ETV Bharat / sitara

ਕਿਉਂ ਹਰਕਤਾਂ ਕਰਨੋਂ ਨਹੀਂ ਹੱਟਦੀ ਰਾਖੀ ਸਾਵੰਤ ? - rakhi sawant

ਅਦਾਕਾਰਾ ਰਾਖੀ ਸਾਵੰਤ ਨੇ ਆਪਣੀ ਸੋਸ਼ਲ ਮੀਡੀਆ ਪੋਸਟ 'ਤੇ ਦਾਅਵਾ ਕੀਤਾ ਹੈ ਕਿ ਉਸ ਨੂੰ ਅਰੁਣ ਜੇਟਲੀ ਦੇ ਦੇਹਾਂਤ ਦਾ ਪਹਿਲਾਂ ਹੀ ਪਤਾ ਸੀ ਜਿਸ ਤੋਂ ਬਾਅਦ ਉਹ ਕਾਫ਼ੀ ਟ੍ਰੋਲ ਦਾ ਸ਼ਿਕਾਰ ਹੋ ਗਈ ਹੈ। ਕਈ ਯੂਜ਼ਰਾਂ ਦੁਆਰਾ ਰਾਖੀ ਨੂੰ ਜੇਟਲੀ ਦੀ ਮੌਤ 'ਤੇ ਮਜ਼ਾਕ ਬਣਾਉਣ ਦਾ ਆਰੋਪ ਵੀ ਲਗਾਇਆ ਹੈ।

ਕਿਉਂ ਹਰਕਤਾਂ ਕਰਨੋਂ ਨਹੀਂ ਹੱਟਦੀ ਰਾਖੀ ਸਾਵੰਤ ?
author img

By

Published : Aug 25, 2019, 6:17 PM IST

ਮੁੰਬਈ : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਸਾਬਕਾ ਵਿੱਤ ਮੰਤਰੀ ਅਰੁਣ ਜੇਟਲੀ ਦੀ ਸ਼ਨਿਚਰਵਾਰ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਜੇਟਲੀ ਦੇ ਦੇਹਾਂਤ ਤੋਂ ਬਾਅਦ ਜਿੱਥੇ ਰਾਜਨੀਤਿਕ ਗਲਿਆਰੇ ਵਿੱਚ ਸੋਗ ਦਾ ਮਾਹੌਲ ਹੈ, ਉੱਥੇ ਹੀ ਬਾਲੀਵੁੱਡ ਦੇ ਕਈ ਮਸ਼ਹੂਰ ਸਿਤਾਰਿਆਂ ਨੇ ਵੀ ਸੋਸ਼ਲ ਮੀਡੀਆ ‘ਤੇ ਸ਼ੌਕ ਜ਼ਾਹਿਰ ਕੀਤਾ ਹੈ। ਇਸ ਦੌਰਾਨ ਚਰਚਿਤ ਅਦਾਕਾਰਾ ਰਾਖੀ ਸਾਵੰਤ ਨੇ ਜੇਟਲੀ ਬਾਰੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕੀਤਾ ਜਿਸ ਨੂੰ ਲੈ ਕੇ ਰਾਖੀ ਸਾਵੰਤ ਨੂੰ ਕਾਫ਼ੀ ਟ੍ਰੋਲ ਕੀਤਾ ਜਾ ਰਿਹਾ ਹੈ।

ਇਸ ਵਿਵਾਦਪੂਰਨ ਵੀਡੀਓ ਵਿੱਚ ਰਾਖੀ ਸਾਵੰਤ ਇਹ ਦਾਅਵਾ ਕਰਦੀ ਦਿਖਾਈ ਦੇ ਰਹੀ ਹੈ ਕਿ ਉਸ ਨੂੰ ਜੇਟਲੀ ਦੇ ਦਿਹਾਂਤ ਬਾਰੇ ਪਹਿਲਾਂ ਹੀ ਪਤਾ ਲੱਗ ਗਿਆ ਸੀ ਤੇ ਉਸ ਵਿੱਚ ਬ੍ਰਹਮ ਸ਼ਕਤੀਆਂ ਹਨ।

ਵਿਵਾਦਾਂ ਦੀ ਮਹਾਰਾਣੀ ਰਾਖੀ ਸਾਵੰਤ ਨੇ ਵੀਡੀਓ ਵਿੱਚ ਕਿਹਾ, "ਹੈਲੋ ਦੋਸਤੋ ਜੇਟਲੀ ਜੀ ਜੋ ਸਾਡੀ ਭਾਜਪਾ ਪਾਰਟੀ ਦੇ ਨੇਤਾ ਸਨ। ਉਹ ਹੁਣ ਸਾਡੇ ਵਿੱਚ ਨਹੀਂ ਰਹੇ। ਮੈਂ ਇਹ 10 ਦਿਨ ਪਹਿਲਾਂ ਤੋਂ ਹੀ ਜਾਣਦੀ ਸੀ। ਮੈਨੂੰ ਕਈ ਵਾਰ ਇਸ ਤਰ੍ਹਾਂ ਦੇ ਸੁਪਨੇ ਆਉਂਦੇ ਹਨ।

ਮੈਨੂੰ ਨਹੀਂ ਪਤਾ ਕਿ ਕਿਵੇਂ, ਪਰ ਇਹ ਬ੍ਰਹਮ ਸ਼ਕਤੀ ਹੈ। ਪ੍ਰਮਾਤਮਾ ਦਾ ਧੰਨਵਾਦ ਹੈ, ਮੇਰੇ ਕੋਲ ਇਹ ਬ੍ਰਹਮ ਸ਼ਕਤੀ ਹੈ। ਮੈਂ ਲੋਕਾਂ ਨੂੰ ਸਿਰਫ਼ ਇਹੀਂ ਕਹਿਣਾ ਚਾਹੁੰਦੀ ਹਾਂ ਕਿ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਤੇ ਜੇਟਲੀ ਜੀ ਨੇ ਆਪਣੇ ਬੈਗ ਵਿੱਚੋਂ ਵਧੀਆ ਬਜਟ ਬਣਾਇਆ ਹੈ, ਸਾਰਾ ਭਾਰਤ ਉਸ ਨੂੰ ਯਾਦ ਕਰੇਗਾ। ”

ਹੋਰ ਪੜ੍ਹੋ : ਡੇਢ ਪਤੀ ਵਿਚਾਲੇ ਫ਼ਸੀ ਰਾਖੀ ਸਾਵੰਤ

ਰਾਖੀ ਸਾਵੰਤ ਨੂੰ ਇਸ ਵੀਡੀਓ ਲਈ ਕਾਫ਼ੀ ਟ੍ਰੋਲ ਕੀਤਾ ਜਾ ਰਿਹਾ ਹੈ। ਇੱਕ ਯੂਜ਼ਰ ਨੇ ਲਿਖਿਆ, "ਹੁਣ ਤੁਹਾਡੇ ਕੋਲ ਭਾਰਤ ਨੂੰ ਬਰਬਾਦ ਕਰਨ ਦੇ ਸੁਪਨੇ ਹਨ।"
ਰਾਖੀ ਸਾਵੰਤ ਅਸਿੱਧੇ ਤੌਰ 'ਤੇ ਅਰੁਣ ਜੇਟਲੀ ਦੀ ਮੌਤ ਦਾ ਮਜ਼ਾਕ ਉਡਾ ਰਹੀ ਹੈ। ਸਾਰੇ ਯੂਜ਼ਰਾਂ ਨੇ ਨਕਾਰਾਤਮਕ ਟਿੱਪਣੀਆਂ ਕੀਤੀਆਂ ਹਨ। ਹਾਲਾਂਕਿ, ਕੁੱਝ ਯੂਜ਼ਰਾਂ ਨੇ 'ਬਿੱਗ ਬੌਸ 13' ਵਿੱਚ ਉਸ ਦੇ ਆਉਣ ਅਤੇ ਦੀਪਕ ਕਲਾਲ ਨਾਲ ਉਸ ਦੇ ਵਿਆਹ ਬਾਰੇ ਵੀ ਸਵਾਲ ਚੁੱਕੇ ਹਨ।

ਰਾਖੀ ਨੇ ਆਪਣੀ ਵੀਡੀਓ ਵਿੱਚ ਜੇਟਲੀ ਦੀ ਮੌਤ ਦੀ ਭਵਿੱਖਬਾਣੀ ਕਰਨ ਤੋਂ ਇਲਾਵਾ ਹੋਰ ਵੀ ਕਿਹਾ ਹੈ। ਉਸ ਨੇ ਕਿਹਾ, "ਨਾ ਹੀ ਅਸੀਂ ਦੁਨੀਆ ਵਿੱਚ ਕੁਝ ਲਿਆਂਦਾ ਹੈ, ਜੋ ਲਿਆ ਜਾਵੇਗਾ, ਦੋਸਤੋ। ਇਸ ਲਈ ਕਦੇ ਕਿਸੇ ਨੂੰ ਮਾੜਾ ਜਾਂ ਕਿਸੇ ਦਾ ਬੁਰਾ ਨਾ ਸੋਚੋ, ਲੋਕਾਂ ਲਈ ਵੱਧ ਤੋਂ ਵੱਧ ਚੰਗੇ ਕੰਮ ਕਰੋ, ਤੁਸੀਂ ਕੁਝ ਵੀ ਅਜਿਹਾ ਨਹੀਂ ਲਿਆਂਦਾ ਜੋ ਖੋਹ ਲਿਆ ਜਾਵੇਗਾ। ਇਸ ਲਈ ਦੇਸ਼ ਦਾ ਭਲਾ ਸੋਚੋ, ਗੁਆਂਢੀਆਂ ਬਾਰੇ ਚੰਗਾ ਸੋਚੋ, ਆਪਣੇ ਪਰਿਵਾਰ ਦਾ ਭਲਾ ਕਰੋ, ਆਪਣੀ ਸੱਸ-ਸਹੁਰੇ ਦੀ ਸੇਵਾ ਕਰੋ, ਮਾਂ-ਪਿਓ ਦੀ ਸੇਵਾ ਕਰੋ, ਜ਼ਿੰਦਗੀ ਸਿਰਫ਼ ਇੱਕ ਵਾਰ ਮਿਲਦੀ ਹੈ।"

Intro:Body:

Kim yong

Conclusion:
ETV Bharat Logo

Copyright © 2024 Ushodaya Enterprises Pvt. Ltd., All Rights Reserved.