ਚੰਡੀਗੜ੍ਹ: ਪੰਜਾਬੀ ਸੰਗੀਤ ਅਤੇ ਸਿਨੇਮਾ ਦੋਹਾਂ ਹੀ ਖੇਤਰਾਂ ਵਿੱਚ ਬਤੌਰ ਗੀਤਕਾਰ ਵਿਲੱਖਣ ਪਹਿਚਾਣ ਸਥਾਪਿਤ ਕਰਨ ਵਿੱਚ ਸਫ਼ਲ ਰਹੇ ਹਨ ਗੀਤਕਾਰ ਵਿੰਦਰ ਨੱਥੂ ਮਾਜਰਾ, ਜੋ ਹੁਣ ਗਾਇਕ ਦੇ ਰੂਪ ਵਿੱਚ ਵੀ ਹੋਰ ਪ੍ਰਭਾਵੀ ਪੈੜ੍ਹਾਂ ਸਿਰਜਣ ਵੱਲ ਵੱਧ ਚੁੱਕੇ ਹਨ, ਜਿੰਨ੍ਹਾਂ ਦੀ ਇਸ ਨਵੀਂ ਸੰਗੀਤਕ ਪਾਰੀ ਦਾ ਹੀ ਇਜ਼ਹਾਰ ਕਰਵਾਉਣ ਜਾ ਰਿਹਾ ਹੈ, ਉਨ੍ਹਾਂ ਦਾ ਪਲੇਠਾ ਗਾਣਾ 'ਚਾਂਦੀ ਦੀ ਡੱਬੀ', ਜਿਸ ਨੂੰ ਉਨ੍ਹਾਂ ਵੱਲੋਂ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ।
'ਵਿੰਦਰ ਨੱਥੂ ਮਾਜਰਾ' ਅਤੇ 'ਔਡ ਐਵਨ ਮਿਊਜ਼ਿਕ' ਦੇ ਲੇਬਲ ਅਧੀਨ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਉਕਤ ਟ੍ਰੈਕ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੀ ਸ਼ਬਦ ਰਚਨਾ ਵੀ ਵਿੰਦਰ ਨੱਥੂ ਮਾਜਰਾ ਵੱਲੋਂ ਖੁਦ ਕੀਤੀ ਗਈ ਹੈ, ਜਦਕਿ ਇਸ ਦਾ ਮਿਊਜ਼ਿਕ ਸਲੈਚ ਆਰ ਵੱਲੋਂ ਤਿਆਰ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਬਿਹਤਰੀਨ ਅਤੇ ਹਿੱਟ ਗਾਣਿਆਂ ਦੀ ਸੰਗੀਤਬੱਧਤਾ ਕਰ ਚੁੱਕੇ ਹਨ।
ਪੰਜਾਬੀਆਂ ਦੇ ਦੇਸੀ ਸਵੈਗ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਨੂੰ 04 ਅਕਤੂਬਰ ਨੂੰ ਵੱਡੇ ਪੱਧਰ ਉੱਪਰ ਰਿਲੀਜ਼ ਕੀਤਾ ਜਾ ਰਿਹਾ ਹੈ, ਜਿਸ ਵਿੱਚ ਸਹਿ ਗਾਇਕਾ ਦੇ ਤੌਰ ਉਤੇ ਉਭਰਦੀ ਅਤੇ ਚਰਚਿਤ ਗਾਇਕਾ ਮਸਤਾਨੀ ਵੱਲੋਂ ਅਪਣੀ ਅਵਾਜ਼ ਦਿੱਤੀ ਗਈ ਹੈ।
ਮਾਲਵਾ ਦੇ ਜ਼ਿਲ੍ਹਾਂ ਸੰਗਰੂਰ ਅਧੀਨ ਆਉਂਦੇ ਪਿੰਡ ਨੱਥੂ ਮਾਜਰਾ ਨਾਲ ਸੰਬੰਧ ਗੀਤਕਾਰ ਵਿੰਦਰ ਨੱਥੂ ਮਾਜਰਾ ਅੱਜਕੱਲ੍ਹ ਮੋਹਰੀ ਕਤਾਰ ਅਤੇ ਸਫ਼ਲ ਗੀਤਕਾਰਾਂ 'ਚ ਅਪਣੀ ਮੌਜ਼ੂਦਗੀ ਦਰਜ ਕਰਵਾ ਰਹੇ ਹਨ, ਜਿੰਨ੍ਹਾਂ ਵੱਲੋਂ ਲਿਖੇ ਅਤੇ ਅਪਾਰ ਮਕਬੂਲੀਅਤ ਹਾਸਿਲ ਕਰਨ ਵਾਲੇ ਗਾਣਿਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ ਲੰਘੇ ਪਾਣੀ ਅਤੇ ਵੱਖੋ-ਵੱਖ (ਪ੍ਰਭ ਗਿੱਲ), ਮਿਲ ਕੇ ਬੈਠਾਗੇ (ਅਮਰਿੰਦਰ ਗਿੱਲ), ਦਰਦ ਦਾ ਦਰਿਆ (ਕਮਲ ਖਾਨ), ਤਮੰਨਾ (ਜੱਸੀ ਗਿੱਲ), ਨੈਨਾ ਬਾਵਰੇ (ਸ਼ਫਕਤ ਅਮਾਨਤ ਅਲੀ), ਤੇਰੇ ਨਾਲ (ਰਾਹਤ ਫਤਿਹ ਅਲੀ ਖਾਨ), ਮੌਤ (ਜਸਪਿੰਦਰ ਨਰੂਲਾ) ਆਦਿ ਸ਼ੁਮਾਰ ਰਹੇ ਹਨ।
ਪੁਰਾਤਨ ਪੰਜਾਬ ਦੇ ਅਸਲ ਰੰਗਾਂ ਦੀ ਤਰਜ਼ਮਾਨੀ ਕਰਦੇ ਅਤੇ ਭਾਵਨਾਤਮਕ ਦੇ ਵੱਖੋ-ਵੱਖਰੇ ਰੰਗਾਂ ਵਿੱਚ ਰੰਗੇ ਗੀਤ ਲਿਖਣ ਵਿੱਚ ਖਾਸੀ ਮੁਹਾਰਤ ਰੱਖਦੇ ਇਹ ਹੋਣਹਾਰ ਗੀਤਕਾਰ ਬਹੁਤ ਥੋੜੇ ਜਿਹੇ ਸਮੇਂ ਵਿੱਚ ਵੀ ਕਾਮਯਾਬੀ ਦੇ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ, ਜਿੰਨ੍ਹਾਂ ਦੇ ਲਿਖੇ ਗੀਤਾਂ ਦੀ ਪੰਜਾਬੀ ਸਿਨੇਮਾ ਖੇਤਰ ਵਿੱਚ ਵੀ ਮੰਗ ਲਗਾਤਾਰ ਵੱਧਦੀ ਜਾ ਰਹੀ ਹੈ, ਜਿਸ ਦਾ ਅਹਿਸਾਸ ਆਉਣ ਵਾਲੇ ਦਿਨਾਂ ਵਿੱਚ ਰਿਲੀਜ਼ ਹੋਣ ਜਾ ਰਹੀਆਂ ਕਈ ਵੱਡੀਆਂ ਫਿਲਮਾਂ ਵਿੱਚ ਸ਼ਾਮਿਲ ਕੀਤੇ ਗਏ ਉਨ੍ਹਾਂ ਦੇ ਗੀਤ ਵੀ ਕਰਵਾਉਣਗੇ, ਜਿੰਨ੍ਹਾਂ ਨੂੰ ਮੰਨੇ-ਪ੍ਰਮੰਨੇ ਗਾਇਕਾ ਵੱਲੋਂ ਅਪਣੀਆਂ ਪਿੱਠਵਰਤੀ ਆਵਾਜ਼ਾਂ ਦਿੱਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: