ਬਰਨਾਲਾ: ਬਰਨਾਲਾ ਵਿਖੇ ਦੋ ਧਿਰਾਂ ਦਰਮਿਆਨ ਜੰਮ ਕੇ ਲੜਾਈ ਹੋਣ ਨਾਲ ਸਹਿਮ ਦਾ ਮਾਹੌਲ ਬਣ ਗਿਆ। ਇਸ ਲੜਾਈ ਦੌਰਾਨ ਫ਼ਾਇਰ ਵੀ ਹੋਏ ਅਤੇ ਦੋ ਵਿਕਅਤੀ ਜ਼ਖ਼ਮੀ ਹੋਏ ਹਨ। ਬਰਨਾਲਾ ਦੇ ਕਸਬਾ ਹੰਡਿਆਇਆ ਵਿਖੇ ਬਠਿੰਡਾ ਹਾਈਵੇ ਉਪਰ ਇਹ ਲੜਾਈ ਹੋਈ ਹੈ। ਦੋਵੇਂ ਧਿਰਾਂ ਬਰਨਾਲਾ ਦੀ ਅਦਾਲਤ ਵਿੱਚ ਕਿਸੇ ਮਾਮਲੇ ਦੀ ਪੇਸ਼ੀ ਭੁਗਤਣ ਆਈਆਂ ਸਨ ਅਤੇ ਇਸ ਉਪਰੰਤ ਕਿਸੇ ਮਾਮਲੇ ਨੂੰ ਲੈ ਕੇ ਆਪਸ ਵਿੱਚ ਭਿੜ ਗਈਆਂ। ਇਸ ਦੌਰਾਨ ਇੱਕ ਧਿਰ ਦੀ ਗੱਡੀ ਵੀ ਭੰਨੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ।
ਦੋ ਗਰੁੱਪਾਂ 'ਚ ਹੋਈ ਲੜਾਈ
ਇਸ ਮੌਕੇ ਘਟਨਾ ਦੇ ਪ੍ਰਤੱਖਦਰਸ਼ੀ ਪਰਗਟ ਸਿੰਘ ਨੇ ਦੱਸਿਆ ਕਿ ਹੰਡਿਆਇਆ ਨੇੜੇ ਦੋ ਧਿਰਾਂ ਦੇ ਲੋਕ ਆਪਸ ਵਿੱਚ ਭਿਆਨਕ ਤਰੀਕੇ ਨਾਲ ਲੜੇ ਹਨ। ਇਸ ਦੌਰਾਨ ਗੋਲੀਆਂ ਦੇ ਫ਼ਾਇਰ ਵੀ ਹੋਏ ਹਨ। ਦੋਵੇਂ ਗਰੁੱਪਾਂ ਕੋਲ ਕਿਰਪਾਨਾਂ ਸਮੇਤ ਹੋਰ ਤੇਜ਼ਧਾਰ ਹਥਿਆਰ ਸਨ। ਗੋਲੀਆਂ ਚਲਾਉਣ ਵਾਲੀ ਧਿਰ ਨੇ ਇੱਕ ਵਿਅਕਤੀ ਦਾ ਗੰਡਾਸੇ ਅਤੇ ਕਿਰਪਾਨਾਂ ਨਾਲ ਸਿਰ ਤੱਕ ਪਾੜ ਦਿੱਤਾ। ਜਦਕਿ ਇੱਕ ਦੇ ਗੋਲੀ ਵੀ ਲੱਗੀ ਹੈ।
ਲੜਾਈ ਦੌਰਾਨ ਗੋਲੀ ਚੱਲਣ ਦੀ ਖ਼ਬਰ
ਉਹਨਾਂ ਦੱਸਿਆ ਕਿ ਗੋਲੀਆਂ ਚਲਾਉਣ ਵਾਲਾ ਗਰੁੱਪ ਦੂਜੇ ਗਰੁੱਪ ਦੇ ਦੋ ਜ਼ਖਮੀਆਂ ਨੂੰ ਆਪਣੇ ਨਾਲ ਹੀ ਚੁੱਕ ਕੇ ਫ਼ਰਾਰ ਹੋ ਗਿਆ। ਜੇਕਰ ਉਹਨਾਂ ਨੂੰ ਹਸਪਤਾਲ ਦਾਖ਼ਲ ਨਾ ਕਰਵਾਇਆ ਤਾਂ ਜ਼ਰੂਰ ਉਹਨਾਂ ਦੀ ਮੌਤ ਹੋ ਜਾਵੇਗੀ। ਉਹਨਾਂ ਦੱਸਿਆ ਕਿ ਇਹ ਲੜਾਈ ਕਰੀਬ ਇੱਕ ਘੰਟਾ ਤੱਕ ਚੱਲੀ ਅਤੇ ਇਸ ਦੌਰਾਨ ਕੋਈ ਪੁਲਿਸ ਮੌਕੇ 'ਤੇ ਨਹੀਂ ਪਹੁੰਚੀ। ਇਸ ਉਪਰੰਤ ਪੁਲਿਸ ਮੌਕੇ ਉਪਰ ਪਹੁੰਚੀ ਅਤੇ ਪੁਲਿਸ ਨੇ ਕੁੱਝ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਹੈ।
ਪੇਸ਼ੀ ਤੋਂ ਮੁੜਦਿਆਂ ਹੋਈ ਲੜਾਈ
ਇਸ ਮੌਕੇ ਗੱਲਬਾਤ ਕਰਦਿਆਂ ਡੀਐਸਪੀ ਬਰਨਾਲਾ ਸਤਵੀਰ ਸਿੰਘ ਨੇ ਦੱਸਿਆ ਕਿ ਅੱਜ ਬਰਨਾਲਾ-ਬਠਿੰਡਾ ਹਾਈਵੇ ਉਪਰ ਹੰਡਿਆਇਆ ਕੈਂਚੀਆਂ ਉਪਰ ਦੋ ਧਿਰਾਂ ਵਿੱਚ ਲੜਾਈ ਹੋਈ ਹੈ। ਦੋਵੇਂ ਗਰੁੱਪ ਬਰਨਾਲਾ ਦੇ ਹਨ, ਜਿਹਨਾਂ ਦੀ ਅੱਜ ਬਰਨਾਲਾ ਅਦਾਲਤ ਵਿੱਚ ਪੇਸ਼ੀ ਸੀ। ਸਾਰੇ ਅਪਰਾਧਿਕ ਪਿਛੋਕੜ ਨਾਲ ਸਬੰਧਤ ਹਨ। ਅਦਾਲਤ ਵਿੱਚ ਪੇਸ਼ੀ ਤੋਂ ਬਾਅਦ ਇਹ ਵਾਪਸ ਆ ਰਹੇ ਸਨ ਤਾਂ ਇਹਨਾਂ ਦੀ ਆਪਸ ਵਿੱਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋਈ ਹੈ। ਜਿਸ ਦੌਰਾਨ ਦੋਵੇਂ ਧਿਰਾਂ 'ਚ ਕਈਆਂ ਦੇ ਸੱਟਾਂ ਲੱਗੀਆਂ ਹਨ।
ਦੋ ਮੁਲਜ਼ਮ ਕਾਬੂ ਤੇ ਹੋਰਾਂ ਦੀ ਭਾਲ ਜਾਰੀ
ਉਹਨਾਂ ਕਿਹਾ ਕਿ ਸੂਚਨਾ ਮਿਲਣ ਸਾਰ ਹੀ ਸੀਆਈਏ ਸਟਾਫ਼ ਬਰਨਾਲਾ, ਥਾਣਾ ਸਿਟੀ 2, ਹੰਡਿਆਇਆ ਚੌਂਕੀ ਦੇ ਪੁਲਿਸ ਮੁਲਾਜ਼ਮ ਮੌਕੇ ਉਪਰ ਪੁੱਜੇ ਹਨ। ਦੋ ਮੁਲਜ਼ਮਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਬਾਕੀ ਮੁਲਜ਼ਮਾਂ ਦਾ ਵੀ ਨੇੜੇ ਹੀ ਲੁਕੇ ਹੋਣ ਬਾਰੇ ਪਤਾ ਲੱਗਿਆ ਹੈ, ਜਿਹਨਾਂ ਨੂੰ ਜਲਦ ਫ਼ੜ ਲਿਆ ਜਾਵੇਗਾ। ਉਹਨਾਂ ਕਿਹਾ ਕਿ ਇਸ ਦੌਰਾਨ ਕਿਸੇ ਵੀ ਗੋਲੀ ਚੱਲਣ ਬਾਰੇ ਕਨਫ਼ਰਮ ਨਹੀਂ ਹੋ ਸਕਿਆ ਹੈ। ਪੁਲਿਸ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਜਿਸ ਤੋਂ ਬਾਅਦ ਹੀ ਸਾਰੀ ਕਹਾਣੀ ਸਾਹਮਣੇ ਆਵੇਗੀ। ਉਹਨਾਂ ਕਿਹਾ ਕਿ ਇਹ ਕੋਈ ਬਹੁਤੇ ਵੱਡੇ ਗੈਂਗਸਟਰ ਨਹੀਂ ਹਨ। ਇਹਨਾਂ ਉਪਰ ਚੋਰੀਆਂ ਜਾਂ ਛੋਟੀਆਂ ਲੜਾਈਆਂ ਦੇ ਹੀ ਕੇਸ ਦਰਜ ਹਨ।
- ਪੰਜਾਬ ਅਤੇ ਪੰਜਾਬੀਆਂ ਲਈ ਵੱਜੀ ਵੱਡੇ ਖ਼ਤਰੇ ਦੀ ਘੰਟੀ, ਜੇ ਹੁਣ ਨਾ ਚੁੱਕੇ ਕਦਮ ਤਾਂ ਸਾਰੀ ਜ਼ਿੰਦਗੀ ਪਵੇਗਾ ਪਛਤਾਉਣਾ, ਪੜ੍ਹੋ ਖਾਸ ਰਿਪੋਰਟ - Banning Paddy Cultivation
- ਪੁਲਿਸ ਮੁਲਾਜ਼ਮ ਵੀ ਨਹੀਂ ਸੁਰੱਖਿਅਤ, ਮਹਿਲਾ ਕਾਂਸਟੇਬਲ ਤੋਂ ਲੁੱਟ ਕਰਨ ਵਾਲੇ ਤਿੰਨ ਮੁਲਜ਼ਮ ਕਾਬੂ - robbed a woman constable
- ਲਖੀਮਪੁਰ ਖੀਰੀ ਦੀ ਘਟਨਾ ਨੂੰ ਲੈ ਕੇ ਕਿਸਾਨਾਂ ਵੱਲੋਂ ਅੱਜ ਦੇਸ਼ ਭਰ ਵਿੱਚ ਰੇਲਵੇ ਟਰੈਕ ਜਾਮ, ਕੀਤੀ ਇਨਸਾਫ਼ ਦੀ ਮੰਗ - Rail Roko Movement