ETV Bharat / sitara

ਜਾਨਵੀ ਨੂੰ ਆਈ ਮਾਂ ਸ੍ਰੀਦੇਵੀ ਦੀ ਯਾਦ

author img

By

Published : Feb 24, 2020, 12:48 PM IST

ਬਾਲੀਵੁੱਡ ਦੀ ਦਿੱਗਜ਼ ਅਦਾਕਾਰਾ ਸ੍ਰੀਦੇਵੀ ਦੀ ਸੋਮਵਾਰ ਨੂੰ ਦੂਜੀ ਬਰਸੀ ਹੈ। ਇਸ ਮੌਕੇ ਜਾਨਵੀ ਕਪੂਰ ਨੇ ਆਪਣੀ ਮਾਂ ਨਾਲ ਬਚਪਨ ਦੀ ਇਕ ਤਸਵੀਰ ਸਾਂਝੀ ਕੀਤੀ ਹੈ। ਜਾਨਵੀ ਨੇ ਇੱਕ ਪੋਸਟ ਸਾਂਝਾ ਕਰ ਲਿਖਿਆ ਕਿ ਉਹ ਰੋਜ਼ ਆਪਣੀ ਮਾਂ ਨੂੰ ਯਾਦ ਕਰਦੀ ਹੈ।

Janhvi kapoor news
ਫ਼ੋਟੋ

ਮੁੰਬਈ: ਅਦਾਕਾਰਾ ਜਾਨਵੀ ਕਪੂਰ ਨੇ ਸੋਮਵਾਰ ਨੂੰ ਆਪਣੀ ਮਰਹੂਮ ਮਾਂ ਅਤੇ ਦਿੱਗਜ਼ ਅਦਾਕਾਰਾ ਸ੍ਰੀਦੇਵੀ ਦੇ ਨਾਲ ਬਚਪਨ ਦੀ ਇੱਕ ਤਸਵੀਰ ਸਾਂਝੀ ਕੀਤੀ। ਸ੍ਰੀਦੇਵੀ ਦੀ ਦੂਜੀ ਬਰਸੀ 'ਤੇ ਜਾਨਵੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਬਚਪਨ ਦੀ ਇੱਕ ਬਲੈਕ ਐਂਡ ਵ੍ਹਾਇਟ ਤਸਵੀਰ ਸਾਂਝੀ ਕੀਤੀ। ਇਸ ਤਸਵੀਰ 'ਚ ਉਹ ਆਪਣੀ ਮਾਂ ਦੇ ਨਾਲ ਇੱਕ ਸੋਫ਼ੇ 'ਤੇ ਪਈ ਹੋਈ ਨਜ਼ਰ ਆ ਰਹੀ ਹੈ।

ਤਸਵੀਰ ਦੇ ਨਾਲ ਕੈਪਸ਼ਨ 'ਚ ਅਦਾਕਾਰਾ ਨੇ ਲਿਖਿਆ, "ਹਰ ਰੋਜ਼ ਤੁਹਾਨੂੰ ਯਾਦ ਕਰਦੀ ਹਾਂ।"

22 ਸਾਲਾ ਅਦਾਕਾਰਾ ਦੇ ਦਿਲ ਨੂੰ ਛੂਹ ਜਾਣ ਵਾਲੇ ਪੋਸਟ 'ਤੇ ਉਨ੍ਹਾਂ ਦੇ ਫ਼ੈਨਜ਼ ਅਤੇ ਬਾਲੀਵੁੱਡ ਇੰਡਸਟਰੀ ਦੇ ਕਈ ਲੋਕਾਂ ਨੇ ਕਮੈਂਟਸ ਕੀਤੇ। ਕਰਨ ਜੌਹਰ, ਜ਼ੋਇਆ ਅਖ਼ਤਰ, ਮਨੀਸ਼ ਮਲਹੋਤਰਾ ਅਤੇ ਮਹੀਪ ਕਪੂਰ ਸਣੇ ਕਈ ਹਸਤੀਆਂ ਨੇ ਸੰਵੇਦਨਾ ਪ੍ਰਗਟ ਕੀਤੀ।

ਇਹ ਵੀ ਪੜ੍ਹੋ: ਬੂਟ ਪਾਲਸ਼ ਕਰਨ ਵਾਲਾ ਬਣਿਆ ਇੰਡੀਅਨ ਆਇਡਲ 11 ਦਾ ਜੇਤੂ

ਸ੍ਰੀਦੇਵੀ ਨੇ 24 ਫ਼ਰਵਰੀ 2018 ਨੂੰ ਦੁਬਈ 'ਚ ਆਖ਼ਰੀ ਸਾਹ ਲਿਆ, ਜਿੱਥੇ ਉਹ ਇੱਕ ਪਰਿਵਾਰਕ ਵਿਆਹ 'ਚ ਸ਼ਾਮਲ ਹੋਣ ਗਈ ਸੀ।

ਸ੍ਰੀਦੇਵੀ ਨੇ ਹਿੰਦੀ ਫ਼ਿਲਮਾਂ ਚਾਂਦਨੀ,ਲਮਹੇਂ ,ਮਿਸਟਰ ਇੰਡੀਆ, ਚਾਲਬਾਜ਼,ਨਗੀਨਾ, ਸਦਮਾ ਅਤੇ ਇੰਗਲੀਸ਼ ਵਿੰਗਲਿਸ਼ 'ਚ ਮੁੱਖ ਭੂਮਿਕਾ ਅਦਾ ਕੀਤੀਆਂ ਸਨ।

ਪਦਮ ਸ੍ਰੀ ਨਾਲ ਸਨਮਾਨਿਤ ਅਦਾਕਾਰਾ ਨੇ ਤਾਮਿਲ,ਤੇਲਗੂ,ਹਿੰਦੀ ਆਦਿ ਕਈ ਭਾਸ਼ਾਵਾਂ 'ਚ ਫ਼ਿਲਮਾਂ ਕੀਤੀਆਂ ਸਨ।

ਉਨ੍ਹਾਂ ਦੀ ਆਖ਼ਰੀ ਫ਼ਿਲਮ ਮੌਮ ਸੀ, ਜਿਸ ਲਈ ਅਦਾਕਾਰਾ ਨੂੰ ਰਾਸ਼ਟਰੀ ਪੁਰਸਕਾਰ ਵੀ ਮਿਲਿਆ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.