ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਜਲਦ ਹੀ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੀ ਹੈ। ਨੇਹਾ ਅਤੇ ਰੋਹਨਪ੍ਰੀਤ ਸਿੰਘ ਦੀ ਜੋੜੀ ਵਿਆਹ ਤੋਂ ਪਹਿਲਾਂ ਹੀ ਲੋਕਾਂ ਦੀ ਮਨਪਸੰਦ ਜੋੜੀ ਬਣਦੀ ਜਾ ਰਹੀ ਹੈ।
ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ, ਬੀਤੇ ਦਿਨ ਜਿਥੇ ਨੇਹਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਹਲਦੀ ਦੀਆਂ ਰਸਮਾਂ ਦੀਆਂ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਮਹਿੰਦੀ ਦੀਆਂ ਰਸਮਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ।
ਇਨ੍ਹਾਂ ਤਸਵੀਰਾਂ ਵਿੱਚ ਉਹ ਰੋਹਨਪ੍ਰੀਤ ਨਾਲ ਰੋਮਾਂਟਿਕ ਪੋਜ਼ ਦਿੰਦੀ ਹੋਈ ਦਿਖਾਈ ਦੇ ਰਹੀ ਹੈ।
ਮਹਿੰਦੀ ਅਤੇ ਹਲਦੀ ਦੀਆਂ ਰਸਮਾਂ ਵਿੱਚ ਨੇਹਾ ਕੱਕੜ ਦਾ ਅੰਦਾਜ਼ ਸੱਚਮੁੱਚ ਬਹੁਤ ਹੀ ਸ਼ਾਨਦਾਰ ਲੱਗ ਰਿਹਾ ਹੈ। ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਉਸ ਦੇ ਪ੍ਰਸ਼ੰਸਕ ਬਹੁਤ ਪਸੰਦ ਕਰ ਰਹੇ ਹਨ।
ਹਲਦੀ ਦੇ ਸੈਰਾਮਨੀ ਵਿੱਚ ਪੀਲੀ ਰੰਗ ਦੀ ਸਾੜੀ ਵਿੱਚ ਨੇਹਾ ਕੱਕੜ ਦੀ ਲੁੱਕ ਬਹੁਤ ਹੀ ਪਿਆਰੀ ਲੱਗ ਰਿਹੀ ਹੈ। ਫ਼ੋਟੋ ਵਿੱਚ ਨੇਹਾ ਵੀ ਇੱਕ ਸ਼ਾਨਦਾਰ ਅੰਦਾਜ਼ ਵਿੱਚ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। ਉਸੇ ਸਮੇਂ, ਰੋਹਨ ਉਨ੍ਹਾਂ ਦਾ ਪੂਰਾ ਸਾਥ ਦੇ ਰਿਹਾ ਹੈ।
ਇਸ ਤੋਂ ਇਲਾਵਾ ਨੇਹਾ ਕੱਕੜ ਦੇ ਮਹਿੰਦੀ ਸਮਾਗਮ ਨਾਲ ਜੁੜੀਆਂ ਤਸਵੀਰਾਂ ਵੀ ਕਾਫ਼ੀ ਸੁਰਖੀਆਂ ਬਟੋਰ ਰਹੀਆਂ ਹਨ। ਫ਼ੋਟੋ ਵਿੱਚ ਨੇਹਾ ਕੱਕੜ ਹਰੇ ਰੰਗ ਦੀ ਡਰੈੱਸ ਵਿੱਚ ਦਿਖ ਰਹੀ ਹੈ।
ਨੇਹਾ ਕੱਕੜ ਨੇ ਮਹਿੰਦੀ ਸਮਾਰੋਹ ਵਿੱਚ ਹਰੇ ਰੰਗ ਦਾ ਲਹਿੰਗਾ ਪਾਇਆ। ਨੇਹਾ ਕੱਕੜ ਨੇ ਇਸ ਭਾਰੀ ਲਹਿੰਗਾ ਦੇ ਨਾਲ ਮੈਚਿੰਗ ਗਹਿਣਿਆਂ ਨੂੰ ਪਹਿਨਿਆ ਹੈ।
ਮਹਿੰਦੀ ਦੀਆਂ ਰਸਮਾਂ ਦੌਰਾਨ ਨੇਹਾ ਦੇ ਚਹਿਰੇ ਉੱਤੇ ਗਜ਼ਬ ਦਾ ਨੂਰ ਨਜ਼ਰ ਆ ਰਿਹਾ ਹੈ। ਨੇਹਾ ਕੱਕੜ ਦੇ ਚਿਹਰੇ ਦੀ ਇਹ ਮੁਸਕਾਨ ਇਸ ਗੱਲ ਦਾ ਸਬੂਤ ਹੈ ਕਿ ਬਾਲੀਵੁੱਡ ਗਾਇਕਾ ਉਸ ਦੇ ਵਿਆਹ ਨੂੰ ਲੈ ਕੇ ਉਤਸ਼ਾਹਿਤ ਹੈ।