ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਸੋਨੂੰ ਸੂਦ ਕੋਰੋਨਾ ਵਾਇਰਸ ਦੇ ਕਹਿਰ ਵਿੱਚ ਪ੍ਰਭਾਵਿਤ ਲੋਕਾਂ ਦੇ ਮਸੀਹਾ ਬਣ ਉਨ੍ਹਾਂ ਦੀ ਮਦਦ ਕਰ ਰਹੇ ਹਨ। ਕੋਰੋਨਾ ਦੂਜੀ ਲਹਿਰ ਨਾਲ ਭਾਰਤ ਵਿੱਚ ਆਕਸੀਜਨ ਦੀ ਕਿੱਲਤ ਹੋ ਗਈ ਸੀ। ਇਸ ਨੂੰ ਦੇਖਦੇ ਹੋਏ ਸੋਨੂੰ ਸੂਦ ਨੇ ਪੰਜਾਬ ਸਮੇਤ ਦੇਸ਼ ਦੇ ਹੋਰ 17 ਸੂਬਿਆਂ ਵਿੱਚ ਆਕਸੀਜਨ ਪਲਾਂਟ ਲਗਾਉਣ ਦਾ ਐਲਾਨ ਕੀਤਾ ਹੈ।
ਸੋਨੂੰ ਸੂਦ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਲਹਿਰ ਵਿੱਚ ਉਨ੍ਹਾਂ ਨੇ ਦੇਖਿਆ ਸੀ ਕਿ ਦੇਸ਼ ਵਿੱਚ ਆਕਸੀਜਨ ਦੀ ਘਾਟ ਹੋ ਗਈ। ਮਰੀਜ਼ਾਂ ਦੇ ਪਰਿਵਾਰਕ ਮੈਂਬਰ ਆਕਸੀਜਨ ਲਈ ਦਰ-ਬ-ਦਰ ਭਟਕ ਰਹੇ ਸੀ ਤੇ ਆਕਸੀਜਨ ਦਾ ਇਤਜ਼ਾਮ ਕਰ ਰਹੇ ਸੀ। ਇਸ ਨੂੰ ਦੇਖਣ ਤੋਂ ਬਾਅਦ ਉਨ੍ਹਾਂ ਨੇ ਦੇਸ਼ ਦੇ ਹਰ ਹਸਪਤਾਲ ਵਿੱਚ ਆਕਸੀਜਨ ਪਲਾਂਟ ਲਗਾਉਣ ਬਾਰੇ ਸੋਚਿਆ।
ਉਨ੍ਹਾਂ ਕਿਹਾ ਕਿ ਪਹਿਲਾਂ ਉਨ੍ਹਾਂ ਦੇਸ਼ ਦੇ ਹਰ ਵੱਖ-ਵੱਖ ਹਿਸੇ ਵਿੱਚ ਜਾ ਕੇ ਉੱਥੇ ਦਾ ਮੁਆਈਨਾ ਕੀਤਾ। ਮੁਆਇਨੇ ਵਿੱਚ ਪਤਾ ਲਗਾ ਕਿ ਦੇਸ਼ ਦੇ ਬਹੁਤ ਸਾਰੇ ਅਜਿਹੇ ਸੂਬੇ ਹਨ ਜਿੱਥੇ ਆਕਸੀਜਨ ਪਲਾਂਟ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤ ਵਿੱਚ ਉਹ 15 ਤੋਂ 18 ਸੂਬਿਆਂ ਵਿੱਚ ਇਹ ਆਕਸੀਜਨ ਪਲਾਂਟ ਅਗਲੇ 2 ਤੋਂ ਢਾਈ ਮਹੀਨੇ ਵਿੱਚ ਲਗਾਏ ਜਾ ਰਹੇ ਹਨ। ਜਿਸ ਦੀ ਸ਼ੁਰੂਆਤ ਇਸ ਮਹੀਨੇ ਤੋਂ ਹੋ ਰਹੀ ਹੈ।
ਸੋਨੂੰ ਸੂਦ ਨੇ ਦੱਸਿਆ ਕਿ ਆਕਸੀਜਨ ਪਲਾਂਟ ਦੀ ਸ਼ੁਰੂਆਤ ਆਂਧਰਾ ਪ੍ਰਦੇਸ਼ ਦੇ ਨੇਲਲੇਰ ਅਤੇ ਕੁਰਨੁਲ ਸ਼ਹਿਰ ਤੋਂ ਹੋ ਰਹੀ ਹੈ। ਉਸ ਤੋਂ ਬਾਅਦ ਤੇਲੰਗਾਨਾ, ਕਰਨਾਟਕ, ਉਤਰ ਪ੍ਰਦੇਸ਼, ਰਾਜਸਥਾਨ, ਮਧ ਪ੍ਰਦੇਸ਼, ਇੰਦੌਰ, ਉਤਰਾਖੰਡ, ਤਮਿਲ ਨਾਡੂ ਅਤੇ ਪੰਜਾਬ ਵਿੱਚ ਲਗਾਇਆ ਜਾਵੇਗਾ। ਸੰਤਬਰ ਵਿੱਚ 17 ਸੂਬਿਆਂ ਵਿੱਚ ਇਹ ਆਕਸੀਜਨ ਪਲਾਂਟ ਕੰਮ ਕਰਨ ਲੱਗਣਗੇ।
ਸੋਨੂੰ ਸੂਦ ਨੇ ਕਿਹਾ ਕਿ ਆਕਸੀਜਨ ਪਲਾਂਟ ਲਗਾਉਣ ਦਾ ਮਕਸਦ ਇਹ ਹੈ ਕਿ ਕੋਈ ਵੀ ਮਰੀਜ਼ ਆਕਸੀਜਨ ਕਾਰਨ ਆਪਣੀ ਜਾਨ ਨਾ ਗਵਾਏ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜਿਥੇ ਕਿਸੇ ਗਰੀਬ ਦਾ ਇਲਾਜ ਮੁਫਤ ਵਿੱਚ ਉੱਥੇ ਇਨ੍ਹਾਂ ਆਕਸੀਜਨ ਪਲਾਂਟ ਦਾ ਹੋਣ ਲਾਜ਼ਮੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੂਜਿਆਂ ਨੂੰ ਵੀ ਪ੍ਰੇਰਿਤ ਕੀਤਾ ਕਿ ਉਹ ਅੱਗੇ ਹੋ ਕੇ ਲੋਕਾਂ ਲਈ ਕੰਮ ਕਰਨ।