ETV Bharat / sitara

ਹੁਣ ਭੋਜਪੁਰੀ 'ਚ ਬਣੇਗੀ ਪੀਐੱਮ ਮੋਦੀ 'ਤੇ ਬਾਇਓਪਿਕ

ਅਦਾਕਾਰ ਰਵੀ ਕਿਸ਼ਨ ਨੇ ਪਟਨਾ ਦੇ ਇੱਕ ਸਮਾਗਮ ਵਿੱਚ ਕਿਹਾ ਕਿ ਉਹ ਜਲਦੀ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਭੋਜਪੁਰੀ ਭਾਸ਼ਾ ਵਿੱਚ ਇੱਕ ਫ਼ਿਲਮ ਬਣਾਉਣਗੇ ਅਤੇ ਖ਼ੁਦ ਇਸ ਫ਼ਿਲਮ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਭੂਮਿਕਾ ਨਿਭਾਉਣਗੇ।

author img

By

Published : Sep 9, 2019, 11:37 PM IST

ਫ਼ੋਟੋ

ਮੁੰਬਈ: ਮਸ਼ਹੂਰ ਭੋਜਪੁਰੀ ਫ਼ਿਲਮਾਂ ਦੇ ਅਦਾਕਾਰ ਅਤੇ ਭਾਜਪਾ ਦੇ ਸੰਸਦ ਮੈਂਬਰ ਰਵੀ ਕਿਸ਼ਨ ਅਕਸਰ ਕਿਸੇ ਨਾ ਕਿਸੇ ਕਾਰਨ ਸੁਰਖ਼ੀਆਂ ਵਿੱਚ ਬਣੇ ਰਹਿੰਦੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜ਼ਿੰਦਗੀ ਦੇ ਅਧਾਰਿਤ ਫ਼ਿਲਮ ਬਣਾਉਣ ਬਾਰੇ ਕਿਹਾ ਤੇ ਇਸ ਫ਼ਿਲਮ ਵਿੱਚ ਉਹ ਖ਼ੁਦ ਮੋਦੀ ਦਾ ਕਿਰਦਾਰ ਕਰਦੇ ਨਜ਼ਰ ਵੀ ਆਉਣਗੇ। ਦੱਸਣਯੋਗ ਹੈ ਕਿ ਇਹ ਫ਼ਿਲਮ ਭੋਜਪੁਰੀ ਭਾਸ਼ਾ ਵਿੱਚ ਹੋਵੇਗੀ। ਇਸ ਗੱਲ ਦੀ ਪੁਸ਼ਟੀ ਖ਼ੁਦ ਰਵੀ ਕਿਸ਼ਨ ਨੇ ਉਸ ਵੇਲੇ ਦਿੱਤੀ ਜਦ ਉਹ ਪਟਨਾ ਆਏ ਸਨ ।

ਹੋਰ ਪੜ੍ਹੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਸ਼ਾ ਭੋਸਲੇ ਦੇ ਜਨਮਦਿਨ 'ਤੇ ਦਿੱਤੀ ਵਧਾਈ

ਪਟਨਾ ਆਏ ਅਦਾਕਾਰ ਰਵੀ ਕਿਸ਼ਨ ਨੇ ਬਿਹਾਰ ਦੇ ਲੋਕਾਂ ਦਾ ਧੰਨਵਾਦ ਕੀਤਾ। ਨਾਲ ਹੀ ਰਵੀਕਸ਼ਨ ਨੇ ਕਿਹਾ ਕਿ ਬਿਹਾਰ ਦੇ ਲੋਕਾਂ ਨੇ ਉਸ ਨੂੰ ਸੁਪਰ ਸਟਾਰ ਬਣਾਇਆ ਹੈ। ਉਨ੍ਹਾਂ ਨੇ ਭੋਜਪੁਰੀ ਸਿਨੇਮਾ ਨੂੰ ਬਣਦਾ ਸਤਿਕਾਰ ਦੇਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਗੋਰਖਪੁਰ ਬਨਾਰਸ ਤੋਂ ਬਾਅਦ ਹੁਣ ਭੋਜਪੁਰੀ ਲਈ ਨਵਾਂ ਕੇਂਦਰ ਬਣ ਰਿਹਾ ਹੈ।

ਰਵੀਕਸ਼ਨ ਨੇ ਬਿਹਾਰ ਸਰਕਾਰ ਤੋਂ ਮੰਗ ਕੀਤੀ ਕਿ ਮਲਟੀਪਲੈਕਸ ਵਿੱਚ ਜ਼ਿਆਦਾਤਰ ਭੋਜਪੁਰੀ ਫਿਲਮਾਂ ਲੱਗਣੀਆਂ ਚਾਹੀਦੀਆਂ ਹਨ। ਸੰਸਦ ਮੈਂਬਰ ਰਵੀ ਕਿਸ਼ਨ ਨੇ ਪ੍ਰਧਾਨ ਮੰਤਰੀ ਮੋਦੀ ਦੀ ਸਵੱਛ ਭਾਰਤ ਮੁਹਿੰਮ ਦੀ ਵੀ ਸ਼ਲਾਘਾ ਕੀਤੀ। ਰਵੀ ਕਿਸ਼ਨ ਨੇ ਕਿਹਾ ਕਿ ਉਹ ਇਸ ਯੋਜਨਾ ਤੋਂ ਬਹੁਤ ਪ੍ਰਭਾਵਿਤ ਹੋਏ ਹਨ ਅਤੇ ਇਹ ਸੁਨਿਸ਼ਚਿਤ ਕਰਨ ਦੀ ਕੋਸ਼ਿਸ਼ ਕਰਨਗੇ ਕਿ ਕੋਈ ਅਜਿਹਾ ਘਰ ਨਾ ਹੋਵੇ ਜਿੱਥੇ ਪਖਾਨੇ ਦੀ ਸਹੂਲਤ ਨਾ ਹੋਵੇ।

Intro:Body:

arsh

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.