ਮੁੰਬਈ: '102 ਨਾਟ ਆਊਟ' ਦੇ ਨਿਰਮਾਤਾ ਉਮੇਸ਼ ਸ਼ੁਕਲਾ ਮਸ਼ਹੂਰ ਸਰਕਾਰੀ ਵਕੀਲ ਉਜਵਲ ਨਿਕਮ ਦੀ ਜ਼ਿੰਦਗੀ ਨੂੰ ਵੱਡੇ ਪਰਦੇ ਉੱਤੇ ਲੈ ਕੇ ਆਉਣ ਦੀ ਤਿਆਰੀ ਵਿੱਚ ਹਨ। ਉਜਵਲ ਦੀ ਆਉਣ ਵਾਲੀ ਬਾਇਓਪਿਕ ਦਾ ਨਾਂਅ 'ਨਿਕਮ' ਹੋਵੇਗਾ। 'ਓਐਮਜੀ' ਦੇ ਲਈ ਮਸ਼ਹੂਰ ਉਮੇਸ਼ ਇਸ ਫ਼ਿਲਮ ਦਾ ਨਿਰਦੇਸ਼ਨ ਕਰਨਗੇ ਤੇ ਫ਼ਿਲਮ ਨੂੰ ਸ਼ੁਕਲਾ, ਸੇਜਲ ਸ਼ਾਹ, ਆਸ਼ੀਸ਼, ਗੋਰਵ ਸ਼ੁਕਲਾ ਤੇ ਭਾਵੇਸ਼ ਭਾਵੇਸ਼ ਮੰਡਾਲੀਆਂ ਪ੍ਰੋਡਿਊਸ ਕਰਨਗੇ।
ਹੋਰ ਪੜ੍ਹੋ: ਅਦਾਲਤ ਨੇ ਸਿੱਧੂ ਮੂਸੇਵਾਲਾ ਨੂੰ ਭੜਕਾਊ ਗੀਤ ਗਾਉਣ ਦੇ ਮਾਮਲੇ 'ਚ ਦਿੱਤੀ ਜ਼ਮਾਨਤ
'ਨਿਕਮ' ਦੇ ਰਾਹੀ ਇੱਕ ਅਜਿਹੇ ਇਨਸਾਨ ਦੀ ਕਹਾਣੀ ਦੱਸੀ ਜਾਵੇਗੀ, ਜਿਸ ਨੇ ਭਾਰਤ ਵਿੱਚ ਕਈ ਦਿਲਚਸਪ, ਵਿਵਾਦਿਤ ਤੇ ਔਖੇ ਕੇਸ ਲੜੇ ਹਨ। ਫ਼ਿਲਮ ਨੂੰ ਗੋਰਵ ਸ਼ੁਕਲਾ ਤੇ ਭਾਵੇਸ਼ ਭਾਵੇਸ਼ ਮੰਡਾਲੀਆਂ ਨੇ ਲਿਖਿਆ ਹੈ।
ਇਸ ਬਾਰੇ ਵਿੱਚ ਉਮੇਸ਼ ਨੇ ਕਿਹਾ,"ਅਸੀਂ ਇਸ ਤਰ੍ਹਾਂ ਦੇ ਦਿਲਚਸਪ ਤੇ ਪ੍ਰੇਰਿਕ ਵਿਅਕਤੀ ਦੀ ਜ਼ਿੰਦਗੀ ਉੱਤੇ ਫ਼ਿਲਮ ਬਣਾਉਣ ਲਈ ਖ਼ੁਸ਼ ਹਾਂ। ਸਾਰੇ ਹੀਰੋ ਟੋਪੀ ਨਹੀਂ ਪਾਉਂਦੇ, ਕੁਝ ਕਾਲੇ ਕੋਟ ਵੀ ਪਾਉਂਦੇ ਹਨ ਤੇ 'ਨਿਕਮ' ਇੱਕ ਸੱਚਾ ਹੀਰੋ ਹੈ। ਉਹ ਭਾਰਤ ਦੇ ਇਵੈਂਜਰ ਹਨ, ਜਿਨ੍ਹਾਂ ਨੂੰ ਬਦਲੇ ਦੀ ਭਾਵਨਾ ਉੱਤੇ ਨਹੀ, ਬਲਕਿ ਇਨਸਾਫ਼ 'ਤੇ ਭਰੋਸਾ ਹੈ।"