ਚੰਡੀਗੜ੍ਹ: ਪੰਜਾਬੀ ਗਾਇਕ ਸਿੰਗਾ ਇੱਕ ਵਾਰ ਆਪਣਾ ਗਾਣਾ 'ਰੋਬਿਨ ਹੁੱਡ' ਲੈ ਕੇ ਲੋਕਾਂ ਦੇ ਰੂਬਰੂ ਹੋਏ ਹਨ। ਇਹ ਗਾਣਾ ਰਿਲੀਜ਼ ਹੋਣ ਤੋਂ ਬਾਅਦ ਲੋਕਾਂ ਵਿੱਚ ਕਾਫ਼ੀ ਪ੍ਰਸਿੱਧ ਹੋ ਗਿਆ ਹੈ। ਇਹ ਗਾਣਾ ਚੱਕਵੀਂ ਬੀਟ ਵਾਲਾ ਹੈ, ਜਿਸ ਨੂੰ ਸਿੰਗੇ ਨੇ ਆਪਣੇ ਘੈਂਟ ਤਰੀਕੇ ਨਾਲ ਗਾਇਆ ਹੈ।
ਹੋਰ ਪੜ੍ਹੋ: ਹੁਮਾ ਕੁਰੈਸ਼ੀ ਦਾ ਨਾਗਰਿਕਤਾ ਕਾਨੂੰਨ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਲਈ ਟਿੱਪਣੀ
ਇਸ ਗਾਣੇ ਦੇ ਬੋਲ ਸਿੰਗੇ ਨੇ ਖ਼ੁਦ ਲਿਖੇ ਹਨ, ਤੇ ਮਿਊਜ਼ਿਕ ਦਿੱਤਾ ਹੈ ਵੈਸਟਨ ਪੇਂਡੂ ਨੇ। ਇਸ ਗਾਣੇ ਦਾ ਵੀਡੀਓ ਬੀ ਟੂਗੇਦਰ ਤੇ ਬਦਨਾਮ ਗਰੁੱਪ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਗਾਣੇ ਦੀ ਵੀਡੀਓ ਵਿੱਚ ਸਿੰਗਾ ਪੁਲਿਸ ਦੇ ਕਿਰਦਾਰ ਵਿੱਚ ਨਜ਼ਰ ਨਜ਼ਰ ਆ ਰਹੇ ਹਨ। ਇਸ ਤੋਂ ਇਲਾਵਾ ਗਾਣੇ ਨੂੰ ਗੀਤ ਐਮਪੀ 3 ਦੇ ਲੇਬਲ ਹੇਠਾਂ ਰਿਲੀਜ਼ ਕੀਤਾ ਗਿਆ ਹੈ।
- " class="align-text-top noRightClick twitterSection" data="">
ਹੋਰ ਪੜ੍ਹੋ: ਤਾਨਾਜੀ ਦਾ ਦੂਜਾ ਟ੍ਰੇਲਰ ਰਿਲੀਜ਼, ਵੇਖਣ ਨੂੰ ਮਿਲਿਆ ਅਜੇ ਦਾ ਦਮਦਾਰ ਐਕਸ਼ਨ
ਜੇ ਗੱਲ ਕਰੀਏ ਸਿੰਗੇ ਦੇ ਵਰਕ ਫ੍ਰੰਟ ਦੀ ਤਾਂ ਸਿੰਗਾ ਜਲਦ ਹੀ ਦੋ ਪੰਜਾਬੀ ਫ਼ਿਲਮਾਂ ਵਿੱਚ ਨਜ਼ਰ ਆਉਣਗੇ। ਅਮਰਦੀਪ ਸਿੰਘ ਵੱਲੋਂ ਨਿਰਦੇਸ਼ਿਤ ਫ਼ਿਲਮ 'ਜੋਰਾ-2' ਤੇ ਫ਼ਿਲਮ 'ਧਾਰਾ 420/ 302' 'ਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।