ਚੰਡੀਗੜ੍ਹ: ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਇੱਕ ਵੱਡਾ ਗਿਰੋਹ ਦਾ ਖੁਲਾਸਾ ਕੀਤਾ ਹੈ ਜੋ ਕਿ ਅਸ਼ਲੀਲ ਫਿਲਮਾਂ (Pornography) ਦਾ ਕੰਮ ਕਰਦਾ ਸੀ।ਇਸ ਕਰਾਈਮ ਬਰਾਂਚ ਦੀ ਪ੍ਰਾਪਰਟੀ ਸੈੱਲ ਦੇ ਅਧਿਕਾਰੀ ਪਿਛਲੇ ਕਈ ਮਹੀਨਿਆ ਤੋਂ ਤਫਦੀਸ਼ ਕਰ ਰਹੇ ਸਨ।ਸੋਮਵਾਰ ਦੀ ਰਾਤ ਪਹਿਲਾ ਰਾਜ ਕੁੰਦਰਾ ਤੋਂ ਪੁੱਛ ਗਿੱਛ ਕੀਤੀ ਗਈ ਹੈ।ਦੂਜੇ ਪਾਸੇ ਮਲਾਡ ਪੱਛਮੀ ਦੇ ਪਿੰਡ ਮਡ ਵਿਚ ਕਿਰਾਏ ਦੇ ਆਲੀਸ਼ਾਨ ਬੰਗਲੇ ਵਿਚ ਛਾਪੇਮਾਰੀ ਕੀਤੀ ਗਈ।ਇਸ ਦੌਰਾਨ ਰਾਜ ਕੁੰਦਰਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਦਾ ਵਿਵਾਦਾਂ ਨਾਲ ਨਾਤਾ ਪੁਰਾਣਾ ਹੈ।ਆਈਪੀਐਲ ਫਿਕਸਿੰਗ ਤੋਂ ਲੈ ਕੇ ਅੰਡਰਵਲਡ (Underworld) ਨਾਲ ਡੀਲ ਕਰਨ ਤੱਕ ਦੇ ਕਈ ਵਿਵਾਦਾਂ ਵਿਚ ਰਾਜ ਕੁੰਦਰਾ ਦਾ ਨਾਮ ਆ ਚੁੱਕਾ ਹੈ।ਪੋਰਨਗ੍ਰਾਫੀ ਮਾਮਲੇ ਵਿਚ ਪੁਲਿਸ ਜਾਂਚ ਕਰ ਰਹੀ ਸੀ ਇਸ ਦੌਰਾਨ ਹੀ ਰਾਜ ਕੁੰਦਰਾ ਦਾ ਨਾਮ ਇਸ ਵਿਚ ਆਇਆ।
ਰਾਜ ਕੁੰਦਰਾ ਉਤੇ ਪੁਲਿਸ ਨੇ 4 ਫਰਵਰੀ 2021 ਨੂੰ ਮੁੰਬਈ ਦੇ ਮਾਲਵਾਨੀ ਥਾਣੇ ਵਿਚ ਕਰਾਈਮ ਬਰਾਂਚ ਨੇ ਰਾਜ ਕੁੰਦਰਾ ਦੇ ਖਿਲਾਫ ਮੁਕੱਦਮਾ ਨੰਬਰ 103/2021 ਦਰਜ ਕਰਵਾਇਆ ਗਿਆ ਸੀ।ਮੁੰਬਾਈ ਕਰਾਈਮ ਬਰਾਂਚ ਨੇ ਇਸ ਗੱਲ ਦਾ ਅੰਦਾਜ਼ਾ ਲਗਾ ਲਿਆ ਸੀ ਕਿ ਰਾਜ ਕੁੰਦਰਾ ਉਤੇ ਪੁਖਤੇ ਸਬੂਤਾਂ ਤੋਂ ਬਿਨ੍ਹਾ ਹੱਥ ਪਾਉਣਾ ਭਾਰੀ ਪੈ ਸਕਦਾ ਹੈ।ਇਸ ਲਈ ਕਰਾਈਮ ਬਰਾਂਚ ਨੇ ਰਾਜ ਕੁੰਦਰਾ ਉਤੇ ਮਾਮਲਾ ਦਰਜ ਹੋਣ ਤੋਂ ਬਾਦ ਪੂਰੀ ਛਾਣਬੀਨ ਕੀਤੀ।
ਰੈਕੇਟ ਵਿਚ ਫਸੀਆਂ ਕੁਝ ਲੜਕੀਆਂ ਪੁਲਿਸ ਦੀ ਕ੍ਰਾਈਮ ਬ੍ਰਾਂਚ ਵਿਚ ਆਈਆਂ ਸਨ।ਜਿੱਥੋਂ ਇਹ ਕੇਸ ਦਰਜ ਕੀਤਾ ਗਿਆ ਸੀ। ਕੁਝ ਡਾਇਰੈਕਟਰ ਵੀ ਹਨ, ਜੋ ਇਸ ਅਸ਼ਲੀਲ ਫਿਲਮ ਦੇ ਕਾਰੋਬਾਰ ਵਿਚ ਸ਼ਾਮਲ ਸਨ। ਉਸ ਦੇ ਜਾਲ ਵਿਚ ਫਸੀਆਂ ਮਹਿਲਾ ਕਲਾਕਾਰਾਂ ਨੂੰ ਸਿਰਫ 8 ਤੋਂ 10 ਹਜ਼ਾਰ ਰੁਪਏ ਮਿਲਦੇ ਸਨ।