ETV Bharat / sitara

ਫ਼ਿਲਮ 'ਦਬੰਗ 3' ਦੀ ਟੀਮ ਨਾਲ ਮਨਾਇਆ ਸਲਮਾਨ ਖ਼ਾਨ ਨੇ ਜਨਮਦਿਨ - dabang 3 team

27 ਦਸੰਬਰ ਨੂੰ ਸਲਮਾਨ 54 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਨੇ ਆਪਣਾ ਜਨਮਦਿਨ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਫ਼ਿਲਮ 'ਦਬੰਗ 3' ਦੀ ਸਟਾਰਕਾਸਟ ਨਾਲ ਮਨਾਇਆ। ਦੱਸ ਦਈਏ ਕਿ ਸਲਮਾਨ ਨੇ ਆਪਣੀ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਟੀਵੀ ਐਡਸ ਤੋਂ ਕੀਤੀ ਸੀ।

salman khan and dabang 3 team
ਫ਼ੋਟੋ
author img

By

Published : Dec 27, 2019, 7:25 AM IST

ਮੁੰਬਈ: ਬਾਲੀਵੁੱਡ ਦੇ 'ਸੁਲਤਾਨ' ਸਲਮਾਨ ਖ਼ਾਨ 54 ਸਾਲ ਦੇ ਹੋ ਗਏ ਹਨ। 27 ਦਸੰਬਰ ਨੂੰ ਉਹ ਆਪਣਾ 54 ਵਾਂ ਜਨਮਦਿਨ ਮਨਾ ਰਹੇ ਹਨ। ਸਲਮਾਨ ਨੇ ਇਸ ਖ਼ਾਸ ਮੌਕੇ ਨੂੰ ਆਪਣੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਫ਼ਿਲਮ 'ਦਬੰਗ 3' ਦੀ ਟੀਮ ਨਾਲ ਕੇਕ ਕੱਟ ਕੇ ਮਨਾਇਆ।
ਹਿੰਦੀ ਸਿਨੇਮਾ ਵਿੱਚ ਕਈ ਅਭਿਨੇਤਾ ਆਏ ਅਤੇ ਚਲੇ ਗਏ ਪਰ ਸਲਮਾਨ ਬਾਲੀਵੁੱਡ ਦਾ ਦਿੱਗਜ਼ ਨਾਂਅ ਹੈ। ਸਲਮਾਨ ਖ਼ਾਨ ਦੀਆਂ ਫ਼ਲਾਪ ਫ਼ਿਲਮਾਂ ਵੀ 150 ਕਰੋੜ ਤੋਂ ਵੱਧ ਦਾ ਕਾਰੋਬਾਰ ਕਰਦੀਆਂ ਹਨ। ਇੰਨਾ ਹੀ ਨਹੀਂ ਸਲਮਾਨ ਖ਼ਾਨ ਬਾਲੀਵੁੱਡ ਵਿਚ ਨਵੇਂ ਆਏ ਕਲਾਕਾਰਾਂ ਲਈ ਕਿਸੇ ਗੌਡਫਾਦਰ ਤੋਂ ਘੱਟ ਨਹੀਂ ਹਨ।
ਸਲਮਾਨ ਖ਼ਾਨ ਨੂੰ ਪਹਿਲਾ ਬਰੇਕ ਫਿਲਮ ਨਿਰਮਾਤਾ ਕੈਲਾਸ਼ ਸੁਰਿੰਦਰਨਾਥ ਨੇ ਦਿੱਤਾ ਸੀ। ਕੈਲਾਸ਼ ਨੇ ਉਸਨੂੰ ਇੱਕ ਟੀਵੀ ਐਡ 'ਚ ਲਾਂਚ ਕੀਤਾ ਸੀ। ਸਲਮਾਨ ਦੀ ਬਤੌਰ ਮੁੱਖ ਭੂਮਿਕਾ ਵਾਲੀ ਫ਼ਿਲਮ 'ਮੈਨੇ ਪਿਆਰ ਕੀਆ' ਸੀ। ਬਾਲੀਵੁੱਡ 'ਚ ਤਾਂ ਉਨ੍ਹਾਂ ਨੇ ਆਪਣਾ ਮੁਕਾਮ ਹਾਸਿਲ ਕੀਤਾ ਹੀ ਇਸ ਤੋਂ ਇਲਾਵਾ ਉਨ੍ਹਾਂ ਕਈ ਸਿਤਾਰਿਆਂ ਨੂੰ ਵੀ ਲਾਂਚ ਕੀਤਾ ਜਿਨ੍ਹਾਂ ਨੂੰ ਸਲਮਾਨ ਨੇ ਲਾਂਚ ਕੀਤਾ ਉਹ ਅੱਜ ਸੁਪਰਸਟਾਰ ਹਨ। ਇਸ ਸੂਚੀ 'ਚ ਕੈਟਰੀਨਾ ਕੈਫ਼ ਦਾ ਨਾਂਅ ਸ਼ਾਮਿਲ ਹੈ। ਸਲਮਾਨ ਇੱਕ ਸੱਚੇ ਟੈਂਲੇਂਟ ਨੂੰ ਪ੍ਰਮੋਟ ਕਰਦੇ ਹਨ ਇਸ ਗੱਲ ਦਾ ਗਵਾਹੀ 'ਦਿ ਕਪਿਲ ਸ਼ਰਮਾ' ਸ਼ੋਅ ਵੀ ਹੈ। ਜੀ ਹਾਂ ਜਦੋਂ ਕਪਿਲ 'ਤੇ ਬੁਰਾ ਵਕਤ ਆਇਆ, ਉਸ ਵੇਲੇ ਸਲਮਾਨ ਨੇ ਉਸ ਦਾ ਸ਼ੋਅ ਪ੍ਰੋਡਿਊਸ ਕੀਤਾ।

ਬਾਲੀਵੁੱਡ ਦੇ 'ਦਬੰਗ' ਸਲਮਾਨ ਖ਼ਾਨ ਇੱਕ ਚੰਗੇ ਇਨਸਾਨ ਹਨ ਇਸ 'ਚ ਕੋਈ ਦੋ ਰਾਏ ਨਹੀਂ ਹੈ। ਉਹ ਆਪਣੇ ਪਰਿਵਾਰ ਨਾਲ ਕਿੰਨ੍ਹਾਂ ਪਿਆਰ ਕਰਦੇ ਹਨ ਇਹ ਵੀ ਸਭ ਜਾਣਦੇ ਹਨ। ਸਲਮਾਨ ਖੁਦ ਕਹਿੰਦੇ ਹਨ ਕਿ ਉਸਦੇ ਮਾਪਿਆਂ ਲਈ ਉਸ ਨੂੰ ਸੰਭਾਲਣਾ ਹਮੇਸ਼ਾਂ ਬਹੁਤ ਮੁਸ਼ਕਲ ਰਿਹਾ ਹੈ ਅਤੇ ਅੱਜ ਵੀ ਇਹ ਹੀ ਹਾਲ ਹੈ। ਸਲਮਾਨ ਨੇ ਖ਼ੁਦ ਇਨ੍ਹਾਂ ਗੱਲਾਂ ਨੂੰ ਇੱਕ ਚੈਟ ਸ਼ੋਅ ਵਿੱਚ ਦੱਸਿਆ ਹੈ।

Intro:Body:

sa

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.