ਮੁੰਬਈ: ਅਦਾਕਾਰਾ ਮ੍ਰਿਣਾਲ ਠਾਕੁਰ ਨੇ ਆਪਣੇ ਫ਼ੈਨ ਦਾ ਪੀਪੀਈ ਕਿੱਟਾਂ ਦੇ ਦਾਨ ਲਈ ਧੰਨਵਾਦ ਕੀਤਾ ਹੈ। ਇਹ ਪੀਪੀਈ ਕਿੱਟਾਂ ਮਹਾਰਾਸ਼ਟਰ ਵਿੱਚ ਸਥਿਤ ਸਵਾਮੀ ਰਾਮਾਨੰਦਰ ਤੀਰਥ ਹਸਪਤਾਲ ਨੂੰ ਭੇਜੀਆਂ ਜਾਣਗੀਆਂ।
ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ 'ਤੇ ਦੋ ਤਸਵੀਰਾਂ ਨੂੰ ਸਾਂਝਾ ਕੀਤਾ, ਜਿਸ ਵਿੱਚ ਹਸਪਤਾਲ ਦੇ ਲ਼ਈ ਪੀਪੀਈ ਕਿੱਟਾਂ ਦੇ ਵੱਡੇ-ਵੱਡੇ ਡੱਬਿਆਂ ਨੂੰ ਤਿਆਰ ਕੀਤਾ ਜਾ ਰਿਹਾ ਹੈ।
- " class="align-text-top noRightClick twitterSection" data="
">
ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, "ਮ੍ਰਿਣਾਲ ਠਾਕੁਰ ਦੇ ਪ੍ਰਸ਼ੰਸਕਾਂ ਵੱਲੋਂ ਦਿੱਤਾ ਗਿਆ ਦਾਨ,,,,, ਸਵਾਮੀ ਰਾਮਾਨੰਦ ਤੀਰਥ ਹਸਪਤਾਲ।"
ਇਸ ਤੋਂ ਅੱਗੇ ਉਨ੍ਹਾਂ ਲਿਖਿਆ, "ਬਹੁਤ ਖ਼ੁਸ਼ ਹਾਂ ਕਿ ਆਪਣੇ ਮੈਂਬਰਾਂ ਦੇ ਸਾਥ ਨਾਲ ਪੀਪੀਈ ਦੀਆਂ ਇਹ ਕਿੱਟਾਂ ਦੇ ਡੱਬੇ ਅੱਜ ਕਾਰਖ਼ਾਨੇ ਤੋਂ ਮਹਾਰਾਸ਼ਟਰ ਦੇ ਬੀਡ ਵਿੱਚ ਸਥਿਤ ਸਵਾਮੀ ਤੀਰਥ ਹਸਪਤਾਲ ਵੱਲ ਰਵਾਨਾ ਹੋ ਸਕੇ।"
ਉਨ੍ਹਾਂ ਲਿਖਿਆ, "ਇਸ ਸੰਘਰਸ਼ ਵਿੱਚ ਸਾਨੂੰ ਸਾਡੇ ਸਿਹਤ ਵਿਭਾਗ ਦੇ ਯੋਧਿਆਂ ਦੀ ਸੁੱਰਖਿਆ ਲਈ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਹਾਇਤਾ ਤੇ ਯੋਗਦਾਨ ਕਰਨ ਲਈ ਸਾਡੇ ਨਾਲ ਜੁੜੋ।"