ETV Bharat / sitara

ਪ੍ਰਸੂਨ ਜੋਸ਼ੀ ਨੇ ਇਰਫ਼ਾਨ ਤੇ ਰਿਸ਼ੀ ਕਪੂਰ ਦੇ ਦੇਹਾਂਤ 'ਤੇ ਜਤਾਇਆ ਦੁੱਖ

ਮਸ਼ਹੂਰ ਗੀਤਕਾਰ ਪ੍ਰਸੂਨ ਜੋਸ਼ੀ ਨੇ ਅਦਾਕਾਰ ਇਰਫ਼ਾਨ ਖ਼ਾਨ ਤੇ ਰਿਸ਼ੀ ਕਪੂਰ ਦੇ ਦੇਹਾਂਤ ਉੱਤੇ ਦੁੱਖ ਜਾਹਿਰ ਕੀਤਾ ਹੈ। ਉਨ੍ਹਾਂ ਕਿਹਾ ਕਿ ਦੋਵੇ ਕਲਾਕਾਰ ਛੋਟੀ ਉਮਰ 'ਚ ਚੱਲੇ ਗਏ।

author img

By

Published : May 5, 2020, 7:41 PM IST

Prasoon Joshi said Rishiji and Irrfan went pretty young

ਮੁੰਬਈ: ਮਸ਼ਹੂਰ ਗੀਤਕਾਰ ਪ੍ਰਸੂਨ ਜੋਸ਼ੀ ਅਦਾਕਾਰ ਇਰਫ਼ਾਨ ਖ਼ਾਨ ਦੇ ਨਾਲ ਲਗਾਤਾਰ ਸਪੰਰਕ ਵਿੱਚ ਸੀ, ਜਿਸ ਸਮੇਂ ਉਹ ਇਸ ਭਿਆਨਕ ਬਿਮਾਰੀ ਨਾਲ ਜੂਝ ਰਹੇ ਸੀ। ਜੋਸ਼ੀ ਨੇ ਮੀਡੀਆ ਨਾਲ ਗ਼ੱਲ ਕਰਦਿਆਂ ਕਿਹਾ, "ਮੈਂ ਇਰਫ਼ਾਨ ਦੇ ਨਾਲ ਲਗਾਤਾਰ ਸਪੰਰਕ ਵਿੱਚ ਸੀ। ਇਸ ਸੰਕਟ ਦੌਰਾਨ ਮੈਂ ਉਨ੍ਹਾਂ ਨਾਲ ਗ਼ੱਲ ਵੀ ਕੀਤੀ ਸੀ।"

ਇਸ ਦੇ ਨਾਲ ਹੀ ਉਨ੍ਹਾਂ ਕਿਹਾ,"ਉਨ੍ਹਾਂ ਦਾ ਇਲਾਜ਼ ਅਸਲ ਵਿੱਚ ਬੇਹੱਦ ਦਰਦਨਾਕ ਸੀ। ਉਨ੍ਹਾਂ ਨੂੰ ਇੱਕ ਅਲਗ ਪ੍ਰਕਾਰ ਦੀ ਬਿਮਾਰੀ ਸੀ। ਦਰਦਨਾਕ ਇਲਾਜ਼ ਦੇ ਬਾਵਜੂਦ ਉਹ ਆਪਣੇ ਹੌਸਲੇ ਨੂੰ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਉਹ ਆਖਰੀ ਸਾਹ ਤੱਕ ਲੜੇ। ਇਹ ਬਹੁਤ ਪ੍ਰੇਰਣਾਦਾਇਕ ਹੈ।"

ਪ੍ਰਸੂਨ ਨੇ ਅਦਾਕਾਰ ਰਿਸ਼ੀ ਕਪੂਰ ਦੇ ਦੇਹਾਂਤ 'ਤੇ ਦੁੱਖ ਪ੍ਰਗਟਾਇਆ, ਜਿਨ੍ਹਾਂ ਦੀ ਮੌਤ 30 ਅਪ੍ਰੈਲ ਨੂੰ ਹੋਈ। ਅਦਾਕਾਰ ਰਿਸ਼ੀ ਕਪੂਰ ਕੈਂਸਰ ਨਾਲ ਪੀੜ੍ਹਤ ਸਨ। ਪ੍ਰਸੂਨ ਨੇ ਕਿਹਾ,"ਮੈਂ ਉਨ੍ਹਾਂ ਨੂੰ ਤੇ ਉਨ੍ਹਾਂ ਦੇ ਪਰਿਵਾਰ ਨੂੰ ਕਾਫ਼ੀ ਸਮੇਂ ਤੋਂ ਜਾਣਦਾ ਸੀ। ਉਹ ਇੱਕ ਜ਼ਿੰਦਾ ਦਿਲ ਵਿਅਕਤੀ ਸੀ ਤੇ ਉਹ ਜਿੱਥੇ ਵੀ ਜਾਂਦੇ ਸੀ ਉਸ ਜਗ੍ਹਾ ਨੂੰ ਅੱਲਗ ਹੀ ਰੰਗ ਵਿੱਚ ਰੰਗ ਦਿੰਦੇ ਸੀ। ਉਹ ਛੋਟੀ ਉਮਰੇ ਚੱਲੇ ਗਏ। ਇਰਫ਼ਾਨ ਤਾਂ ਬਹੁਤ ਘੱਟ ਉਮਰ ਵਿੱਚ ਚੱਲੇ ਗਏ। ਦੋਵੇ ਹੀ ਅੱਜ ਦੇ ਸਮੇਂ ਮੁਤਾਬਕ ਜਵਾਨ ਸੀ।"

ਇਸ ਤੋ ਇਲਾਵਾ ਪ੍ਰਸੂਨ ਲੌਕਡਾਊਨ ਦੇ ਕਾਰਨ ਉਨ੍ਹਾਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਨਹੀਂ ਹੋ ਸਕੇ, ਜਿਸ 'ਤੇ ਉਨ੍ਹਾਂ ਨੇ ਦੁੱਖ ਜਤਾਇਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.