ਮੁੰਬਈ : ਅਕਸ਼ੇ ਕੁਮਾਰ ਕਾਫ਼ੀ ਸਮੇਂ ਬਾਅਦ ਕਰੀਨਾ ਕਪੂਰ ਖ਼ਾਨ ਨਾਲ ਫ਼ਿਲਮ 'ਗੁੱਡ ਨਿਊਜ਼' 'ਚ ਕੰਮ ਕਰਨ ਜਾ ਰਹੇ ਹਨ, ਪਰ ਉਨ੍ਹਾਂ ਦੀ ਹਾਲ ਹੀ' ਚ ਰਿਲੀਜ਼ ਹੋਈ ਫ਼ਿਲਮ 'ਮਿਸ਼ਨ ਮੰਗਲ' ਲੋਕਾਂ ਵਲੋਂ ਕਾਫ਼ੀ ਪੰਸਦ ਕੀਤੀ ਗਈ ਹੈ। ਵਿੱਦਿਆ ਬਾਲਨ, ਸ਼ਰਮਨ ਜੋਸ਼ੀ, ਤਾਪਸੀ ਪੰਨੂ, ਕੀਰਤੀ ਕੁਲਹਾਰੀ ਅਤੇ ਸੋਨਾਕਸ਼ੀ ਸਿਨਹਾ ਵਰਗੇ ਸਿਤਾਰਿਆਂ ਦੀ ਫ਼ਿਲਮ 'ਮਿਸ਼ਨ ਮੰਗਲ' ਦੇ ਰਿਲੀਜ਼ ਤੋਂ 13 ਦਿਨਾਂ ਬਾਅਦ ਮਹਾਰਾਸ਼ਟਰ ਵਿੱਚ ਟੈਕਸ ਮੁਕਤ ਹੋ ਗਈ ਹੈ।
-
#MissionMangal declared tax-free [SGST] in #Maharashtra.
— taran adarsh (@taran_adarsh) August 28, 2019 " class="align-text-top noRightClick twitterSection" data="
">#MissionMangal declared tax-free [SGST] in #Maharashtra.
— taran adarsh (@taran_adarsh) August 28, 2019#MissionMangal declared tax-free [SGST] in #Maharashtra.
— taran adarsh (@taran_adarsh) August 28, 2019
ਫ਼ਿਲਮ ਆਲੋਚਕ ਤਰਨ ਆਦਰਸ਼ ਨੇ ਟਵਿੱਟਰ 'ਤੇ ਇਸ ਦੀ ਜਾਣਕਾਰੀ ਦਿੱਤੀ ਹੈ। 'ਮਿਸ਼ਨ ਮੰਗਲ' ਇਸ ਸਾਲ ਕਬੀਰ ਸਿੰਘ, ਉਰੀ ਦਿ ਸਰਜੀਕਲ ਸਟ੍ਰਾਈਕ ਅਤੇ 'ਭਾਰਤ' ਤੋਂ ਬਾਅਦ ਬਾਲੀਵੁੱਡ ਦੀ ਚੌਥੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣ ਗਈ ਹੈ। 'ਮਿਸ਼ਨ ਮੰਗਲ' ਅਕਸ਼ੇ ਕੁਮਾਰ ਦੇ ਕਰੀਅਰ ਵਿੱਚ 200 ਕਰੋੜ ਦੇ ਕਲੱਬ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਫ਼ਿਲਮ ਵੀ ਬਣ ਸਕਦੀ ਹੈ। ਰਿਪੋਰਟਾਂ ਮੁਤਾਬਿਕ ਫ਼ਿਲਮ ਨੇ 13 ਦਿਨਾਂ ਵਿੱਚ ਤੱਕ 174 ਕਰੋੜ ਦੀ ਕਮਾਈ ਕੀਤੀ ਹੈ।
ਹੋਰ ਪੜ੍ਹੋ : 'ਮਿਸ਼ਨ ਮੰਗਲ' ਦਰਸ਼ਕਾਂ ਦੀਆਂ ਉਮੀਦਾਂ ਤੇ ਕਿੰਨੀ ਕੁ ਉੱਤਰੀ ਖਰੀ, ਜਾਣੋ
ਮਹੱਤਵਪੂਰਣ ਗੱਲ ਇਹ ਹੈ ਕਿ 10 ਹਿੱਟ ਫ਼ਿਲਮਾਂ ਦੇਣ ਦੇ ਬਾਵਜੂਦ, ਅਕਸ਼ੇ ਦੇ ਖਾਤੇ ਵਿੱਚ ਕੋਈ 200 ਕਰੋੜ ਦੀ ਕਲੱਬ ਫ਼ਿਲਮ ਨਹੀਂ ਸੀ। ਦੂਜੇ ਪਾਸੇ, ਉਸ ਦੇ ਸਮਕਾਲੀ ਅਦਾਕਾਰਾਂ ਜਿਵੇਂ ਕਿ ਆਮਿਰ ਖ਼ਾਨ ਅਤੇ ਸਲਮਾਨ ਖ਼ਾਨ ਦੇ ਖਾਤੇ ਵਿੱਚ ਬਹੁਤ ਸਾਰੀਆਂ ਫ਼ਿਲਮਾਂ ਹਨ ਜਿਨ੍ਹਾਂ ਨੇ 300 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ ਜਿਸ ਵਿੱਚ ਪੀਕੇ, ਬਜਰੰਗੀ ਭਾਈਜਾਨ, ਦੰਗਲ ਅਤੇ ਟਾਈਗਰ ਜ਼ਿੰਦਾ ਹੈ ਵਰਗੀਆਂ ਫਿਲਮਾਂ ਸ਼ਾਮਲ ਹਨ।
ਮਿਸ਼ਨ ਮੰਗਲ ਨੇ ਅਕਸ਼ੇ ਕੁਮਾਰ ਦੇ ਕਰੀਅਰ ਵਿੱਚ ਹੁਣ ਤੱਕ ਬਾਕਸ ਆਫਿਸ ਦੇ ਕਈ ਰਿਕਾਰਡ ਤੋੜ ਦਿੱਤੇ ਹਨ। 29 ਕਰੋੜ ਦੇ ਨਾਲ, ਇਹ ਅਕਸ਼ੇ ਦੇ ਕਰੀਅਰ ਦੀ ਸਭ ਤੋਂ ਵੱਡੀ ਓਪਨਿੰਗ ਫ਼ਿਲਮ ਹੈ। ਇਸ ਤੋਂ ਇਲਾਵਾ ਇਹ ਫ਼ਿਲਮ 2.0 ਦੇ ਬਾਅਦ ਅਕਸ਼ੇ ਦੇ ਕਰੀਅਰ ਦੀ ਦੂਜੀ ਫ਼ਿਲਮ ਹੈ, ਜੋ 150 ਕਰੋੜ ਦੀ ਤੇਜ਼ੀ ਨਾਲ ਕਮਾਈ ਕਰਨ ਵਿੱਚ ਸਫ਼ਲ ਰਹੀ ਹੈ।
ਇਸ ਫ਼ਿਲਮ ਤੋਂ ਇਲਾਵਾ ਅਕਸ਼ੇ ਕੁਮਾਰ ਹਾਊਸਫੁੱਲ 4, ਸੂਰਯਾਂਵੰਸ਼ੀ, ਗੁੱਡ ਨਿਊਜ਼ ਵਰਗੀਆਂ ਫ਼ਿਲਮਾਂ ਕਾਰਨ ਚਰਚਾ ਵਿੱਚ ਹਨ। ਉਹ ਪਹਿਲੀ ਵਾਰ ਦਿਲਜੀਤ ਦੁਸਾਂਝ, ਕਿਆਰਾ ਅਡਵਾਨੀ, ਕ੍ਰਿਤੀ ਸਨਨ ਵਰਗੇ ਸਿਤਾਰਿਆਂ ਨਾਲ ਕੰਮ ਕਰਨ ਜਾ ਰਹੇ ਹਨ।