱਜਕਲ੍ਹ'
- " class="align-text-top noRightClick twitterSection" data="
">
ਸਾਰਾ ਦੇ ਇੰਸਟਾਗ੍ਰਾਮ 'ਤੇ ਸ਼ੇਅਰ ਇਸ ਵੀਡੀਓ ਨੂੰ 3 ਮਿਲਿਅਨ ਤੋਂ ਵੀ ਜਿਆਦਾ ਵਿਉ ਅਤੇ 7 ਮਿਲੀਅਨ ਲਾਇਕ ਮਿਲੇ ਹਨ।
ਸਾਰਾ ਅਲੀ ਖ਼ਾਨ ਤੇ ਕਾਰਤਿਕ ਆਰੀਅਨ ਪਹਿਲੀ ਵਾਰ ਇਮਤਿਆਜ ਅਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਲਵ ਅੱਜਕਲ੍ਹ' 'ਚ ਨਜ਼ਰ ਆਉਣਗੇ। ਇਹ ਫਿਲਮ ਵੈਲੇਨਟਾਇਨ ਡੇ 'ਤੇ ਰਿਲੀਜ਼ ਕੀਤੀ ਜਾਏਗੀ।
ਇਸ ਦੇ ਨਾਲ ਹੀ ਇਸ ਸਾਲ ਅਦਾਕਾਰਾ ਸਾਰਾ ਅਲੀ ਖ਼ਾਨ ਕੁਲੀ ਨੂੰ.1 'ਚ ਵਰੁਣ ਧਵਨ ਦੇ ਨਾਲ ਨਜ਼ਰ ਆਏਗੀ। ਕੁਲੀ ਨੂੰ.1 ਫਿਲਮ 1995 ਦੇ ਡੇਵਿਡ ਧਵਨ ਦੀ ਸੁਪਰਹਿਟ ਕਮੇਡੀ ਫਿਲਮ ਦਾ ਰੀਮੇਕ ਹੈ। ਕੁਲੀ ਨੂੰ.1, 1 ਮਈ 2020 ਨੂੰ ਰਿਲੀਜ਼ ਹੋਵੇਗੀ।