ਨਵੀਂ ਦਿੱਲੀ: ਕਰੀਨਾ ਕਪੂਰ ਦੇ ਘਰ ਇਕ ਹੋਰ ਨਵਾਂ ਮਹਿਮਾਨ ਆ ਗਿਆ ਹੈ। ਉਨ੍ਹਾਂ ਦੇ ਘਰ ਵਿੱਚ ਜਸ਼ਨ ਦਾ ਮਾਹੌਲ ਬਣ ਚੁੱਕਾ ਹੈ। ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਇਸ ਖਬਰ ਨੂੰ ਲੈ ਕੇ ਉਤਸ਼ਾਹਿਤ ਹਨ। ਡਿਜ਼ਾਈਨਰ ਰਿਧਿਮਾ ਕਪੂਰ ਸਾਹਨੀ ਅਤੇ ਮਨੀਸ਼ ਮਲਹੋਤਰਾ ਨੇ ਕਰੀਨਾ ਕਪੂਰ ਦੇ ਮਾਂ ਬਣਨ ਬਾਰੇ ਇਹ ਜਾਣਕਾਰੀ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਦਿੱਤੀ ਹੈ।
- https://www.instagram.com/p/CJdAIzgJX-R/?utm_source=ig_embed&utm_campaign=loading
ਦੱਸ ਦਈਏ ਕਿ ਕਰੀਨਾ ਕਪੂਰ ਨੂੰ ਸ਼ਨੀਵਾਰ ਰਾਤ ਨੂੰ ਬ੍ਰੈਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਐਤਵਾਰ ਸਵੇਰ ਨੂੰ ਕਰੀਨਾ ਨੇ ਬੇਟੇ ਨੂੰ ਜਨਮ ਦਿੱਤਾ। ਇਸ ਤੋਂ ਬਾਅਦ ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਨੂੰ ਸੋਸ਼ਲ ਮੀਡੀਆ 'ਤੇ ਲਗਾਤਾਰ ਵਧਾਈਆਂ ਦੇਣ ਵਾਲਿਆਂ ਦਾ ਜਮਾਵੜਾ ਲੱਗ ਗਿਆ ਹੈ।
ਜਦੋਂ ਤੋਂ ਕਰੀਨਾ ਕਪੂਰ ਦੀ ਦੂਜੀ ਵਾਰ ਗਰਭਵਤੀ ਹੋਣ ਦੀ ਖ਼ਬਰ ਆਈ ਹੈ, ਉਹ ਲਗਾਤਾਰ ਆਪਣੀਆਂ ਤਾਜ਼ਾ ਤਸਵੀਰਾਂ ਰਾਹੀਂ ਸੁਰਖੀਆਂ ਵਿੱਚ ਸੀ। ਉਨ੍ਹਾਂ ਨੇ ਆਪਣੇ ਪਹਿਲੇ ਬੇਟੇ ਤੈਮੂਰ ਅਲੀ ਖਾਨ ਨੂੰ ਸਾਲ 2016 ਵਿੱਚ ਜਨਮ ਦਿੱਤਾ ਸੀ। ਸਾਲ 2012 ਵਿੱਚ ਕਰੀਨਾ ਕਪੂਰ ਅਤੇ ਸੈਫ ਅਲੀ ਖਾਨ ਦਾ ਵਿਆਹ ਹੋਇਆ ਸੀ।
- https://www.instagram.com/p/CJNoMq5JrsM/?utm_source=ig_embed&utm_campaign=loading
ਕਰੀਨਾ ਕਪੂਰ ਦੇ ਵਰਕਫ੍ਰੰਟ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਆਮਿਰ ਖਾਨ ਨਾਲ ਆਗਾਮੀ ਫਿਲਮ 'ਲਾਲ ਸਿੰਘ ਚੱਢਾ' ਵਿੱਚ ਨਜ਼ਰ ਆਵੇਗੀ। ਅਦਾਕਾਰਾ ਆਖ਼ਰੀ ਵਾਰ ਫਿਲਮ 'ਅੰਗਰੇਜ਼ੀ ਮੀਡੀਅਮ' ਵਿੱਚ ਵੇਖੀ ਗਈ ਸੀ।