ETV Bharat / sitara

ਪ੍ਰਭਾਸ ਦੀ ਫਿਲਮ 'ਰਾਧੇ-ਸ਼ਿਆਮ' ਨੇ 10 ਦਿਨਾਂ 'ਚ ਕਮਾਏ 400 ਕਰੋੜ! - ਰਾਧੇ-ਸ਼ਿਆਮ ਗਲੋਬਲ ਕਲੈਕਸ਼ਨ

ਪ੍ਰਭਾਸ ਅਤੇ ਪੂਜਾ ਦੀ ਫਿਲਮ ਰਾਧੇ-ਸ਼ਿਆਮ ਨੇ 10 ਦਿਨਾਂ ਵਿੱਚ ਪੂਰੀ ਦੁਨਿਆ ਵਿੱਚੋਂ 400 ਕਰੋੜ ਰੁਪਏ ਕਮਾ ਲਏ ਹਨ। ਇਹ ਫਿਲਮ 11 ਮਾਰਚ ਨੂੰ ਦੁਨੀਆ ਭਰ 'ਚ ਰਿਲੀਜ਼ ਹੋਈ ਸੀ।

prabhas movie radhe shyam box office collection 400 crore in 10 days
ਪ੍ਰਭਾਸ ਦੀ ਫਿਲਮ 'ਰਾਧੇ-ਸ਼ਿਆਮ' ਨੇ 10 ਦਿਨਾਂ 'ਚ ਕਮਾਏ 400 ਕਰੋੜ!
author img

By

Published : Mar 22, 2022, 1:01 PM IST

ਹੈਦਰਾਬਾਦ: ਦੱਖਣੀ ਸੁਪਰਸਟਾਰ ਪ੍ਰਭਾਸ ਅਤੇ ਪੂਜਾ ਹੇਗੜੇ ਸਟਾਰਰ ਫਿਲਮ 'ਰਾਧੇ-ਸ਼ਿਆਮ' ਦਾ ਜਾਦੂ ਬਾਕਸ ਆਫਿਸ 'ਤੇ ਅਜੇ ਵੀ ਬਰਕਰਾਰ ਹੈ। ਫਿਲਮ ਨੇ 10 ਦਿਨਾਂ 'ਚ 200 ਕਰੋੜ ਦੀ ਗਲੋਬਲ ਕਲੈਕਸ਼ਨ ਕਰ ਲਿਆ ਹੈ। ਇਹ ਫਿਲਮ 11 ਮਾਰਚ ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਈ ਸੀ। ਇਸ ਮੈਗਾ ਬਜਟ ਫਿਲਮ ਦੇ ਸੈੱਟ 'ਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਸਨ। ਪ੍ਰਭਾਸ ਅਤੇ ਪੂਜਾ ਦੀ ਲਵ ਸਟੋਰੀ ਐਂਗਲ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਫਿਲਮ ਦੀ ਸਫਲਤਾ ਨੂੰ ਦੇਖਦੇ ਹੋਏ ਇਸ ਦੇ ਡਿਜੀਟਲ ਰਾਈਟਸ 200 ਕਰੋੜ ਰੁਪਏ 'ਚ ਵੇਚੇ ਗਏ ਹਨ। ਇਸ ਹਿਸਾਬ ਨਾਲ ਫਿਲਮ ਨੇ 10 ਦਿਨਾਂ 'ਚ 400 ਕਰੋੜ ਰੁਪਏ ਕਮਾ ਲਏ ਹਨ।

ਪ੍ਰਭਾਸ ਦੇ ਪ੍ਰਸ਼ੰਸਕ ਇਸ ਫਿਲਮ ਨੂੰ ਲੈ ਕੇ ਦੀਵਾਨੇ ਹੋ ਰਹੇ ਸਨ। ਫਿਲਮ ਦੀ ਖੂਬਸੂਰਤ ਲੋਕੇਸ਼ਨ, ਮਹਿੰਗੇ ਅਤੇ ਵੱਡੇ ਸੈੱਟਾਂ ਨੇ ਫਿਲਮ ਦਾ ਮਾਰਕੀਟ ਰੇਟ ਵਧਾ ਦਿੱਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫਿਲਮ 'ਰਾਧੇ-ਸ਼ਿਆਮ' ਹੁਣ ਬਹੁਤ ਜਲਦ ਡਿਜੀਟਲ ਪਲੇਟਫਾਰਮ 'ਤੇ ਨਜ਼ਰ ਆਵੇਗੀ, ਕਿਉਂਕਿ ਇਸ ਦੇ ਡਿਜੀਟਲ ਰਾਈਟਸ 200 ਕਰੋੜ ਰੁਪਏ 'ਚ ਵਿਕ ਚੁੱਕੇ ਹਨ।

ਇਹ ਪਹਿਲੀ ਵਾਰ ਹੈ ਜਦੋਂ ਐਕਸ਼ਨ ਅਤੇ ਰੋਮਾਂਟਿਕ ਡਰਾਮਾ ਫਿਲਮਾਂ ਕਰਨ ਵਾਲੇ ਬਾਹੂਬਲੀ ਅਭਿਨੇਤਾ ਪ੍ਰਭਾਸ ਨੇ ਹੱਥ ਦੇਖਣ ਵਾਲੇ ਵਿਗਿਆਨੀ ਦੀ ਭੂਮਿਕਾ ਨਿਭਾਈ ਹੈ। ਇਸ ਦੇ ਨਾਲ ਹੀ ਫਿਲਮ 'ਚ ਸਦੀ ਦੇ ਮੈਗਾਸਟਾਰ ਅਮਿਤਾਭ ਬੱਚਨ ਨੇ ਫਿਲਮ ਲਈ ਵਾਇਸ ਓਵਰ ਕੀਤਾ ਹੈ।

ਇਹ ਵੀ ਪੜ੍ਹੋ: Gully Boy ਮਸ਼ਹੂਰ ਰੈਪਰ ਧਰਮੇਸ਼ ਪਰਮਾਰ ਦਾ ਦਿਹਾਂਤ

ਫਿਲਮ 'ਚ ਵਿਜ਼ੂਅਲ ਇਫੈਕਟਸ, ਇਟਲੀ, ਜਾਰਜੀਆ ਅਤੇ ਹੈਦਰਾਬਾਦ ਦੇ ਖੂਬਸੂਰਤ ਦ੍ਰਿਸ਼ ਅਤੇ ਪ੍ਰਭਾਸ-ਪੂਜਾ ਦੀ ਖੂਬਸੂਰਤ ਕੈਮਿਸਟਰੀ ਵੀ ਫਿਲਮ ਪ੍ਰਤੀ ਲੋਕਾਂ ਦੀ ਦਿਲਚਸਪੀ ਵਧਾ ਰਹੀ ਹੈ। ਦੱਸ ਦੇਈਏ ਕਿ ਫਿਲਮ ਦਾ ਨਿਰਦੇਸ਼ਨ ਰਾਧਾ ਕ੍ਰਿਸ਼ਨ ਕੁਮਾਰ ਨੇ ਕੀਤਾ ਹੈ। ਭੂਸ਼ਣ ਕੁਮਾਰ (ਟੀ-ਸੀਰੀਜ਼), ਵਾਮਸੀ ਅਤੇ ਪ੍ਰਮੋਦ ਨੇ ਯੂਵੀ ਕ੍ਰਿਏਸ਼ਨ ਪ੍ਰੋਡਕਸ਼ਨ ਦੇ ਬੈਨਰ ਹੇਠ ਫਿਲਮ ਦਾ ਨਿਰਮਾਣ ਕੀਤਾ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.