ਮੁੰਬਈ: ਸਲਮਾਨ ਖ਼ਾਨ ਆਪਣੇ ਪਨਵੇਲ ਵਾਲੇ ਫਾਰਮ ਹਾਊਸ 'ਤੇ ਪਿਛਲੇ 60 ਦਿਨਾਂ ਤੋਂ ਸੈਲਫ਼ ਆਈਸੋਲੇਸ਼ਨ ਵਿੱਚ ਰਹਿ ਰਹੇ ਸਨ। ਰਿਪੋਰਟ ਮੁਤਾਬਕ ਉਨ੍ਹਾਂ ਨੇ ਆਪਣੇ ਪਿਤਾ ਸਲੀਮ ਖ਼ਾਨ ਤੇ ਮਾਤਾ ਸਲਮਾ ਖ਼ਾਨ ਨਾਲ ਮੰਗਲਵਾਰ ਦੀ ਰਾਤ ਨੂੰ ਮੁੰਬਈ ਜਾ ਕੇ ਮੁਲਾਕਾਤ ਕੀਤੀ।
ਜਦੋਂ ਤੋਂ ਦੇਸ਼ਭਰ ਵਿੱਚ ਲੌਕਡਾਊਨ ਲਗਾਇਆ ਗਿਆ ਹੈ, ਉਦੋ ਤੋਂ ਹੀ ਸਲਮਾਨ ਖ਼ਾਨ ਹੋਰ 20 ਲੋਕਾਂ ਨਾਲ ਆਪਣੇ ਪਨਵੇਲ ਵਾਲੇ ਫਾਰਮ ਹਾਊਸ ਵਿੱਚ ਰਹਿ ਰਹੇ ਸਨ। ਸਲਮਾਨ ਖ਼ਾਨ ਅਕਸਰ ਆਪਣੇ ਮਾਤਾ-ਪਿਤਾ ਨਾਲ ਵੀਡੀਓ ਕਾਲ ਰਾਹੀਂ ਗ਼ੱਲ ਕਰਦੇ ਰਹਿੰਦੇ ਸਨ। ਲੌਕਡਾਊਨ 31 ਮਈ ਤੱਕ ਵੱਧਣ ਕਾਰਨ ਅਦਾਕਾਰ ਨੇ ਜ਼ਰੂਰੀ ਮਨਜ਼ੂਰੀ ਲੈ ਕੇ ਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਦੇ ਹੋਏ ਮੁੰਬਈ ਪਹੁੰਚੇ।
ਹੋਰ ਪੜ੍ਹੋ: ਟੀਵੀ ਅਦਾਕਾਰ ਆਸ਼ੀਸ਼ ਰਾਏ ਹਸਪਤਾਲ ਵਿੱਚ ਹੋਏ ਭਰਤੀ, ਫ਼ੈਨਜ਼ ਤੋਂ ਮੰਗੀ ਮਦਦ
ਕਿਹਾ ਜਾ ਰਿਹਾ ਹੈ ਕਿ ਸਲਮਾਨ ਖ਼ਾਨ ਆਪਣੇ ਪਿਤਾ ਦੀ ਸਿਹਤ ਨੂੰ ਲੈ ਕੇ ਚਿੰਤਤ ਸਨ ਤੇ ਖ਼ੁਦ ਦੇਖਣਾ ਚਾਹੁੰਦੇ ਸੀ ਉਨ੍ਹਾਂ ਦੀ ਸਿਹਤ ਠੀਕ ਹੈ ਜਾਂ ਨਹੀਂ। ਇਸੇ ਕਾਰਨ ਅਦਾਕਾਰ ਨੇ ਜਲਦਬਾਜ਼ੀ ਵਿੱਚ ਇਹ ਸਫ਼ਰ ਕੀਤਾ।