ਮੁੰਬਈ: ਇਸ ਸ਼ੁਕਰਵਾਰ ਬਾਕਸ ਆਫ਼ਿਸ 'ਤੇ ਤਿੰਨ ਫ਼ਿਲਮਾਂ ਇੱਕਠੀਆਂ ਰਿਲੀਜ਼ ਹੋਈਆਂ। ਸੋਨਮ ਕਪੂਰ ਦੀ ਫ਼ਿਲਮ 'ਦੀ ਜੋਆ ਫ਼ੈਕਟਰ', ਦੂਜੀ ਫ਼ਿਲਮ ਰਿਲੀਜ਼ ਹੋਈ 'ਪ੍ਰਸਥਾਨਮ' ਅਤੇ ਤੀਜੀ ਫ਼ਿਲਮ ਰਿਲੀਜ਼ ਹੋਈ ਕਰਨ ਦਿਓਲ ਦੀ 'ਪਲ ਪਲ ਦਿਲ ਕੇ ਪਾਸ', ਇਨ੍ਹਾਂ ਤਿੰਨਾਂ ਫ਼ਿਲਮਾਂ ਦੀ ਪਹਿਲੇ ਦਿਨ ਦੀ ਕਮਾਈ ਹੈਰਾਨ ਕਰਨ ਵਾਲੀ ਹੈ। ਇਸ ਦਾ ਕਾਰਨ ਇਹ ਹੈ ਕਿ ਕਮਾਈ ਦੇ ਮਾਮਲੇ 'ਚ ਕਰਨ ਦਿਓਲ ਨੇ ਸੋਨਮ ਅਤੇ ਸੰਜੇ ਦੱਤ ਦੋਹਾਂ ਨੂੰ ਪਿੱਛੇ ਛੱਡ ਦਿੱਤਾ ਹੈ।
ਹੋਰ ਪੜ੍ਹ:public Review: 'ਪਲ ਪਲ ਦਿਲ ਕੇ ਪਾਸ' ਦੇਖਣ ਆਏ ਦਰਸ਼ਕਾਂ ਦੀ ਅਜਿਹੀ ਰਹੀ ਪ੍ਰਤੀਕ੍ਰਿਆ
ਇੱਕ ਨਿੱਜੀ ਵੈਬਸਾਇਟ ਦੇ ਮੁਤਾਬਿਕ, " ਫ਼ਿਲਮ ਪਲ ਪਲ ਦਿਲ ਕੇ ਪਾਸ ਨੇ ਪਹਿਲੇ ਦਿਨ 1.1 -1.2 ਕਰੋੜ ਦੀ ਕਮਾਈ ਕੀਤੀ ਹੈ। ਉੱਥੇ ਹੀ ਪ੍ਰਸਥਾਨਮ ਨੇ 75-80 ਲੱਖ ਕਮਾਏ ਹਨ। ਸਭ ਤੋਂ ਘਟ ਕਮਾਈ ਸੋਨਮ ਕਪੂਰ ਦੀ ਫ਼ਿਲਮ ਨੇ ਕੀਤੀ ਹੈ। 'ਦੀ ਜੋਆ ਫ਼ੈਕਟਰ' ਨੇ ਸਿਰਫ਼ 65-70 ਲੱਖ ਦਾ ਕਾਰੋਬਾਰ ਕੀਤਾ ਹੈ।"
ਹੋਰ ਪੜ੍ਹੋ:Birthday Special: 39 ਸਾਲ ਦੀ ਹੋਈ ਬੇਬੋ, ਰਿਫ਼ਿਊਜ਼ੀ ਫ਼ਿਲਮ ਤੋਂ ਕੀਤੀ ਸੀ ਕਰੀਅਰ ਦੀ ਸ਼ੁਰੂਆਤ
ਇਨ੍ਹਾਂ ਤਿੰਨਾਂ ਫ਼ਿਲਮਾਂ ਦੇ ਰੁਝਾਣ ਨੂੰ ਵੇਖ ਕੇ ਇੰਡਸਟਰੀ ਮਾਹਿਰ ਇਹ ਆਖ ਰਹੇ ਹਨ ਕਿ ਕਰਨ ਦਿਓਲ ਨੂੰ ਤਵਜੋਂ ਇਸ ਕਰਕੇ ਮਿਲ ਰਹੀ ਹੈ ਕਿਉਂਕਿ ਉਸ ਦੀ ਫ਼ਿਲਮ ਦਾ ਪ੍ਰਮੋਸ਼ਨ ਸੰਨੀ ਦਿਓਲ ਨੇ ਆਪ ਕੀਤਾ ਹੈ। ਕਾਬਿਲ-ਏ-ਗੌਰ ਹੈ ਕਿ ਇਸ ਵੇਲੇ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਫ਼ਿਲਮ ਡ੍ਰੀਮ ਗਰਲ ਨੂੰ ਸਭ ਤੋਂ ਵਧ ਰਿਸਪੌਂਸ ਮਿਲ ਰਿਹਾ ਹੈ। ਉਸ ਕਾਰਨ ਵੀ ਰਿਲੀਜ਼ ਹੋਈਆਂ ਇਨ੍ਹਾਂ ਤਿੰਨਾਂ ਫ਼ਿਲਮਾਂ ਦੀ ਕਮਾਈ 'ਤੇ ਅਸਰ ਵੇਖਣ ਨੂੰ ਮਿਲਿਆ ਹੈ।