ਮੁੰਬਈ :ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਮਾਧੁਰੀ ਦੀਕਸ਼ਤ ਮੰਗਲਵਾਰ ਨੂੰ ਆਪਣਾ 52 ਵਾਂ ਜਨਮ ਦਿਨ ਮਨਾ ਰਹੀ ਹੈ।
15 ਮਈ, 1967 ਨੂੰ ਮੁੰਬਈ 'ਚ ਜੰਮੀ ਮਾਧੁਰੀ ਨੇ ਸਾਲ 1984 ਦੀ ਫ਼ਿਲਮ 'ਅਬੋਧ' ਦੇ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ 'ਰਾਮ ਲੱਖਣ' ,'ਦਿਲ','ਬੇਟਾ', 'ਰਾਜਾ', 'ਹਮ ਆਪਕੇ ਹੈ ਕੌਣ...!','ਦਿਲ ਤੋਂ ਪਾਗਲ ਹੈ' ਅਤੇ 'ਦੇਵਦਾਸ' ਵਰਗੀਆਂ ਲੋਕਪ੍ਰਿਆ ਫ਼ਿਲਮਾਂ 'ਚ ਨਜ਼ਰ ਆ ਚੁੱਕੀ ਹੈ।
1988 'ਚ ਆਈ ਫ਼ਿਲਮ 'ਤੇਜ਼ਾਬ' ਅਨਿਲ ਕਪੂਰ ਅਤੇ ਮਾਧੁਰੀ ਦੀਕਸ਼ਤ ਦੀ ਸੁੱਪਰ ਹਿੱਟ ਸਾਬਿਤ ਹੋਈ ਸੀ। ਇਹ ਫ਼ਿਲਮ 50 ਹਫ਼ਤਿਆਂ ਤੱਕ ਸਿਨੇਮਾ ਘਰਾਂ 'ਚ ਟਿੱਕੀ ਰਹੀ ਸੀ। ਇਸ ਫ਼ਿਲਮ ਦਾ ਗੀਤ ''ਏਕ ਦੋ ਤੀਨ'' ਨੇ ਖ਼ੂਬ ਪ੍ਰਸਿੱਧੀ ਖੱਟੀ ਸੀ।
'ਧੱਕ-ਧੱਕ'ਗਰਲ ਮਾਧੁਰੀ ਨੇ ਆਪਣੇ ਸਿਨੇਮਾ ਸਫ਼ਰ 'ਚ ਇਕ ਤੋਂ ਬਾਅਦ ਇਕ ਹਿੱਟ ਫ਼ਿਲਮਾਂ ਦਿੱਤੀਆਂ । ਅਦਾਕਾਰੀ ਤੋਂ ਇਲਾਵਾ ਬਾਲੀਵੁੱਡ 'ਚ ਮਾਧੁਰੀ ਨੂੰ ਡਾਂਸ ਲਈ ਵੀ ਖ਼ੂਬ ਪਸੰਦ ਕੀਤਾ ਗਿਆ ਹੈ।ਦੱਸਣਯੋਗ ਹੈ ਕਿ ਮਾਧੁਰੀ ਹੀ ਬਾਲੀਵੁੱਡ ਦੀ ਅਜਿਹੀ ਅਦਾਕਾਰਾ ਹੈ ਜਿਸ ਨੇ ਦੋ ਪੀੜੀਆਂ ਦੇ ਨਾਲ ਕੰਮ ਕੀਤਾ ਹੈ। ਫ਼ਿਲਮ 'ਦਇਆਵਾਨ' 'ਚ ਉਨ੍ਹਾਂ ਵਿਨੋਦ ਖੰਨਾ ਦੇ ਨਾਲ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੇ ਬੇਟੇ ਅਕਸ਼ੇ ਖੰਨਾ ਦੇ ਨਾਲ ਕੰਮ ਕੀਤਾ ਹੈ।ਹਾਲ ਹੀ ਦੇ ਵਿੱਚ ਮਾਧੁਰੀ ਨੇ ਕਰਨ ਜੌਹਰ ਵੱਲੋਂ ਨਿਰਮਿਤ ਅਤੇ ਅਭਿਸ਼ੇਕ ਵਰਮਨ ਵੱਲੋਂ ਨਿਰਦੇਸ਼ਤ ਫ਼ਿਲਮ 'ਕਲੰਕ' 'ਚ ਨਜ਼ਰ ਆਈ ਸੀ ।