ਮੁੰਬਈ: ਦਿੱਗਜ ਅਦਾਕਾਰ ਰਿਸ਼ੀ ਕਪੂਰ ਦੀ ਬੇਟੀ ਰਿਧਿਮਾ ਕਪੂਰ ਸਾਹਨੀ ਲੌਕਡਾਊਨ ਕਾਰਨ ਆਪਣੇ ਪਿਤਾ ਦੇ ਅੰਤਿਮ ਸਸਕਾਰ 'ਚ ਸ਼ਾਮਲ ਨਹੀਂ ਹੋ ਸਕੀ।
ਹਾਲਾਂਕਿ ਉਹ ਹੁਣ ਪਾਸ ਲੈ ਕੇ ਕਾਰ 'ਤੇ ਆਪਣੇ ਘਰ ਮੁੰਬਈ ਪਹੁੰਚ ਚੁੱਕੀ ਹੈ। ਰਿਧਿਮਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਮੁੰਬਈ ਜਾਣ ਦੀ ਜਾਣਕਾਰੀ ਨੂੰ ਸਾਂਝਾ ਕੀਤਾ। ਇਸ ਪੋਸਟ ਦੇ ਕੈਪਸ਼ਨ 'ਚ ਉਨ੍ਹਾਂ ਲਿਖਿਆ,"ਘਰ ਆ ਰਹੀ ਹਾਂ ਮਾਂ...ਮੁੰਬਈ ਦੇ ਰਸਤੇ 'ਚ ਹਾਂ।" ਦੱਸ ਦੇਈਏ ਕਿ ਰਿਧਿਮਾ ਵੀਡੀਓ ਕਾਲ ਰਾਹੀਂ ਆਪਣੇ ਪਿਤਾ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਈ ਸੀ।
ਦੱਸਣਯੋਗ ਹੈ ਕਿ ਪਿਤਾ ਦੇ ਦੇਹਾਂਤ ਤੋਂ ਕੁਝ ਹੀ ਸਮੇਂ ਬਾਅਦ ਰਿਧਿਮਾ ਨੇ ਸੋਸ਼ਲ ਮੀਡੀਆ 'ਤੇ ਇੱਕ ਭਾਵੁਕ ਪੋਸਟ ਪਾਈ ਸੀ। ਇਸ ਪੋਸਟ 'ਚ ਉਨ੍ਹਾਂ ਲਿਖਿਆ, "ਪਾਪਾ ਆਈ ਲਵ ਯੂ, ਮੈਂ ਹਮੇਸ਼ਾ ਤੁਹਾਨੂੰ ਪਿਆਰ ਕਰਦੀ ਰਹਾਂਗੀ.... ਮੇਰੇ ਸਭ ਤੋਂ ਮਜ਼ਬੂਤ ਯੋਧਾ... ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲੇ,, ਮੈਂ ਹਰ ਦਿਨ ਤੁਹਾਡੇ ਫੇਸਟਾਈਮ ਕਾਲ ਨੂੰ ਯਾਦ ਕਰਾਂਗੀ।"
ਇਸ ਤੋਂ ਬਾਅਦ ਉਨ੍ਹਾਂ ਨੇ ਲਿਖਿਆ, "ਕਾਸ਼, ਮੈਂ ਉੱਥੇ ਤੁਹਾਨੂੰ ਅਲਵਿਦਾ ਕਹਿਣ ਲਈ ਪਹੁੰਚ ਪਾਉਂਦੀ... ਜਦ ਤੱਕ ਅਸੀਂ ਫਿਰ ਨਹੀਂ ਮਿਲਦੇ.. ਉਦੋ ਤੱਕ ਆਈ ਲਵ ਯੂ ਪਾਪਾ... ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ।"