ETV Bharat / sitara

ਰਿਸ਼ੀ ਕਪੂਰ ਨੂੰ ਯਾਦ ਕਰਦਿਆਂ

ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਦਾ ਜਨਮ 4 ਸਤੰਬਰ 1952 ਨੂੰ ਮੁੰਬਈ ਵਿਚ ਹੋਇਆ। ਰਿਸ਼ੀ ਕਪੂਰ ਪ੍ਰਸਿੱਧ ਐਕਟਰ ਅਤੇ ਨਿਰਦੇਸ਼ਕ ਰਾਜ ਕਪੂਰ ਦਾ ਬੇਟਾ ਅਤੇ ਐਕਟਰ ਪ੍ਰਿਥਵੀਰਾਜ ਕਪੂਰ ਦਾ ਪੋਤਰਾ ਸੀ।

author img

By

Published : Sep 4, 2021, 9:41 AM IST

ਰਿਸ਼ੀ ਕਪੂਰ ਨੂੰ ਯਾਦ ਕਰਦਿਆਂ
ਰਿਸ਼ੀ ਕਪੂਰ ਨੂੰ ਯਾਦ ਕਰਦਿਆਂ

ਚੰਡੀਗੜ੍ਹ:ਬਾਲੀਵੁੱਡ ਅਦਾਕਾਰ ਰਿਸ਼ੀ ਕਪੂਰ ਦਾ ਜਨਮ 4 ਸਤੰਬਰ 1952 ਨੂੰ ਮੁੰਬਈ ਵਿਚ ਹੋਇਆ। ਰਿਸ਼ੀ ਕਪੂਰ ਪ੍ਰਸਿੱਧ ਐਕਟਰ ਅਤੇ ਨਿਰਦੇਸ਼ਕ ਰਾਜ ਕਪੂਰ ਦਾ ਬੇਟਾ ਅਤੇ ਐਕਟਰ ਪ੍ਰਿਥਵੀਰਾਜ ਕਪੂਰ ਦਾ ਪੋਤਰਾ ਸੀ। ਰਿਸ਼ੀ ਕਪੂਰ ਨੇ ਕੈਂਪੀਅਨ ਸਕੂਲ ਮੁੰਬਈ ਅਤੇ ਮੇਯੋ ਕਾਲਜ, ਅਜਮੇਰ (Ajmer) ਵਿਚ ਸਕੂਲੀ ਸਿੱਖਿਆ ਹਾਸਲ ਕੀਤੀ। ਰਿਸ਼ੀ ਕਪੂਰ ਦੇ ਭਰਾ ਰਣਧੀਰ ਕਪੂਰ ਅਤੇ ਰਾਜੀਵ ਕਪੂਰ, ਮਾਮਾ ਪ੍ਰੇਮ ਨਾਥ ਅਤੇ ਰਾਜੇਦਰ ਨਾਥ ਅਤੇ ਚਾਚੇ ਸ਼ਸ਼ੀ ਕਪੂਰ ਅਤੇ ਸ਼ੰਮੀ ਕਪੂਰ ਇਹ ਸਾਰੇ ਐਕਟਰ ਹਨ।ਰਿਸ਼ੀ ਕਪੂਰ ਦੀਆਂ ਦੋ ਭੈਣਾਂ ਰਿਤੂ ਨੰਦਾ ਅਤੇ ਰਿਮਾ ਜੈਨ ਹਨ।

ਰਿਸ਼ੀ ਕਪੂਰ ਦਾ ਵਿਆਹ ਨੀਤੂ ਸਿੰਘ ਨਾਲ 22 ਜਨਵਰੀ 1980 ਵਿਚ ਹੋਇਆ। ਰਿਸ਼ੀ ਕਪੂਰ ਦੇ ਦੋ ਬੱਚੇ ਰਣਬੀਰ ਕਪੂਰ ਤੇ ਰਿਦੀਮਾ ਕਪੂਰ ਹੈ। ਰਣਬੀਰ ਕਪੂਰ ਅਦਾਕਾਰ ਹਨ ਅਤੇ ਰਿਦੀਮਾ ਕਪੂਰ ਇਕ ਡਰੈੱਸ ਡਿਜਾਇਨਰ (Designer) ਹਨ। ਕਰਿਸ਼ਮਾ ਕਪੂਰ ਅਤੇ ਕਰੀਨਾ ਕਪੂਰ ਇਹਨਾਂ ਦੀਆਂ ਭਤੀਜੀਆ ਹਨ।

ਰਿਸ਼ੀ ਕਪੂਰ ਨੂੰ ਬੋਨ ਮੈਰੋ ਕੈਂਸਰ ਹੋ ਗਿਆ ਜਿਸ ਦਾ ਇਲਾਜ ਲਈ ਉਹ ਨਿਊ ਯਾਰਕ ਸਿਟੀ ਚਲੇ ਗਏ।ਉਥੇ ਇਕ ਸਾਲ ਇਲਾਜ ਚੱਲਿਆ ਅਤੇ ਠੀਕ ਹੋ ਕੇ 2019 ਵਿਚ ਵਾਪਸ ਆ ਗਏ।ਰਿਸ਼ੀ ਕਪੂਰ 29 ਅਪ੍ਰੈਲ 2020 ਵਿਚ ਸਾਹ ਲੈਣ ਵਿਚ ਮੁਸ਼ਕਿਲ ਆਈ ਅਤੇ ਜਿਸ ਤੋਂ ਬਾਅਦ ਮੁੰਬਈ ਦੇ ਨਿੱਜੀ ਹਸਪਤਾਲ ਵਿਚ ਭਰਤੀ ਕਰਵਾਇਆ ਪਰ 30 ਅਪ੍ਰੈਲ 2020 ਨੂੰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ।

ਰਿਸ਼ੀ ਕਪੂਰ ਨੇ ਬਾਲੀਵੁੱਡ ਵਿਚ ਅਦਾਕਾਰ , ਨਿਰਮਾਤਾ ਅਤੇ ਡਾਇਰੈਕਟਰ ਵਜੋਂ ਪਹਿਚਾਣੇ ਜਾਂਦੇ ਸਨ।ਰਿਸ਼ੀ ਕਪੂਰ ਨੂੰ 1974 ਵਿਚ ਬਾਬੀ ਫਿਲਮ ਵਿਚ ਆਪਣੀ ਅਦਾਕਾਰੀ ਲਈ ਸਰਬੋਤਮ ਅਦਾਕਾਰ ਫਿਲਮਫੇਅਰ ਅਵਾਰਡ ਨਾਲ ਸਨਮਾਨਿਤ ਕੀਤਾ।ਰਿਸ਼ੀ ਕਪੂਰ ਨੇ ਹਮੇਸ਼ਾ ਉਨ੍ਹਾਂ ਕਿਰਦਾਰਾਂ ਨਾਲ ਨਿਆਂ ਕੀਤਾ ਹੈ ਜੋ ਉਨ੍ਹਾਂ ਨੇ ਬਤੌਰ ਅਦਾਕਾਰ ਨਿਭਾਏ। ਲਤਾ ਮੰਗੇਸ਼ਕਰ ਨੇ ਇਹ ਬਿਨਾਂ ਵਜ੍ਹਾ ਨਹੀਂ ਕਿਹਾ ਸੀ ਕਿ 'ਉਹ ਕਪੂਰ ਖ਼ਾਨਦਾਨ ਦੇ ਸਭ ਤੋਂ ਹੁਨਰਮੰਦ ਅਦਾਕਾਰ ਸੀ। ਰਿਸ਼ੀ ਕਪੂਰ ਦੀ ਬਾਲੀਵੁੱਡ ਨੂੰ ਬਹੁਤ ਵੱਡੀ ਦੇਣ ਹੈ।

ਇਹ ਵੀ ਪੜੋ:ਸਿਡਨਾਜ਼ : ਇੱਕ ਨਵੀਂ ਪ੍ਰੇਮ ਕਹਾਣੀ, ਜਿਸ ਦਾ ਹੋੋਇਆ ਦਿਲ ਦਹਿਲਾ ਦੇਣ ਵਾਲਾ ਅੰਤ

ETV Bharat Logo

Copyright © 2024 Ushodaya Enterprises Pvt. Ltd., All Rights Reserved.