ਮੁੰਬਈ: ਬਾਲੀਵੁੱਡ ਅਦਾਕਾਰ ਸੈਫ ਅਲੀ ਖ਼ਾਨ ਤੇ ਅਦਾਕਾਰਾ ਅੰਮ੍ਰਿਤਾ ਸਿੰਘ ਦੇ ਬੇਟੇ ਇਬਰਾਹਿਮ ਅਲੀ ਖ਼ਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਇਸ ਵੀਡੀਓ ਵਿੱਚ ਇਬਰਾਹਿਮ ਅਕਸ਼ੇ ਕੁਮਾਰ, ਪਰੇਸ਼ ਰਾਵਲ ਤੇ ਸੁਨੀਲ ਸ਼ੈਟੀ ਦੀ ਸੁਪਰਹਿੱਟ ਫ਼ਿਲਮ 'ਹੇਰਾ-ਫੇਰੀ' ਦੇ ਮਸ਼ਹੂਰ ਡਾਈਲਾਗਸ ਨੂੰ ਬੋਲਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਇਬਰਾਹਿਮ 'ਰਾਜੂ' ਦੇ ਨਾਲ ਨਾਲ 'ਬਾਬੂ ਭਈਆ' ਦੇ ਡਾਈਲਾਗ ਨੂੰ ਵੀ ਦੁਹਰਾਉਂਦੇ ਹੋਏ ਨਜ਼ਰ ਆਏ। ਇਬਰਾਹਿਮ ਦਾ ਇਹ ਵੀਡੀਓ ਕਾਫ਼ੀ ਵਾਇਰਲ ਹੋ ਰਿਹਾ ਹੈ।
ਦੱਸ ਦੇਈਏ ਕਿ ਇਸ ਵੀਡੀਓ ਨੂੰ ਫ਼ੈਨ ਪੇਜ਼ ਨੇ ਸ਼ੇਅਰ ਕੀਤਾ ਹੈ। ਇਬਰਾਹਿਮ ਦੇ ਇਸ ਫ਼ਨੀ ਵੀਡੀਓ ਉੱਤੇ ਫ਼ੈਨਜ਼ ਕਾਫ਼ੀ ਕੁਮੈਂਟ ਕਰ ਰਹੇ ਹਨ ਤੇ ਆਪਣੀ ਪ੍ਰਤੀਕਿਰਿਆ ਵੀ ਦੇ ਰਹੇ ਹਨ।
ਹੋਰ ਪੜ੍ਹੋ: ਤਬੀਅਤ ਖ਼ਰਾਬ ਹੋਣ ਕਾਰਨ ਆਈਸੀਯੂ 'ਚ ਭਰਤੀ ਹੋਏ ਇਰਫ਼ਾਨ ਖ਼ਾਨ
ਇਬਰਾਹਿਮ ਕੋਰੋਨਾ ਵਾਇਰਸ ਦੇ ਚਲਦਿਆਂ ਆਪਣੇ ਪਰਿਵਾਰ ਨਾਲ ਸੈਲਫ਼ ਆਈਸੋਲੇਸ਼ਨ ਵਿੱਚ ਹਨ ਤੇ ਉਹ ਅਕਸਰ ਆਪਣੀ ਭੈਣ ਸਾਰਾ ਅਲੀ ਖ਼ਾਨ ਦੇ ਨਾਲ ਮੱਜ਼ੇਦਾਰ ਗੇਮਜ਼ ਖੇਡਦੇ ਨਜ਼ਰ ਆਉਂਦੇ ਹਨ।