ਮੁੰਬਈ: ਅਮਾਨਉੱਲਾ ਖ਼ਾਨ ਨੂੰ ਪਾਕਿਸਤਾਨੀ ਹਾਸਰਸ ਕਲਾਕਾਰ ਵਜੋਂ ਮੰਨਿਆ ਜਾਂਦਾ ਸੀ। ਉਨ੍ਹਾਂ ਦੀ ਮੌਤ ਬੀਤੀਂ 6 ਮਾਰਚ ਨੂੰ ਹੋ ਗਈ। ਉਹ 70 ਸਾਲਾਂ ਦੇ ਸਨ। ਅਮਾਨਉੱਲਾ ਖ਼ਾਨ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਉਨ੍ਹਾਂ ਦੇ ਨਾ ਸਿਰਫ਼ ਪਾਕਿਸਤਾਨ ਪ੍ਰਸ਼ੰਸਕ, ਬਲਕਿ ਭਾਰਤ ਵਿੱਚ ਬਾਲੀਵੁੱਡ ਸਿਤਾਰਿਆਂ ਨੇ ਵੀ ਅਫ਼ਸੋਸ ਜਤਾਇਆ ਹੈ। ਕਾਮੇਡੀ ਦੇ ਕਿੰਗ ਕਹੇ ਜਾਣ ਵਾਲੇ ਕਪਿਲ ਸ਼ਰਮਾ, ਚੰਦਨ ਪ੍ਰਭਾਕਰ ਸਮੇਤ ਦਲੇਰ ਮਹਿੰਦੀ ਨੇ ਅਮਾਨਉੱਲਾ ਖ਼ਾਨ ਦੀ ਮੌਤ ‘ਤੇ ਅਫਸੋਸ ਜ਼ਾਹਰ ਕੀਤਾ ਹੈ।
ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੀ ਅਦਾਕਾਰੀ ਨੂੰ ਕਦੇ ਨਹੀਂ ਭੁੱਲਣਗੇ। ਉਹ ਆਪਣੇ ਚਿਹਰਿਆਂ 'ਤੇ ਮੁਸਕਰਾਹਟਾਂ ਲਿਆ ਕੇ ਚੰਗਾ ਕੰਮ ਕਰਦੇ ਰਹੇ। ਦੱਸਣਯੋਗ ਹੈ ਕਿ ਅਮਾਨਉੱਲਾ ਕੰਮ ਲਈ ਗੁਜਰਾਂਵਾਲਾ ਤੋਂ ਲਾਹੌਰ ਆਏ ਸਨ।
ਪਹਿਲੀ ਵਾਰ ਉਨ੍ਹਾਂ ਨੂੰ ਸੂਫੀ ਸ਼ਰਾਈਨ ਡੋਨਰ ਦਰਬਾਰ ਨੇੜੇ ਰੋਡ ਸ਼ੋਅ ਕਰਦਿਆਂ ਦੇਖਿਆ ਗਿਆ। ਇਸ ਤੋਂ ਬਾਅਦ ਉਹ ਲਾਹੌਰ ਦੇ ਸਥਾਨਕ ਥੀਏਟਰ ਵਿੱਚ ਆਪਣੀ ਇੱਕ ਪੇਸ਼ਕਾਰੀ ਕਰਕੇ ਚਰਚਾ ਵਿਚ ਆਏ। ਇਸ ਸ਼ੋਅ ਦਾ ਨਾਅ 'ਵਨ-ਮੈਨ ਕਾਮੇਡੀ' ਸੀ।