ਮੁੰਬਈ: ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਰੀ ਫ਼ਿਲਮ 'ਦਿਲ ਬੇਚਾਰਾ' ਸ਼ੁੱਕਰਵਾਰ ਨੂੰ ਡਿਜੀਟਿਲ ਪਲੇਟਫਾਰਮ ਉੱਤੇ ਰਿਲੀਜ਼ ਹੋ ਗਈ ਹੈ। ਸੁਸ਼ਾਂਤ ਦੀ ਆਖ਼ਰੀ ਫਿਲਮ 'ਦਿਲ ਬੇਚਾਰਾ' ਨੂੰ ਦੇਖ ਕੇ ਜਿੱਥੇ ਪ੍ਰਸ਼ੰਸਕ ਭਾਵੁਕ ਹੋ ਰਹੇ ਹਨ ਉਥੇ ਫਿਲਮੀ ਅਦਾਕਾਰ ਵੀ 'ਦਿਲ ਬੇਚਾਰਾ' ਨੂੰ ਦੇਖ ਕੇ ਭਾਵੁਕ ਹੋ ਰਹੇ ਹਨ ਤੇ ਸੁਸ਼ਾਂਤ ਸਿੰਘ ਨੂੰ ਯਾਦ ਕਰ ਰਹੇ ਹਨ।
ਸੁਸ਼ਾਂਤ ਸਿੰਘ ਰਾਜਪੂਤ ਨਾਲ ਕੰਮ ਕਰ ਚੁੱਕੀ ਅਦਾਕਾਰਾ ਕ੍ਰਿਤੀ ਸੈਨਨ ਤੇ ਉਨ੍ਹਾਂ ਦੇ ਦੋਸਤ ਰਾਜਕੁਮਾਰ ਰਾਓ ਨੇ ਸੁਸ਼ਾਂਤ ਦੀ ਆਖਰੀ ਫਿਲਮ ਦੇਖ ਕੇ ਸੁਸ਼ਾਂਤ ਸਿੰਘ ਨੂੰ ਯਾਦ ਕੀਤਾ।
- " class="align-text-top noRightClick twitterSection" data="
">
ਅਦਾਕਾਰ ਰਾਜਕੁਮਾਰ ਰਾਓ ਫਿਲਮ ਦੇਖਣ ਤੋਂ ਬਾਅਦ ਭਾਵੁਕ ਹੋ ਗਏ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਉੱਤੇ ਇੱਕ ਮੌਨਟਾਜ ਨੂੰ ਸ਼ੇਅਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, ਦਿਲ ਬੇਚਾਰਾ ਨੇ ਇੱਕ ਵਾਰ ਫਿਰ ਮੇਰਾ ਦਿਲ ਤੋੜ ਦਿੱਤਾ। ਇਹ ਇੱਕ ਖੂਬਸੂਰਤ ਤੇ ਦਿਲ ਛੂਣ ਵਾਲੀ ਫ਼ਿਲਮ ਹੈ। ਸੁਸ਼ਾਂਤ ਨੇ ਇਸ ਵਿੱਚ ਬਹੁਤ ਵਧਿਆ ਪੇਸ਼ਕਾਰੀ ਕੀਤੀ ਹੈ। ਉਸ ਦੀ ਖੂਬਸੁਰਤੀ ਤੇ ਜੋਸ਼ ਦਾ ਕੋਈ ਜਵਾਬ ਨਹੀਂ ਹੈ ਤੇ ਉਨ੍ਹਾਂ ਦੀ ਖੂਬਸੁਰਤ ਮੁਸਕਰਾਹਟ। ਸਾਡੇ ਸੁਪਰਸਟਾਰ। ਬਹੁਤ ਹੀ ਸ਼ਾਨਦਾਰ ਡੈਬਯੂ ਹੈ ਤੁਹਾਡਾ ਮੁਕੇਸ਼ ਛਾਬੜਾ ਤੇ ਸੰਜਨਾ ਸਾਂਘੀ ਤੁਸੀਂ ਫ਼ਿਲਮ ਵਿੱਚ ਕਮਾਲ ਕਰ ਦਿੱਤਾ ਹੈ। ਏ.ਆਰ ਰਹਿਮਾਨ ਤੁਹਾਨੂੰ ਸਲਾਮ ਹੈ ਸਰ।
- " class="align-text-top noRightClick twitterSection" data="
">
ਉਥੇ ਹੀ ਕ੍ਰਿਤੀ ਸੈਨਨ ਨੇ ਉਸ ਮੌਨਟਾਜ ਨੂੰ ਸਾਂਝਾ ਕਰਦੇ ਹੋਏ ਲਿਖਿਆ ਇਹ ਸਹੀ ਨਹੀਂ ਹੈ ਇਹ ਗੱਲ ਮੈਨੂੰ ਕਦੇ ਵੀ ਨਹੀਂ ਕਬੂਲ ਹੋਵੇਗੀ। ਇਸ ਫ਼ਿਲਮ ਨੇ ਫਿਰ ਇੱਕ ਵਾਰ ਮੇਰਾ ਦਿਲ ਤੋੜ ਦਿੱਤਾ ਹੈ। ਮੈਂ ਤੁਹਾਨੂੰ ਫਿਰ ਤੋਂ ਜ਼ਿੰਦਾ ਹੁੰਦੇ ਹੋਏ ਦੇਖਿਆ ਹੈ। ਮੈਨੂੰ ਪੂਰੀ ਤਰ੍ਹਾਂ ਪਤਾ ਹੈ ਕਿ ਇਸ ਕਿਰਦਾਰ ਵਿੱਚ ਤੁਸੀਂ ਕਿੱਥੇ-ਕਿੱਥੇ ਆਪਣਾ ਕੁੱਝ ਹਿੱਸਾ ਪਾਇਆ ਹੈ ਤੇ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ ਸਭ ਤੋਂ ਵਧੀਆ ਪਲ ਉਹ ਸੀ ਜਿਸ ਵਿੱਚ ਤੁਸੀਂ ਚੁੱਪ ਸੀ। ਉਹ ਪਲ ਜਿਸ ਵਿੱਚ ਤੁਸੀਂ ਕੁਝ ਨਾ ਕਹਿੰਦੇ ਹੋਏ ਵੀ ਬਹੁਤ ਕਹਿ ਦਿੱਤਾ।
ਅਦਾਕਾਰਾ ਨੇ ਅੱਗੇ ਲਿਖਿਆ ਕਿ ਮੁਕੇਸ਼ ਛਾਬੜਾ ਮੈਨੂੰ ਪਤਾ ਹੈ ਕਿ ਇਹ ਫ਼ਿਲਮ ਤੁਹਾਡੇ ਲਈ ਸਾਡੇ ਸਾਰੀਆਂ ਨਾਲੋਂ ਜ਼ਿਆਦਾ ਮਾਇਨੇ ਰੱਖਦੀ ਹੈ। ਤੁਸੀਂ ਆਪਣੀ ਪਹਿਲੀ ਫ਼ਿਲਮ ਵਿੱਚ ਬਹੁਤ ਸਾਰੇ ਜਜ਼ਬਾਤ ਜਗਾ ਦਿੱਤੇ ਹਨ। ਤੁਹਾਡਾ ਤੇ ਸੰਜਨਾ ਸਾਂਘੀ ਦਾ ਅੱਗੇ ਦਾ ਸਫ਼ਰ ਖੂਬਸੁਰਤ ਹੋਵੇ।
ਇਹ ਵੀ ਪੜ੍ਹੋ:ਜਦੋਂ ਸ਼ਰੂਤੀ ਨੇ ਉੱਤਰਾਖੰਡ ਦੀ ਪਹਾੜੀ ਸੜਕਾਂ 'ਤੇ ਚਲਾਇਆ ਟਰੱਕ