ਮੁੰਬਈ: ਬੀਤੇ ਦਿਨੀਂ ਅਦਾਕਾਰ ਕੁਸ਼ਲ ਟੰਡਨ ਤੇ ਹੀਨਾ ਖ਼ਾਨ ਦੀ ਫਿਲ਼ਮ 'ਅਨਲੌਕ' ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋ ਗਈ ਹੈ। ਕੁਸ਼ਲ ਟੰਡਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸ਼ੂਟਿੰਗ ਦੌਰਾਨ ਕਾਫੀ ਕੁਝ ਸਿੱਖਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਡਾਰਕ ਵੈਬ ਬਾਰੇ ਕੁਝ ਲੋਕ ਨਹੀਂ ਜਾਣਦੇ।
ਕੁਸ਼ਲ ਨੇ ਕਿਹਾ ਕਿ ਇਹ ਬੇਹੱਦ ਹੀ ਦਿਲਚਸਪ ਤੇ ਰੋਮਾਂਚਕ ਹੈ। ਨਿਰਮਾਤਾ ਨੇ ਇਸ ਨੂੰ ਜਿਸ ਤਰ੍ਹਾਂ ਫਿਲਮਾਇਆ ਹੈ ਮੈਨੂੰ ਉਹ ਤਰੀਕਾ ਬਹੁਤ ਵਧੀਆ ਲੱਗਾ ਹੈ। ਧਾਰਣਾ ਵਿਲੱਖਣ ਹੈ ਤੇ ਲੋਕ ਇਸ ਨਾਲ ਜਿਆਦਾ ਜੁੜ ਸਕਣਗੇ। ਡਾਰਕ ਵੈਬ ਕੁਝ ਇਸ ਤਰ੍ਹਾਂ ਹੈ ਜਿਸ ਦੇ ਬਾਰੇ ਕੁਝ ਲੋਕਾਂ ਨੂੰ ਨਹੀਂ ਪਤਾ।
ਫਿਲਮ ਦੀ ਕਹਾਣੀ ਸੁਹਾਨੀ (ਹੀਨਾ) ਦਾ ਕਿਰਦਾਰ ਹੈ ਤੇ ਅਮਰ (ਕੁਸ਼ਲ) ਦਾ ਕਿਰਦਾਰ ਹੈ। ਟੀਜ਼ਰ 'ਚ ਦਿਖਾਇਆ ਗਿਆ ਹੈ ਕਿ ਕਿਵੇਂ ਸੁਹਾਨੀ ਆਪਣੇ ਪਿਆਰ ਅਮਰ ਨੂੰ ਕਾਬੂ ਵਿਚ ਰੱਖਣ ਲਈ ਇੱਕ ਐਪ ਨੂੰ ਇੰਨਸਟੋਲ ਕਰਦੀ ਹੈ ਪਰ ਆਪਣੀ ਇੱਛਾਵਾਂ ਪੂਰੀਆਂ ਕਰਨ ਦੀ ਇੱਛਾ ਵਿੱਚ, ਉਹ ਐਪ ਦੀ ਵਰਚੁਅਲ ਸਹਾਇਕ ਆਵਾਜ਼ ਨਾਲ ਇੱਕ ਵੱਖਰੀ ਰਹੱਸਮਈ ਯਾਤਰਾ ਦਾ ਹਿੱਸਾ ਬਣ ਜਾਂਦੀ ਹੈ।
27 ਜੂਨ ਨੂੰ ਜੀ 5 'ਤੇ ਰਿਲੀਜ਼ ਹੋਈ ਇਸ ਫਿਲਮ ਦਾ ਨਿਰਦੇਸ਼ਨ ਦੇਬਾਤਮਾ ਮੰਡਲ ਨੇ ਕੀਤਾ ਹੈ।
ਇਹ ਵੀ ਪੜ੍ਹੋ:ਨਾਨਾ ਪਾਟੇਕਰ ਪਹੁੰਚੇ ਬਿਹਾਰ, ਖੇਤ 'ਚ ਹਲ ਚਲਾ ਕੇ ਵਧਾਇਆ ਕਿਸਾਨਾਂ ਦੀ ਹੌਂਸਲਾ