ਮੁੰਬਈ: ਅਦਾਕਾਰ ਸੰਜੇ ਦੱਤ ਨੇ ਸੋਮਵਾਰ ਨੂੰ ਆਪਣੀ ਮਾਂ ਨਰਗਿਸ ਦੱਤ ਲਈ ਇੱਕ ਵੀਡੀਓ ਨੂੰ ਸ਼ੇਅਰ ਕੀਤਾ, ਜਿਸ ਵਿੱਚ ਅਦਾਕਾਰ ਨੇ ਉਨ੍ਹਾਂ ਨੂੰ 'ਬੈਸਟ ਮਦਰ' ਕਿਹਾ ਹੈ। ਇੰਸਟਾਗ੍ਰਾਮ 'ਤੇ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਲਿਖਿਆ,"ਹੈਪੀ ਬਰਥ-ਡੇਅ ਮਾਂ, ਤੁਹਾਡੀ ਯਾਦ ਆਉਂਦੀ ਹੈ।"
- " class="align-text-top noRightClick twitterSection" data="
">
ਵੀਡੀਓ ਵਿੱਚ, ਨਰਗਿਸ ਦੀਆਂ ਕੁਝ ਤਸਵੀਰਾਂ ਵੀ ਹਨ, ਜਿਸ 'ਚ ਉਨ੍ਹਾਂ ਦੀਆਂ ਫ਼ਿਲਮਾਂ ਦੇ ਬੈਸਟ ਸੀਨ, ਪਤੀ ਸੁਨੀਤ ਦੱਤ ਦੇ ਨਾਲ ਬਿਤਾਏ ਹੋਏ ਖ਼ਾਸ ਪਲ ਤੇ ਆਪਣੇ ਬੱਚਿਆਂ ਨਾਲ ਕੁਝ ਯਾਦਗਾਰ ਪਲ ਸ਼ਾਮਲ ਹਨ।
ਨਰਗਿਸ ਦਾ ਦੇਹਾਂਤ ਸਾਲ 1981 ਵਿੱਚ ਕੈਂਸਰ ਕਾਰਨ ਹੋਇਆ ਸੀ, ਉਸ ਸਮੇਂ ਸੰਜੇ ਦੱਤ ਆਪਣਾ ਬਾਲੀਵੁੱਡ ਵਿੱਚ ਡੈਬਿਉ ਕਰਨ ਜਾ ਰਹੇ ਸੀ। ਸੰਜੇ ਤੇ ਉਨ੍ਹਾਂ ਦੀ ਮਾਂ ਦਾ ਮਜ਼ਬੂਤ ਰਿਸ਼ਤਾ ਰਾਜਕੁਮਾਰ ਹਿਰਾਨੀ ਦੀ ਫ਼ਿਲਮ 'ਸੰਜੂ' ਵਿੱਚ ਵੀ ਦੇਖਣ ਨੂੰ ਮਿਲਿਆ ਹੈ।
ਵਰਕਫ੍ਰੰਟ ਦੀ ਜੇ ਗ਼ੱਲ ਕਰੀਏ ਤਾਂ ਸੰਜੇ ਆਖਰੀ ਵਾਰ ਸਾਲ 2019 ਵਿੱਚ ਆਈ ਪੀਰੀਅਡ ਡਰਾਮਾ ਫ਼ਿਲਮ 'ਪਾਣੀਪਤ' ਵਿੱਚ ਨਜ਼ਰ ਆਏ ਸੀ ਤੇ ਲੌਕਡਾਊਨ ਕਾਰਨ ਉਨ੍ਹਾਂ ਦੀਆਂ ਕਈ ਫ਼ਿਲਮਾਂ ਦੀ ਸ਼ੂਟਿੰਗ ਰੁਕ ਗਈ ਹੈ।