ਮੁੰਬਈ: ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਮਨੋਰੰਜਨ ਜਗਤ ਦੇ ਸਭ ਤੋਂ ਪਿਆਰੇ ਜੋੜਿਆਂ ਵਿਚੋਂ ਇੱਕ ਹਨ। ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਦੇ ਵਿਆਹ ਨੂੰ 1 ਸਾਲ ਪੂਰਾ ਹੋ ਚੁੱਕਾ ਹੈ। ਵਿਆਹ ਦੀ ਪਹਿਲੀ ਵਰ੍ਹੇਗੰਢ 'ਤੇ ਪ੍ਰਿਯੰਕਾ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਟਵਿੱਟਰ 'ਤੇ ਕੀਤਾ ਹੈ।
-
❤️ @nickjonas pic.twitter.com/DiEV4fZfFG
— PRIYANKA (@priyankachopra) December 1, 2019 " class="align-text-top noRightClick twitterSection" data="
">❤️ @nickjonas pic.twitter.com/DiEV4fZfFG
— PRIYANKA (@priyankachopra) December 1, 2019❤️ @nickjonas pic.twitter.com/DiEV4fZfFG
— PRIYANKA (@priyankachopra) December 1, 2019
ਪ੍ਰਿਯੰਕਾ ਨੇ ਆਪਣੀ ਅਤੇ ਨਿਕ ਦੀਆਂ ਕੁਝ ਪੱਲਾਂ ਦੀ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ, "ਮੇਰਾ ਵਾਅਦਾ, ਉਸ ਵੇਲੇ, ਅੱਜ, ਹਮੇਸ਼ਾ ਤੁਸੀਂ ਮੇਰੀ ਜ਼ਿੰਦਗੀ ਵਿੱਚ ਖੁਸ਼ੀ, ਕਿਰਪਾ, ਸੰਤੁਲਨ, ਉਤਸ਼ਾਹ ਇੱਕੋਂ ਪੱਲ ਵਿੱਚ ਲੈ ਕੇ ਆਉਂਦਾ। ਮੈਨੂੰ ਲੱਭਣ ਲਈ ਧੰਨਵਾਦ। ਵਿਆਹ ਦੀ ਪਹਿਲੀ ਵਰ੍ਹੇਗੰਢ ਦੀਆਂ ਮੁਬਾਰਕਾਂ।"
ਇਸ ਵੀਡੀਓ ਦੇ ਨਾਲ ਨਾਲ ਪ੍ਰਿਯੰਕਾ ਨੇ ਆਪਣੇ ਅਤੇ ਨਿਕ ਦੇ ਵਿਆਹ ਦੀਆਂ ਦੋ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
ਜ਼ਿਕਰਯੋਗ ਹੈ ਕਿ ਪ੍ਰਿਯੰਕਾ-ਨਿਕ ਦਾ ਵਿਆਹ ਇਸਾਈ ਅਤੇ ਹਿੰਦੂ ਰਿਵਾਜਾਂ ਦੇ ਨਾਲ ਹੋਇਆ ਸੀ। 1 ਦਸੰਬਰ ਨੂੰ ਪ੍ਰਿਯੰਕਾ-ਨਿਕ ਦਾ ਵਿਆਹ ਇਸਾਈ ਰਸਮਾਂ-ਰਿਵਾਜਾਂ ਦੇ ਨਾਲ ਹੋਇਆ ਸੀ ਅਤੇ 2 ਦਸੰਬਰ ਨੂੰ ਵਿਆਹ ਹਿੰਦੂ ਰਸਮਾਂ-ਰਿਵਾਜਾਂ ਦੇ ਨਾਲ ਮੁਕੰਮਲ ਹੋਇਆ ਸੀ।