ਮੁੰਬਈ: ਬਾਲੀਵੁੱਡ ਅਦਾਕਾਰਾ ਰਾਣੀ ਮੁਖਰਜੀ ਨੂੰ ਸ਼ੁਕਰਵਾਰ ਸਿੰਗਾਪੁਰ ਵਿੱਖੇ 'Most Influential Cinema Personality' ਦਾ ਐਵਾਰਡ ਦਿੱਤਾ ਗਿਆ। ਇਹ ਖ਼ਿਤਾਬ ਉਨ੍ਹਾਂ ਨੂੰ 2018 ਦੇ ਵਿੱਚ ਆਈ ਫ਼ਿਲਮ ਹਿੱਚਕੀ ਕਰਕੇ ਮਿਲਿਆ। ਫ਼ਿਲਮ ਹਿੱਚਕੀ ਦੇ ਵਿੱਚ ਰਾਣੀ ਮੁਖਰਜੀ ਨੇ ਇੱਕ ਅਧਿਆਪਕ ਦੇ ਕਿਰਦਾਰ ਨੂੰ ਬਾਖੂਬੀ ਢੰਗ ਦੇ ਨਾਲ ਨਿਭਾਇਆ ਸੀ। ਇਸ ਫ਼ਿਲਮ ਨੇ 250 ਕਰੋੜ ਦਾ ਕਾਰੋਬਾਰ ਕੀਤਾ ਸੀ।
ਹੋਰ ਪੜ੍ਹੋ: ਅੰਗਦ ਕਰਨਗੇ ਏਕਤਾ ਨਾਲ ਨਵਾਂ ਪ੍ਰੋਜੈਕਟ
ਐਵਾਰਡ ਪ੍ਰਾਪਤ ਕਰਨ ਤੋਂ ਬਾਅਦ ਰਾਣੀ ਮੁਖਰਜੀ ਨੇ ਕਿਹਾ, "ਮੇਰੇ ਲਈ ਬਹੁਤ ਮਾਨ ਵਾਲੀ ਗੱਲ ਹੈ ਜੋ ਮੈਨੂੰ ਇਹ ਪੁਰਸਕਾਰ ਮਿਲਿਆ ਹੈ। ਮੈ ਕਿਸਮਤ ਵਾਲੀ ਹਾਂ ਕਿ ਮੈਨੂੰ ਇੱਕ ਅਜਿਹੀ ਫ਼ਿਲਮ ਕਰਨ ਨੂੰ ਮਿਲੀ ਜਿਸ ਨੇ ਨਾ ਸਿਰਫ਼ ਮੈਨੂੰ ਪ੍ਰੇਰਣਾ ਦਿੱਤੀ ਬਲਕਿ ਸਮਾਜ ਨੂੰ ਵੀ ਸੇਧ ਦਿੱਤੀ।"
ਹੋਰ ਪੜ੍ਹੋ:ਕੁਲਵਿੰਦਰ ਬਿੱਲੇ ਦਾ ਨਵਾਂ ਅੰਦਾਜ਼ ਸ਼ਿਪਰਾ ਦੇ ਨਾਲ
ਇਸ ਤੋਂ ਫ਼ਿਲਮ ਮਰਦਾਨੀ ਦੀ ਅਦਾਕਾਰਾ ਨੇ ਇਹ ਵੀ ਕਿਹਾ ਕਿ ਉਸ ਨੂੰ ਨਿਜੀ ਤੌਰ 'ਤੇ ਉਹ ਫ਼ਿਲਮਾਂ ਬਹੁਤ ਪਸੰਦ ਹਨ ਜੋ ਲੋਕਾਂ ਦੇ ਦਿਲ 'ਤੇ ਚੰਗੀ ਛਾਪ ਛੱਡ ਕੇ ਜਾਂਦੀਆਂ ਹਨ। ਫ਼ਿਲਮ ਹਿੱਚਕੀ ਬਾਰੇ ਗੱਲ ਕਰਦਿਆਂ ਰਾਣੀ ਨੇ ਕਿਹਾ, "ਇਹ ਮੇਰੀ ਜਿੰਮੇਵਾਰੀ ਹੈ ਕਿ ਜੋ ਆਸ ਪਾਸ ਚੱਲ ਰਿਹਾ ਹੈ ਮੈਂ ਉਸ ਦੀ ਅਵਾਜ਼ ਬਣਾ, ਹਿੱਚਕੀ ਇੱਕ ਅਜਿਹੀ ਫ਼ਿਲਮ ਹੈ ਜਿਸ ਨੇ ਹਰ ਇਕ ਨੂੰ ਸੁਨੇਹਾ ਦਿੱਤਾ।
ਵਿਦਿਆਰਥੀ, ਅਧਿਆਪਕ ਦੇ ਸੰਘਰਸ਼ ਨੂੰ ਤਾਂ ਵਿਖਾਇਆ ਹੀ ਇਸ ਤੋਂ ਇਲਾਵਾ ਜੋ ਲੋਕ ਟੋਯੂਰੇਟ ਸਿੰਡਰੋਮ ਨਾਲ ਜੂਝ ਰਹੇ ਹਨ ਉਨ੍ਹਾਂ ਨੂੰ ਹਿੰਮਤ ਵੀ ਦਿੱਤੀ। ਇਹ ਸਾਡੇ ਲਈ ਬਹੁਤ ਮਾਨ ਵਾਲੀ ਗੱਲ ਹੈ ਕਿ ਇਸ ਫ਼ਿਲਮ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।"