ਮੁੰਬਈ: ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਖੁਦਕੁਸ਼ੀ ਮਾਮਲੇ ਦੀ ਜਾਂਚ ਪੁਲਿਸ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਪਰ ਫੈਨਜ਼ ਲਗਾਤਾਰ ਅਦਾਕਾਰ ਸੁਸ਼ਾਂਤ ਸਿੰਘ ਦੇ ਖੁਦਕੁਸ਼ੀ ਮਾਮਲੇ ਉੱਤੇ ਸੀਬੀਆਈ ਦੀ ਜਾਂਚ ਦੀ ਮੰਗ ਕਰ ਰਹੇ ਹਨ। ਅੱਜ ਸੁਸ਼ਾਂਤ ਸਿੰਘ ਦੀ ਕਰੀਬੀ ਦੋਸਤ ਰੀਆ ਚੱਕਰਵਰਤੀ ਨੇ ਅਮਿਤ ਸ਼ਾਹ ਨੂੰ ਪੋਸਟ ਲਿਖ ਕੇ ਸੁਸ਼ਾਂਤ ਸਿੰਘ ਦੀ ਖੁਦਕੁਸ਼ੀ ਮਾਮਲੇ ਉੱਤੇ ਸੀਬੀਆਈ ਜਾਂਚ ਦੀ ਮੰਗ ਕੀਤੀ। ਰੀਆ ਚੱਕਰਵਰਤੀ ਨੇ ਪੋਸਟ ਵਿੱਚ ਆਪਣੇ ਆਪ ਨੂੰ ਸੁਸ਼ਾਂਤ ਸਿੰਘ ਰਾਜਪੂਤ ਦੀ ਗਰਲਫ੍ਰੈਂਡ ਦੱਸ ਕੇ ਸੰਬੋਧਿਤ ਕੀਤਾ।
ਰੀਆ ਨੇ ਆਪਣੀ ਇਸੰਟਾਗ੍ਰਾਮ ਦੀ ਪੋਸਟ ਵਿੱਚ ਲਿਖਿਆ, "ਮੈਂ ਸੁਸ਼ਾਂਤ ਸਿੰਘ ਰਾਜਪੂਤ ਦੀ ਗਰਲਫ੍ਰੈਂਡ ਰੀਆ ਚੱਕਰਵਰਤੀ ਹਾਂ। ਉਨ੍ਹਾਂ ਦੇ ਅਚਾਨਕ ਦੇਹਾਂਤ ਨੂੰ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਮੈਨੂੰ ਸਰਕਾਰ ਉੱਤੇ ਪੂਰਾ ਭਰੋਸਾ ਹੈ। ਹਾਲਾਕਿ ਇਨਸਾਫ਼ ਦੇ ਹਿੱਤ ਵਿੱਚ ਮੈਂ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਕੀਤੀ ਜਾਵੇ। ਮੈਂ ਸਿਰਫ਼ ਇਹ ਜਾਣਨਾ ਚਾਹੁੰਦੀ ਹਾਂ ਕਿ ਕਿਸ ਗੱਲ ਨੇ ਸੁਸ਼ਾਂਤ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕੀਤਾ। ਤੁਹਾਡੀ ਸ਼ੁਭਚਿੰਤਕ ਰੀਆ ਚੱਕਰਵਤੀ....।"
ਇਹ ਵੀ ਪੜ੍ਹੋ:ਕੋਵਿਡ-19: ਫਿਲਮ ਨਿਰਮਾਤਾ ਜ਼ੋਇਆ ਅਖ਼ਤਰ ਦੀ ਬਿਲਡਿੰਗ ਹੋਈ ਸੀਲ