ਮੁੰਬਈ: ਲੌਕਡਾਊਨ ਦੌਰਾਨ ਜਿੱਥੇ ਸਿਤਾਰੇ ਆਪਣਾ ਸਾਰਾ ਸਮਾਂ ਘਰਾਂ 'ਚ ਹੀ ਗੁਜ਼ਾਰ ਰਹੇ ਹਨ, ਉੱਥੇ ਹੀ ਕਈ ਕਲਾਕਾਰ ਆਪਣੇ-ਆਪਣੇ ਘਰਾਂ 'ਚ ਰਹਿ ਕੇ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
-
With love ❤️ to you all . Be happy healthy and strong 👍 Social distance , to get rid of korona faster. please please please 🙏 pic.twitter.com/O78EwYH3Fc
— Dharmendra Deol (@aapkadharam) May 5, 2020 " class="align-text-top noRightClick twitterSection" data="
">With love ❤️ to you all . Be happy healthy and strong 👍 Social distance , to get rid of korona faster. please please please 🙏 pic.twitter.com/O78EwYH3Fc
— Dharmendra Deol (@aapkadharam) May 5, 2020With love ❤️ to you all . Be happy healthy and strong 👍 Social distance , to get rid of korona faster. please please please 🙏 pic.twitter.com/O78EwYH3Fc
— Dharmendra Deol (@aapkadharam) May 5, 2020
ਅਜਿਹੇ ਵਿੱਚ ਬਾਲੀਵੁੱਡ ਸਟਾਰ ਧਰਮਿੰਦਰ ਆਪਣਾ ਜ਼ਿਆਦਾਤਰ ਸਮਾਂ ਕੁਦਰਤ ਨਾਲ ਬਿਤਾ ਰਹੇ ਹਨ। ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਨੂੰ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਆਪਣੇ ਗਾਰਡਨ ਦੇ ਪੌਦਿਆਂ ਨੂੰ ਪਾਣੀ ਦਿੰਦੇ ਹੋਏ ਨਜ਼ਰ ਆ ਰਹੇ ਹਨ।
ਅਦਾਕਾਰ ਨੇ ਇਸ ਦੇ ਨਾਲ ਕੈਪਸ਼ਨ ਵਿੱਚ ਲਿਖਿਆ,"ਸਾਰਿਆਂ ਨੂੰ ਪਿਆਰ ਨਾਲ....ਸਿਹਤ ਤੇ ਮਜ਼ਬੂਤ ਰਹੋ...ਕੋਰੋਨਾ ਤੋਂ ਜਲਦੀ ਬੱਚਣ ਲਈ ਸਮਾਜਿਕ ਦੂਰੀ.... ਪਲੀਜ਼...ਪਲੀਜ਼.....ਪਲੀਜ਼।"
ਇਸ ਤੋਂ ਇਲਾਵਾ ਅਦਾਕਾਰ ਆਯੂਸ਼ਮਾਨ ਖੁਰਾਨਾ ਨੇ ਲੌਕਡਾਊਨ ਦੌਰਾਨ ਕਵਿਤਾਵਾਂ ਦੇ ਨਾਲ ਨਾਲ ਮਨੋਰੰਜਨ ਕਰਦੇ ਹੋਏ ਕਈ ਵਾਰ ਨਜ਼ਰ ਆਏ ਹਨ। ਉਨ੍ਹਾਂ ਕਹਿਣਾ ਹੈ ਕਿ ਉਹ ਆਨਲਾਈਨ ਕੋਰਸ ਰਾਹੀ ਇਤਿਹਾਸ ਜਾਣਨਾ ਚਾਹੁੰਦੇ ਹਨ।
ਆਪਣੇ ਗਿਆਨ ਨੂੰ ਵਧਾਉਣ ਦੀ ਉਕਸੁਕਤਾ ਨੂੰ ਸਾਂਝਾ ਕਰਦੇ ਹੋਏ ਅਦਾਕਾਰ ਨੇ ਕਿਹਾ,"ਮੈਂ ਹਮੇਸ਼ਾ ਖ਼ੁਦ ਨੂੰ ਬੇਹਤਰ ਬਣਾਉਣ ਦੀ ਸੋਚੀ ਹੈ...ਕਿਉਂਕਿ ਮੈਂ ਜਾਣਦਾ ਹਾਂ ਕਿ ਅਸੀਂ ਜਦ ਤੱਕ ਜਿਊਂਦੇ ਹਾਂ ਸਿੱਖਦੇ ਹਾਂ...ਮੈਂ ਗਿਆਨ ਦਾ ਖੋਜੀ ਹਾਂ...ਹਮੇਸ਼ਾ ਤੋਂ ਰਿਹਾ ਹਾਂ।"
ਇਸ ਦੇ ਨਾਲ ਹੀ ਉਨ੍ਹਾਂ ਦੱਸਿਆ,"ਮੈਂ ਭਾਰਤੀ ਇਤਿਹਾਸ ਬਾਰੇ ਜ਼ਿਆਦਾ ਜਾਣਨ ਲਈ ਆਨਲਾਈਨ ਕੋਰਸ ਕਰਨ ਜਾ ਰਿਹਾ ਹਾਂ ਤੇ ਮੈਂ ਬਹੁਤ ਉਤਸ਼ਾਹਿਤ ਹਾਂ।"