ਚੰਡੀਗੜ੍ਹ: ਰੱਖੜੀ ਭਰਾ ਅਤੇ ਭੈਣ ਦੇ ਪਿਆਰ ਨੂੰ ਦਰਸਾਉਂਦਾ ਤਿਓਹਾਰ ਹੈ। ਰੱਖੜੀ ਦੇ ਮੌਕੇ 'ਤੇ ਬਾਲੀਵੁੱਡ ਦੇ ਭੈਣਾਂ-ਭਰਾਵਾਂ ਦੀਆ ਜੋੜੀਆਂ ਨੇ ਵੀ ਇਸ ਦਿਨ ਨੂੰ ਆਪਣੇ ਅੰਦਾਜ਼ ਵਿੱਚ ਮਨਾਇਆ ਹੈ। ਰੱਖੜੀ ਦੇ ਮੌਕੇ ਵੇਖੋ ਬਾਲੀਵੁੱਡ ਦੇ ਭੈਣਾਂ-ਭਰਾਵਾਂ ਦੀਆ ਕੁਝ ਖ਼ਾਸ ਜੋੜੀਆਂ ਨੂੰ।
ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਦੀ ਬੇਟੀ ਅਤੇ ਅਭਿਸ਼ੇਕ ਬੱਚਨ ਦੀ ਭੈਣ ਸ਼ਵੇਤਾ ਬੱਚਨ ਕੈਮਰੇ 'ਤੇ ਜ਼ਿਆਦਾ ਨਜ਼ਰ ਨਹੀਂ ਆਈ ਹੈ ਪਰ ਆਪਣੀ ਨਿੱਜੀ ਜ਼ਿੰਦਗੀ ਵਿੱਚ ਉਹ ਬਹੁਤ ਕੁਝ ਕਰਦੀ ਦਿਖਾਈ ਦਿੰਦੀ ਹੈ। ਸ਼ਵੇਤਾ ਇੱਕ ਲੇਖਕ, ਮਾਡਲ ਅਤੇ ਹਾਲ ਹੀ ਵਿੱਚ ਅਦਾਕਾਰਾ ਵੀ ਬਣ ਗਈ ਹੈ। ਹਾਲ ਹੀ ਵਿੱਚ ਸ਼ਵੇਤਾ ਨੇ ਇੱਕ ਟੀਵੀ ਕਮਰਸ਼ੀਅਲ ਨਾਲ ਅਦਾਕਾਰੀ ਦੀ ਦੁਨੀਆਂ ਵਿੱਚ ਦਾਖ਼ਲ ਹੋਈ ਸੀ।
ਸਲਮਾਨ ਖ਼ਾਨ ਆਪਣੀਆਂ ਭੈਣਾਂ ਨੂੰ ਬਹੁਤ ਪਿਆਰ ਕਰਦੇ ਹਨ ਤੇ ਉਸ ਦੀਆਂ ਭੈਣਾਂ ਵੀ ਉਸ 'ਤੇ ਆਪਣੀ ਜ਼ਿੰਦਗੀ ਬਤੀਤ ਕਰਦੀਆਂ ਹਨ। ਸਲਮਾਨ ਦੀ ਭੈਣ ਅਲਵੀਰਾ ਅਤੇ ਅਰਪਿਤਾ ਦੋਵੇਂ ਹਰ ਮੁਸ਼ਕਲ ਪੜਾਅ ਵਿੱਚ ਸਲਮਾਨ ਦੇ ਨਾਲ-ਨਾਲ ਚੱਲਦਿਆਂ ਦਿਖਾਈ ਦਿੱਤੀਆਂ ਹਨ।
ਰਿਤਿਕ ਰੌਸ਼ਨ ਆਪਣੀ ਭੈਣ ਸੁਨੈਨਾ ਰੌਸ਼ਨ ਦੇ ਬਹੁਤ ਨਜ਼ਦੀਕ ਹਨ। ਰਿਤਿਕ ਉਨ੍ਹਾਂ ਦੇ ਸਾਰੇ ਮੁਸ਼ਕਲ ਸਮਿਆਂ ਵਿੱਚ ਆਪਣੀ ਭੈਣ ਸੁਨੈਨਾ ਦੇ ਨਾਲ ਖੜ੍ਹੇ ਹੋਏ ਸਨ।
ਬਾਲੀਵੁੱਡ ਦਾ ਮੋਸਟ ਵੋਂਟੇਡ ਮੁੰਡਾ ਅਰਜੁਨ ਕਪੂਰ ਆਪਣੀਆਂ ਭੈਣਾਂ ਵਿੱਚ ਕਾਫ਼ੀ ਮਸ਼ਹੂਰ ਹੈ। ਅਰਜੁਨ ਕਪੂਰ ਆਪਣੀ ਭੈਣ ਅੰਸ਼ੁਲਾ ਦੇ ਕਾਫ਼ੀ ਕਰੀਬ ਹੈ ਅਤੇ ਅਕਸਰ ਉਸ ਲਈ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਦੇਖਿਆ ਜਾਂਦਾ ਹੈ। ਸ਼੍ਰੀਦੇਵੀ ਦੀ ਮੌਤ ਤੋਂ ਬਾਅਦ, ਉਹ ਜਾਹਨਵੀ ਕਪੂਰ ਅਤੇ ਖੁਸ਼ੀ ਕਪੂਰ ਦੇ ਵੀ ਬਹੁਤ ਨੇੜੇ ਹੋ ਗਏ। ਉਸਨੇ ਇੱਕ ਚੰਗੇ ਵੱਡੇ ਭਰਾ ਵਾਂਗ ਦੋਵਾਂ ਨੂੰ ਸੰਭਾਲਿਆ।