ਮੁੰਬਈ : ਦਿੱਗਜ਼ ਅਦਾਕਾਰ ਰਿਸ਼ੀ ਕਪੂਰ ਨੇ ਮਰਹੂਮ ਅਦਾਕਾਰ ਦਾਰਾ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਨ ਉੱਤੇ ਸ਼ਰਧਾਜ਼ਲੀ ਦਿੱਤੀ ਹੈ। ਰਿਸ਼ੀ ਕਪੂਰ ਨੇ ਉਨ੍ਹਾਂ ਨੂੰ ਸਭ ਤੋਂ ਮਿਹਰਬਾਨ ਅਤੇ ਦੁਨੀਆ ਦੇ ਸਭ ਤੋਂ ਪਿਆਰੇ ਇਨਸਾਨ ਕਿਹਾ। ਰਿਸ਼ੀ ਕਪੂਰ ਨੇ ਟਵੀਟ ਕੀਤਾ, "ਹੈਪੀ ਬਰਥਡੇ ਦਾਰਾ ਸਿੰਘ ਜੀ ਸਾਹਿਬ।"
ਇਸ ਟਵੀਟ 'ਚ ਰਿਸ਼ੀ ਕਪੂਰ ਨੇ ਦਾਰਾ ਸਿੰਘ ਨੂੰ ਲੈ ਕੇ ਆਪਣੀਆਂ ਭਾਵਨਾਵਾਂ ਵਿਅਕਤ ਕੀਤੀਆਂ ਹਨ। ਉਨ੍ਹਾਂ ਕਿਹਾ ਹੈ ਕਿ ਮੁੰਬਈ 'ਚ ਉਨ੍ਹਾਂ ਦੀ ਲਾਇਵ ਕੁਸ਼ਤੀ ਵੇਖਣ ਦਾ ਅਤੇ ਕੁਝ ਫ਼ਿਲਮਾਂ ਵਿੱਚ ਉਨ੍ਹਾਂ ਨਾਲ ਕੰਮ ਕਰਨ ਦਾ ਮੌਕਾ ਪ੍ਰਾਪਤ ਹੋਇਆ ਹੈ।
ਇਸ ਟਵੀਟ ਉੱਤੇ ਕਮੈਂਟ ਕਰਦੇ ਹੋਏ ਰਿਸ਼ੀ ਕਪੂਰ ਦੇ ਇੱਕ ਫ਼ੈਨ ਨੇ ਉਨ੍ਹਾਂ ਫ਼ਿਲਮਾਂ ਦੇ ਨਾਂਅ ਲਿਖੇ ਜਿਨ੍ਹਾਂ ਵਿੱਚ ਰਿਸ਼ੀ ਅਤੇ ਦਾਰਾ ਨੇ ਇੱਕਠੇ ਕੰਮ ਕੀਤਾ ਹੈ। ਉਨ੍ਹਾਂ ਲਿਖਿਆ, 'ਮੇਰਾ ਨਾਮ ਜੋਕਰ','ਅਜੂਬਾ ਔਰ ਘਰਾਨਾ' ਮੈਨੂੰ ਯਾਦ ਹੈ ਉਹ ਫ਼ਿਲਮਾਂ।
-
Happy Birthday Dara ji Singh saheb. Had the pleasure of seeing him wrestle “Sky Hi Lee “live in Mumbai and work in couple of films. The most humblest,kind and affectionate man on planet Earth.A phrase was coined- “Apne aap ko Dara Singh samajhta hai?”What a tribute to the legend! pic.twitter.com/HGOihtOknI
— Rishi Kapoor (@chintskap) November 19, 2019 " class="align-text-top noRightClick twitterSection" data="
">Happy Birthday Dara ji Singh saheb. Had the pleasure of seeing him wrestle “Sky Hi Lee “live in Mumbai and work in couple of films. The most humblest,kind and affectionate man on planet Earth.A phrase was coined- “Apne aap ko Dara Singh samajhta hai?”What a tribute to the legend! pic.twitter.com/HGOihtOknI
— Rishi Kapoor (@chintskap) November 19, 2019Happy Birthday Dara ji Singh saheb. Had the pleasure of seeing him wrestle “Sky Hi Lee “live in Mumbai and work in couple of films. The most humblest,kind and affectionate man on planet Earth.A phrase was coined- “Apne aap ko Dara Singh samajhta hai?”What a tribute to the legend! pic.twitter.com/HGOihtOknI
— Rishi Kapoor (@chintskap) November 19, 2019
ਇਸ ਕਮੈਂਟ ਦਾ ਜਵਾਬ ਦਿੰਦੇ ਹੋਏ ਰਿਸ਼ੀ ਕਪੂਰ ਨੇ ਲਿਖਿਆ, "ਜ਼ਹਰੀਲਾ ਇਨਸਾਨ, ਝੂਠਾ ਕਹੀਂ ਕਾ, ਆਨ ਔਰ ਸ਼ਾਨ, ਅਨਮੋਲ ਅਤੇ ਸਾਡੇ ਪ੍ਰੋਡਕਸ਼ਨ 'ਚ ਬਣੀ ਫ਼ਿਲਮ ਮੇਰਾ ਨਾਮ ਜੋਕਰ, ਧਰਮ ਕਰਮ, ਜਿੱਥੋਂ ਤੱਕ ਮੈਨੂੰ ਯਾਦ ਹੈ।"
ਲਗਭਗ ਸਾਲ ਬਾਅਦ ਅਮਰੀਕਾ ਤੋਂ ਆਪਣਾ ਇਲਾਜ ਕਰਵਾ ਮੁੰਬਈ ਪਰਤੇ ਰਿਸ਼ੀ ਕਪੂਰ ਨੇ ਆਖਰੀ ਵਾਰ ਅਮਿਤਾਭ ਬੱਚਨ ਨਾਲ '102 ਨਾਟ ਆਊਟ' ਫ਼ਿਲਮ ਕੀਤੀ ਸੀ।