ਮੁੰਬਈ: ਬਾਲੀਵੁੱਡ ਅਦਾਕਾਰਾ ਰਾਧਿਕਾ ਆਪਟੇ ਹਾਲੀਵੁੱਡ ਅਦਾਕਾਰ ਰਿਚਰਡ ਰਾਕਸਬਰਗ ਦੇ ਨਾਲ ਆਉਣ ਵਾਲੀ ਐਪਲ ਸੀਰੀਜ਼ 'ਸ਼ਾਂਤਾਰਾਮ' 'ਚ ਨਜ਼ਰ ਆਵੇਗੀ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਸ਼ਾਂਤਾਰਾਮ ਗ੍ਰੇਜਯ ਡੇਵਿਡ ਰਾਬਰਟਸ ਦੇ ਸਰਬੋਤਮ ਵਿਕਰੀ ਨਾਵਲ 'ਤੇ ਅਧਾਰਿਤ ਹੈ। ਇਹ ਲੜੀ ਏਰਿਕ ਵਾਰਨ ਸਿੰਗਰ ਨੇ ਲਿਖੀ ਹੈ।
- " class="align-text-top noRightClick twitterSection" data="
">
ਹੋਰ ਪੜ੍ਹੋ: ਜਦੋਂ ਬ੍ਰੈਡ ਪਿਟ ਨੇ NASA ਪੁਲਾੜ ਯਾਤਰੀ ਤੋਂ ਵਿਕਰਮ ਲੈਂਡਰ ਬਾਰੇ ਪੁੱਛਿਆ
ਇਹ ਸੀਰੀਜ਼ ਇੱਕ ਵਿਅਕਤੀ ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਆਸਟਰੇਲੀਆ ਦੀ ਇੱਕ ਜੇਲ੍ਹ ਤੋਂ ਫ਼ਰਾਰ ਹੋ ਕੇ ਮੁੰਬਈ ਆ ਜਾਂਦਾ ਹੈ ਤੇ ਆਪਣੇ ਪਰਿਵਾਰ ਅਤੇ ਦੋਸਤਾਂ ਤੋਂ ਦੂਰ ਹੋਇਆ ਇਹ ਵਿਅਕਤੀ ਨੇ ਭਾਰਤ ਦੇ ਅੰਡਰਵਰਲਡ, ਝੁੱਗੀਆਂ ਅਤੇ ਬਾਰ ਵਿੱਚ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਦਾ ਹੈ।
ਹੋਰ ਪੜ੍ਹੋ: 'ਕਿਸੀ ਸੇ ਨਾ ਕਹਿਣਾ' ਦੀ ਸਟਾਰਕਾਸਟ ਨਾਲ ਖ਼ਾਸ ਗੱਲਬਾਤ
ਰੌਕਸਬਰਗ ਦੀ ਇਸ ਸੀਰੀਜ਼ ਵਿੱਚ ਜਾਸੂਸ ਸਾਰਜੈਂਟ ਮਾਰਟੀ ਨਾਈਟ ਆਂਗਲਾਮ ਦੀ ਭੂਮਿਕਾ ਨਿਭਾ ਰਹੇ ਹਨ, ਜੋ ਕਿ ਆਸਟਰੇਲੀਅਨ ਫੈਡਰਲ ਪੁਲਿਸ ਲਈ ਕੰਮ ਕਰਦੇ ਹਨ, ਜਦ ਕਿ ਰਾਧਿਕਾ ਆਪਟੇ ਭਾਰਤੀ ਪੱਤਰਕਾਰ ਕਵਿਤਾ ਦੀ ਭੂਮਿਕਾ ਨਿਭਾ ਰਹੀ ਹੈ। ਇਸ ਲੜੀ ਦੀ ਸ਼ੂਟਿੰਗ ਆਸਟਰੇਲੀਆ ਅਤੇ ਭਾਰਤ 'ਚ ਅਕਤੂਬਰ ਵਿੱਚ ਸ਼ੁਰੂ ਹੋਣ ਦੀ ਉਮੀਦ ਹੈ।