ਮੁੰਬਈ: ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ, ਰਣਵੀਰ ਸਿੰਘ ਦੇ ਨਾਲ ਫ਼ਿਲਮ '83' ਵਿੱਚ ਨਜ਼ਰ ਆਉਣਗੇ। ਇਹ ਫ਼ਿਲਮ ਸਾਲ 1983 ਦੇ ਕ੍ਰਿਕੇਟ ਵਿਸ਼ਵ ਕੱਪ ਵਿੱਚ ਭਾਰਤ ਦੀ ਇਤਿਹਾਸਿਕ ਜਿੱਤ ਉੱਤੇ ਆਧਾਰਿਤ ਹੈ। ਐਮੀ ਦਾ ਕਹਿਣਾ ਹੈ ਕਿ ਇਸ ਫ਼ਿਲਮ ਨੂੰ ਸਾਈਨ ਕਰਨਾ ਕਿਸੇ ਸੁਪਨੇ ਦੇ ਸੱਚ ਹੋਣ ਵਰਗਾ ਹੈ। ਕਬੀਰ ਸਿੰਘ ਵੱਲੋਂ ਨਿਰਦੇਸ਼ਤ ਇਸ ਫ਼ਿਲਮ ਵਿੱਚ ਐਮੀ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ।
ਤਾਪਸੀ ਨੇ ਫ਼ਿਲਮ 'ਥੱਪੜ' ਦੇ ਦੂਜੇ ਟ੍ਰੇਲਰ ਦੀ ਰਿਪੋਰਟ ਕਰਨ ਲਈ ਅਪੀਲ ਕੀਤੀ
ਐਮੀ ਨੇ ਇੱਕ ਇੰਟਰਵਿਊ ਵਿੱਚ ਕਿਹਾ,"ਮੈਂ ਬਾਲੀਵੁੱਡ ਦੀਆਂ ਦੋਵੇਂ ਫ਼ਿਲਮਾਂ ਵਿੱਚ ਭਾਰਤ ਦੀ ਪ੍ਰਤੀਨਿਧਤਾ ਨੂੰ ਦਿਖਾਉਣ ਉੱਤੇ ਖ਼ੁਦ 'ਤੇ ਮਾਣ ਮਹਿਸੂਸ ਕਰ ਰਿਹਾ ਹਾਂ। ਬਚਪਨ ਤੋਂ ਬਾਲੀਵੁੱਡ ਵਿੱਚ ਕੰਮ ਕਰਨ ਦਾ ਤੇ ਅਜਿਹੀ ਪ੍ਰਭਾਵਸ਼ਾਲੀ ਕਹਾਣੀਆਂ ਦਾ ਹਿੱਸਾ ਬਣਨਾ ਮੇਰਾ ਸੁਪਨਾ ਰਿਹਾ ਹੈ। ਹੁਣ ਪੂਰਾ ਭਾਰਤ ਮੇਰੇ ਅਦਾਕਾਰੀ ਨੂੰ ਵੱਡੇ ਪਰਦੇ ਉੱਤੇ ਦੇਖੇਗਾ।"
ਉਨ੍ਹਾਂ ਕਿਹਾ,"ਰਣਵੀਰ ਭਾਜੀ ਨਾਲ ਕੰਮ ਕਰਨ ਦਾ ਅਨੁਭਵ ਸ਼ਾਨਦਾਰ ਰਿਹਾ। ਉਹ ਮੇਰੇ ਵੱਡੇ ਭਰਾ ਵਰਗੇ ਹਨ। ਉਹ ਇੱਕ ਬਹੁਤ ਹੀ ਵੱਡੇ ਸੁਪਰਸਟਾਰ ਹਨ। ਹਰ ਕੋਈ ਉਨ੍ਹਾਂ ਦਾ ਫੈਨ ਹੈ, ਪਰ ਉਹ ਕਿਸੇ ਦੇ ਵੀ ਸਾਹਮਣੇ ਇਸ ਗੱਲ ਦਾ ਅਹਿਸਾਸ ਨਹੀਂ ਹੋਣ ਦਿੰਦੇ। ਉਹ ਆਪਣੇ ਛੋਟੇ ਭਰਾਵਾਂ ਦੀ ਤਰ੍ਹਾਂ ਸਾਡੀ ਦੇਖਭਾਲ ਕਰਦੇ ਹਨ।"
'83' ਵਿੱਚ ਰਣਵੀਰ, ਕਪਿਲ ਦੇਵ ਦੀ ਭੂਮਿਕਾ ਨਿਭਾ ਰਹੇ ਹਨ, ਜੋ ਉਸ ਸਮੇਂ ਭਾਰਤੀ ਕ੍ਰਿਕੇਟ ਟੀਮ ਦੇ ਕਪਤਾਨ ਸਨ। ਇਹ ਫ਼ਿਲਮ 10 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।