ਭੋਪਾਲ: IIFA ਐਵਾਰਡ 2020 ਦੀਆਂ ਤਰੀਕਾਂ ਦਾ ਐਲਾਨ ਹੋ ਗਿਆ ਹੈ। ਇੰਦੋਰ 'ਚ ਇਹ ਸਮਾਰੋਹ 27 ਅਤੇ 28 ਮਾਰਚ ਨੂੰ ਹੋਵੇਗਾ, ਜਦਕਿ ਭੋਪਾਲ 'ਚ 29 ਮਾਰਚ ਨੂੰ ਹੋਵੇਗਾ। ਇਸ ਸਾਲ ਹੋਣ ਵਾਲੇ IIFA ਐਵਾਰਡ 2020 ਨੂੰ ਬਾਲੀਵੁੱਡ ਦੇ ਸੁਪਰ ਸਟਾਰ ਸਲਮਾਨ ਖ਼ਾਨ ਹੋਸਟ ਕਰਨਗੇ।
ਸਲਮਾਨ ਖ਼ਾਨ ਅਤੇ ਅਦਾਕਾਰਾ ਜੈਕਲੀਨ ਫਰਨਾਡਿਜ਼ ਦੀ ਮੌਜ਼ੂਦਗੀ 'ਚ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਇਸ ਸਮਾਰੋਹ ਦਾ ਪਹਿਲਾ ਟਿਕਟ ਖ਼ਰੀਦਿਆ।
ਇਹ ਵੀ ਪੜ੍ਹੋ: ਮਾਰਚ 'ਚ ਰਿਲੀਜ਼ ਹੋ ਰਹੀ ਹੈ 'ਚੱਲ ਮੇਰਾ ਪੁੱਤ 2'
ਭੋਪਾਲ ਦੇ ਮਿੰਟੋ ਹਾਲ 'ਚ ਆਯੋਜਿਤ ਇਸ ਪ੍ਰੈਸ ਕਾਨਫਰੰਸ 'ਚ ਪ੍ਰਦੇਸ਼ ਦੇ ਕਈ ਮੰਤਰੀ ਮੌਜੂਦ ਰਹੇ। IIFA ਐਵਾਰਡ ਦੇ ਐਲਾਨ ਤੋਂ ਬਾਅਦ ਭੋਪਾਲ ਪੁੱਜੇ ਸਲਮਾਨ ਖ਼ਾਨ ਨੇ ਇੰਦੋਰ ਅਤੇ ਮੱਧ ਪ੍ਰਦੇਸ਼ ਨਾਲ ਜੁੜੀਆਂ ਆਪਣੀਆਂ ਯਾਦਾਂ ਨੂੰ ਵੀ ਸਾਂਝਾ ਕੀਤਾ। ਸਲਮਾਨ ਖ਼ਾਨ ਨੇ ਕਿਹਾ ਕਿ ਭੋਪਾਲ ਆ ਕੇ ਲਗਦਾ ਹੈ ਕਿ ਜਿਵੇਂ ਉਹ ਆਪਣੇ ਘਰ ਆ ਗਏ ਹੋਣ। ਜ਼ਿਕਰਯੋਗ ਹੈ ਕਿ IIFA ਐਵਾਰਡ 2020 ਸਮਾਰੋਹ 'ਚ ਬਾਲੀਵੁੱਡ ਦੀਆਂ ਤਮਾਮ ਹਸਤੀਆਂ ਸ਼ਾਮਲ ਹੋਣਗੀਆਂ।