ETV Bharat / sitara

ਫ਼ੈਨਜ਼ ਤਾਂ ਫ਼ੈਨਜ਼ ਰਣਵੀਰ ਸਿੰਘ ਵੀ ਕਰ ਰਹੇ ਹਨ ਅਕਸ਼ੈ ਦੇ ਨਵੇਂ ਗੀਤ 'ਤੇ ਡਾਂਸ - Ranveer Singh video on Akshay kumar

ਅਕਸ਼ੈ ਕੁਮਾਰ ਦੀ ਫ਼ਿਲਮ ਹਾਊਸਫ਼ੁੱਲ 4 ਦਾ ਗੀਤ ਰਿਲੀਜ਼ ਹੋ ਚੁੱਕਾ ਹੈ। ਇਸ ਗੀਤ 'ਚ ਅਕਸ਼ੈ ਕੁਮਾਰ ਚੁਲਬੁਲੇ ਅੰਦਾਜ਼ 'ਚ ਵਿਖਾਈ ਦੇ ਰਹੇ ਹਨ। ਇਸ ਗੀਤ ਨੂੰ ਫ਼ੈਨਜ਼ ਤਾਂ ਪਸੰਦ ਕਰ ਹੀ ਰਹੇ ਹਨ। ਇਸ ਤੋਂ ਇਲਾਵਾ ਰਣਵੀਰ ਸਿੰਘ ਵੀ ਇਸ ਗੀਤ 'ਤੇ ਥਿਰਕਦੇ ਹੋਏ ਨਜ਼ਰ ਆਏ।

ਫ਼ੋਟੋ
author img

By

Published : Oct 8, 2019, 1:59 PM IST

ਮੁੰਬਈ: ਅਕਸ਼ੈ ਕੁਮਾਰ ਦੀ ਅਗਾਮੀ ਫ਼ਿਲਮ 'ਹਾਊਸਫੁੱਲ 4' ਦੇ ਮੈਕਰਸ ਨੇ ਫ਼ਿਲਮ ਦਾ ਦੂਸਰਾ ਗੀਤ 'ਸ਼ੈਤਾਨ ਕਾ ਸਾਲਾ' ਰਿਲੀਜ਼ ਕਰ ਦਿੱਤਾ ਹੈ। ਇਸ ਗੀਤ ਨੂੰ ਲੋਕ ਖ਼ੂਬ ਪਸੰਦ ਕਰ ਰਹੇ ਹਨ। ਇਸ ਗੀਤ 'ਚ ਅਦਾਕਾਰ ਚੁਲਬੁਲੇ ਕਿਰਦਾਰ 'ਚ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਫ਼ਿਲਮ ਦੇ ਟ੍ਰੇਲਰ ਨੂੰ ਵੀ ਦਰਸ਼ਕਾਂ ਨੇ ਪਸੰਦ ਕੀਤਾ ਹੈ।

ਹੋਰ ਪੜ੍ਹੋ: ਬਾਲੀਵੁੱਡ ਦੀਆਂ ਫਿਲਮਾਂ ਜਿਨ੍ਹਾਂ ਓਪਨਿੰਗ ਵੀਕਐਂਡ 'ਚ ਤੋੜੇ ਕਮਾਈ ਦੇ ਰਿਕਾਰਡ
ਇੱਕ ਪਾਸੇ ਜਿੱਥੇ ਗੀਤ 'ਸ਼ੈਤਾਨ ਕਾ ਸਾਲਾ' ਨੂੰ ਅਕਸ਼ੈ ਦੇ ਫ਼ੈਨਜ਼ ਇੰਜੋਏ ਕਰ ਰਹੇ ਹਨ। ਉੱਥੇ ਹੀ ਦੂਜੇ ਪਾਸੇ ਰਣਵੀਰ ਸਿੰਘ ਇਸ ਗੀਤ 'ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਦਰਅਸਲ ਹਾਊਸਫ਼ੁੱਲ 4 ਦੇ ਪ੍ਰੋਡਿਊਸਰ ਸਾਜਿਦ ਨਾਡਿਯਾਵਾਲਾ ਜੋ ਰਣਵੀਰ ਸਿੰਘ ਦੀ ਆਉਣ ਵਾਲੀ ਫ਼ਿਲਮ '83' ਨੂੰ ਵੀ ਪ੍ਰੋਡਿਊਸ ਕਰ ਰਹੇ ਹਨ। ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਨੇ ਰਣਵੀਰ ਸਿੰਘ ਦੇ ਡਾਂਸ ਦੀ ਵੀਡੀਓ ਆਪਣੇ ਟਵੀਟਰ ਹੈਂਡਲ 'ਤੇ ਸਾਂਝੀ ਕੀਤੀ ਹੈ।

ਹੋਰ ਪੜ੍ਹੋ: ਇੰਗਲੈਂਡ 'ਚ ਕੀਤਾ ਗਿਆ ਆਸ਼ਾ ਭੋਸਲੇਂ ਨੂੰ ਸਨਮਾਨਿਤ
ਮੁੜਜਨਮ ਦੀ ਕਹਾਣੀ 'ਤੇ ਆਧਾਰਿਤ ਫ਼ਿਲਮ ਹਾਊਸਫ਼ੁੱਲ 4 'ਚ ਅਕਸ਼ੈ ਕੁਮਾਰ ਤੋਂ ਇਲਾਵਾ ਕ੍ਰਿਤੀ ਸੈਨਨ,ਬੌਬੀ ਦਿਓਲ, ਪੂਜਾ ਹੇਗੜੇ, ਰਿਤੇਸ਼ ਦੇਸ਼ਮੁੱਖ, ਕ੍ਰਿਤੀ ਖਰਬੰਦਾ, ਰਾਣਾ ਦਗੁਬਾਤੀ, ਚੰਕੀ ਪਾਂਡੇ, ਸੌਰਭ ਸ਼ੁਕਲਾ, ਜੌਨੀ ਲੀਵਰ ਨਜ਼ਰ ਆਉਣਗੇ। ਇਹ ਫ਼ਿਲਮ 26 ਅਕਤੂਬਰ ਨੂੰ ਰਿਲੀਜ਼ ਹੋਵੇਗੀ।
ਰਣਵੀਰ ਸਿੰਘ ਦੀ ਫ਼ਿਲਮ '83' ਅਪ੍ਰੈਲ 2020 'ਚ ਰਿਲੀਜ਼ ਹੋਵੇਗੀ। ਇਸ ਫ਼ਿਲਮ 'ਚ ਉਹ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕੱਪਤਾਨ ਕਪਿੱਲ ਦੇਵ ਦੀ ਭੂਮਿਕਾ 'ਚ ਨਜ਼ਰ ਆਉਣਗੇ।

Intro:ਚੰਡੀਗੜ੍ਹ:ਜਿੱਥੇ ਕਿ ਪੂਰੀ ਦੁਨੀਆਂ ਵਿੱਚ ਐਗਜ਼ੀਬੀਸ਼ਨ ਲੱਗਦੀਆਂ ਰਹਿੰਦੀਆਂ ਹਨ ਅਤੇ ਲੋਕ ਉਸ ਐਗਜ਼ੀਵਿਸ਼ਨ ਵਿੱਚ ਜਾ ਕੇ ਆਪਣੀ ਜ਼ਰੂਰਤ ਦੇ ਸਾਮਾਨ ਆਦਿ ਦੀ ਖਰੀਦਦਾਰੀ ਕਰਦੇ ਹਨ। ਉੱਥੇ ਹੀ ਚੰਡੀਗੜ੍ਹ ਦੇ ਕਿਸਾਨ ਭਵਨ ਵਿਖੇ ਸਿਲਕ ਐਕਸਪੋ ਨਾਮ ਦੀ ਐਗਜ਼ੀਬਿਸ਼ਨ ਲੱਗ ਚੁੱਕੀ ਹੈ।ਇਸ ਐਗਜ਼ੀਬਿਸ਼ਨ ਵਿਚ ਪੂਰੇ ਇੰਡੀਆ ਤੋਂ ਆਏ ਕੱਪੜਾ ਵਪਾਰੀ ਆਪਣੇ ਕੱਪੜੇ ਦੀ ਵਿਕਰੀ ਕਰ ਰਹੇ ਹਨ।ਇਹ ਕੱਪੜਾ ਵਪਾਰੀ ਅਸਾਮ,ਮੱਧ ਪ੍ਰਦੇਸ਼,ਰਾਜਸਥਾਨ, ਜੈਪੁਰ ਤੇ ਕਲਕੱਤਾ ਆਦਿ ਹੋਰ ਥਾਵਾਂ ਤੋਂ ਆਏ ਹਨ।

Body:ਇਸ ਐਗਜ਼ੀਬਿਸ਼ਨ ਵਿੱਚ ਆਰਟੀਫੀਸ਼ਲ ਜਵੈਲਰੀ, ਕੱਪੜਾ ਵਪਾਰੀਆਂ ਵੱਲੋਂ ਲਹਿੰਗੇ,ਸਾੜੀਆਂ ਅਤੇ ਸੂਟਸ ਵੇਖਣ ਨੂੰ ਮਿਲੇ।ਇਸ ਐਗਜ਼ੀਬਿਸ਼ਨ ਵਿੱਚ ਮੱਧ ਪ੍ਰਦੇਸ਼ ਤੋਂ ਆਏ ਕੱਪੜਾ ਵਪਾਰੀ ਨਾਲ ਈ ਟੀ ਭਾਰਤ ਨੇ ਖਾਸ ਗੱਲਬਾਤ ਕੀਤੀ।ਮੁਹੰਮਦ ਇਮਰਾਨ ਨੇ ਦੱਸਿਆ ਕਿ ਅਸੀਂ ਚੰਡੀਗੜ੍ਹ ਨੂੰ ਵੇਖਦੇ ਹੋਏ ਇੱਥੇ ਟ੍ਰੈਡੀਸ਼ਨਲ ਸੂਟ ,ਸਾੜੀਆਂ ਅਤੇ ਡਿਜ਼ਾਈਨ ਵਾਲੇ ਕੱਪੜੇ ਲੈ ਕੇ ਆਏ ਹਾਂ।ਜਦ ਉਨ੍ਹਾਂ ਤੋਂ ਈ ਟੀ ਭਾਰਤ ਦੇ ਰਿਪੋਰਟਰ ਅਕਸ਼ਦੀਪ ਸਿੰਘ ਨੇ ਪੁੱਛਿਆ ਕਿ ਤੁਹਾਡੇ ਕੋਲ ਇਸ ਐਗਜ਼ੀਬਿਸ਼ਨ ਵਿੱਚ ਕੀ ਖ਼ਾਸ ਹੈ ਜਿਸ ਨੂੰ ਲੋਕ ਖਰੀਦਣ।ਮੁਹੰਮਦ ਇਮਰਾਨ ਨੇ ਦੱਸਿਆ ਕਿ ਸਾਡੇ ਕੋਲ "ਚੰਦਰੀ"ਸਾਡੀ ਸਭ ਤੋਂ ਬੈਸਟ ਹੈ ।ਇਸ ਸਾੜ੍ਹੀ ਦਾ ਕੱਪੜਾ ਵੀ ਧੋਣ ਤੋਂ ਬਾਅਦ ਖਰਾਬ ਨਹੀਂ ਹੁੰਦਾ ਅਤੇ ਪਹਿਨਣ ਵਿੱਚ ਵੀ ਬੜੀ ਸੌਖ ਰਹਿੰਦੀ ਹੈ।

Conclusion:ਦੁਸਹਿਰੇ ਦੇ ਤਿਉਹਾਰ ਨੂੰ ਵੇਖਦੇ ਹੋਏ ਕਾਫ਼ੀ ਲੋਕ ਇਸ ਐਗਜ਼ੀਬਿਸ਼ਨ ਵਿਚ ਆ ਕੇ ਇੱਥੋਂ ਖਰੀਦਦਾਰੀ ਕਰ ਰਹੇ ਹਨ।ਉਨ੍ਹਾਂ ਨੂੰ ਸਹੀ ਰੇਟਾਂ ਤੇ ਖਰੀਦਦਾਰੀ ਕਰਨ ਦਾ ਮੌਕਾ ਮਿਲ ਰਹੇ ਹਨ ਅਤੇ ਲੋਕ ਆਪਣੇ ਬੱਚਿਆਂ, ਵੱਡਿਆਂ ਅਤੇ ਫੈਮਿਲੀ ਦੇ ਨਾਲ ਇਸ ਐਗਜ਼ੀਬਿਸ਼ਨ ਵਿਚ ਆ ਕੇ ਆਨੰਦ ਮਾਣ ਰਹੇ ਹਨ।
ETV Bharat Logo

Copyright © 2025 Ushodaya Enterprises Pvt. Ltd., All Rights Reserved.