ਮੁੰਬਈ: ਦੀਵਾਲੀ ਮੌਕੇ ਅਮਿਤਾਭ ਬੱਚਨ ਦੇ ਘਰ ਵੱਡਾ ਹਾਦਸਾ ਹੋਣ ਤੋਂ ਬੱਚ ਗਿਆ। ਦਰਅਸਲ ਉਨ੍ਹਾਂ ਦੀ ਨੂੰਹ ਐਸ਼ਵਰਿਆ ਰਾਏ ਦੀ ਮੈਨੇਜਰ ਦੇ ਲਹਿੰਗੇ ਨੂੰ ਅੱਗ ਲੱਗ ਗਈ ਸੀ। ਬਾਲੀਵੁੱਡ ਦੇ ਕਿੰਗ ਖ਼ਾਨ ਨੇ ਆਪਣੀ ਜਾਨ 'ਤੇ ਖੇਡ ਕੇ ਐਸ਼ਵਰਿਆ ਰਾਏ ਦੇ ਮੈਨੇਜਰ ਦੀ ਜਾਣ ਬਚਾਈ ਇਹ ਸਭ ਕਰਦੇ ਹੋਏ ਸ਼ਾਹਰੁਖ਼ ਨੂੰ ਸੱਟਾਂ ਵੀ ਲੱਗੀਆਂ।
- " class="align-text-top noRightClick twitterSection" data="
">
ਇਸ ਘਟਨਾ ਤੋਂ ਬਾਅਦ ਸ਼ਾਹਰੁਖ਼ ਦੀ ਬਹਾਦਰੀ ਦੀ ਤਾਰੀਫ਼ ਹੋ ਰਹੀ ਹੈ। ਉਨ੍ਹਾਂ ਦੀ ਤਾਰੀਫ਼ ਕਰਨ ਵਾਲਿਆਂ ਦੀ ਸੂਚੀ 'ਚ ਹੁਣ ਸਲਮਾਨ ਖ਼ਾਨ ਦਾ ਨਾਂਅ ਵੀ ਜੁੜ ਚੁੱਕਿਆ ਹੈ। ਸਲਮਾਨ ਖ਼ਾਨ ਨੇ ਇੱਕ ਵੱਖਰੇ ਹੀ ਅੰਦਾਜ਼ 'ਚ ਸ਼ਾਹਰੁਖ਼ ਦੀ ਸ਼ਲਾਘਾ ਕੀਤੀ ਹੈ।
ਦਰਅਸਲ,ਸਲਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ਾਹਰੁਖ਼ ਦਾ ਇੱਕ ਵੀਡੀਓ ਪੋਸਟ ਕੀਤਾ ਹੈ। ਇਹ ਵੀਡੀਓ ਸ਼ਾਹਰੁਖ਼ ਦੀ ਫ਼ਿਲਮ 'ਹੈਪੀ ਨਿਯੂ ਈਅਰ' ਦਾ ਹੈ। ਇਸ ਵੀਡੀਓ 'ਚ ਸ਼ਾਹਰੁਖ਼ ਦੇ ਕੱਪੜਿਆਂ ਨੂੰ ਅੱਗ ਲੱਗ ਜਾਂਦੀ ਹੈ ਅਤੇ ਬੈਕਗ੍ਰਾਊਂਡ 'ਚ ਸਲਮਾਨ ਦੀ ਅਵਾਜ਼ ਸੁਣਾਈ ਦੇ ਰਹੀ ਹੈ।
ਮੀਡੀਆ ਰਿਪੋਰਟਾਂ ਮੁਤਾਬਿਕ ਐਸ਼ਵਰਿਆ ਦੀ ਮੈਨੇਜਰ ਅਰਚਨਾ ਕਰੀਬ 15 ਪ੍ਰਤੀਸ਼ਤ ਜਲ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਨਾਨਾਵਟੀ ਹਸਪਤਾਲ ਦੇ ਆਈਸੀਯੂ 'ਚ ਭਰਤੀ ਕਰਵਾਇਆ ਗਿਆ। ਉੱਥੇ ਹੀ ਉਸ ਨੂੰ ਬਚਾਉਂਦੇ ਹੋਏ ਸ਼ਾਹਰੁਖ਼ ਨੂੰ ਵੀ ਸੱਟਾਂ ਲੱਗੀਆਂ ਹਨ।