ETV Bharat / sitara

ਕੰਗਨਾ ਹੁਣ ਨਹੀਂ ਕਰ ਸਕੇਗੀ ਕੋਈ ਟਵਿਟ, ਖੁਦ ਹੀ ਛੇੜੀ ਨਵੀਂ ਮੁਸਿਬਤ ! - ਟਵੀਟ ਅਕਾਉਂਟ ਸਸਪੈਂਡ

ਕੰਗਨਾ ਨੇ ਹਾਲ ਹੀ ’ਚ ਇੱਕ ਟਵੀਟ ਕੀਤਾ ਸੀ। ਉਸ ਦਾ ਟਵੀਟ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਇਆ ਸੀ। ਇਹ ਟਵੀਟ ਕੰਗਨਾ ਲਈ ਮੁਸੀਬਤ ਬਣ ਗਿਆ ਹੈ

ਕੰਗਨਾ ਹੁਣ ਨਹੀਂ ਕਰ ਸਕੇਗੀ ਕੋਈ ਟਵਿਟ
ਕੰਗਨਾ ਹੁਣ ਨਹੀਂ ਕਰ ਸਕੇਗੀ ਕੋਈ ਟਵਿਟ
author img

By

Published : May 4, 2021, 3:39 PM IST

ਕੋਲਕਾਤਾ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਅਦਾਕਾਰੀ ਜਾਂ ਫਿਲਮਾਂ ਨਾਲੋਂ ਵੱਧ ਵਿਵਾਦਪੂਰਨ ਮੁੱਦਿਆਂ 'ਤੇ ਬਿਆਨ ਦੇਣ ਲਈ ਚਰਚਾ ’ਚ ਬਣੀ ਰਹਿੰਦੀ ਹੈ। ਕੰਗਨਾ ਨੇ ਹਾਲ ਹੀ ’ਚ ਇੱਕ ਟਵੀਟ ਕੀਤਾ ਸੀ। ਉਸ ਦਾ ਟਵੀਟ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਆਇਆ ਸੀ। ਇਹ ਟਵੀਟ ਕੰਗਨਾ ਲਈ ਮੁਸੀਬਤ ਬਣ ਗਿਆ ਹੈ ਕਿਉਂਕਿ ਉਸ ਖਿਲਾਫ਼ ਪੁਲਿਸ ਕੋਲ ਸ਼ਿਕਾਇਤ ਦਰਜ ਕੀਤੀ ਗਈ ਹੈ।

ਕੋਲਕਾਤਾ ਪੁਲਿਸ ਨੇ ਕੰਗਨਾ ਰਨੌਤ ਖਿਲਾਫ਼ ਪੱਛਮੀ ਬੰਗਾਲ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ’ਚ ਸ਼ਿਕਾਇਤ ਦਰਜ ਕੀਤੀ ਹੈ। ਐਡਵੋਕੇਟ ਸੁਮਿਤ ਚੌਧਰੀ ਨੇ ਈਮੇਲ ਰਾਹੀਂ ਕੋਲਕਾਤਾ ਦੇ ਪੁਲਿਸ ਕਮਿਸ਼ਨਰ ਸੌਮਨ ਮਿੱਤਰਾ ਨੂੰ ਇਕ ਸ਼ਿਕਾਇਤ ਭੇਜੀ ਹੈ। ਆਪਣੀ ਈਮੇਲ ’ਚ ਉਨ੍ਹਾਂ ਕੰਗਨਾ ਰਣੌਤ ਦੇ ਟਵੀਟ ਦੇ ਤਿੰਨ ਲਿੰਕ ਵੀ ਭੇਜੇ ਹਨ। ਇਨ੍ਹਾਂ ’ਚ ਦੋਸ਼ ਲਾਇਆ ਹੈ ਕਿ ਉਸ ਨੇ ਬੰਗਾਲ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਸੱਟ ਪਹੁੰਚਾਈ ਅਤੇ ਅਪਮਾਨਿਤ ਕੀਤਾ ਹੈ।

ਕੰਗਨਾ ਹੁਣ ਨਹੀਂ ਕਰ ਸਕੇਗੀ ਕੋਈ ਟਵਿਟ
ਕੰਗਨਾ ਹੁਣ ਨਹੀਂ ਕਰ ਸਕੇਗੀ ਕੋਈ ਟਵਿਟ

ਇਹ ਵੀ ਪੜੋ: ਆਈਪੀਐਲ 2021 ਅਣਮਿਥੇ ਸਮੇਂ ਲਈ ਮੁਲਤਵੀ

ਦੱਸ ਦੇਈਏ ਕਿ ਪੱਛਮੀ ਬੰਗਾਲ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਕੰਗਨਾ ਰਣੌਤ ਨੇ ਆਪਣੇ ਇਕ ਟਵੀਟ ’ਚ ਲਿਖਿਆ ਸੀ, “ਬੰਗਲਾਦੇਸ਼ੀ ਅਤੇ ਰੋਹਿੰਗਿਆ ਪੱਛਮੀ ਬੰਗਾਲ ’ਚ ਵੱਡੀ ਗਿਣਤੀ ’ਚ ਹਨ। ਇਸ ਤੋਂ ਸਾਫ਼ ਜ਼ਾਹਰ ਹੈ ਕਿ ਉੱਥੇ ਹਿੰਦੂ ਬਹੁਗਿਣਤੀ ’ਚ ਨਹੀਂ ਹਨ ਤੇ ਅੰਕੜਿਆਂ ਅਨੁਸਾਰ ਬੰਗਾਲੀ ਮੁਸਲਮਾਨ ਬਹੁਤ ਗਰੀਬ ਅਤੇ ਵਾਂਝੇ ਹਨ। ਚੰਗਾ ਹੈ ਕਿ ਦੂਜਾ ਕਸ਼ਮੀਰ ਬਣਨ ਜਾ ਰਿਹਾ ਹੈ।”ਐਡਵੋਕੇਟ ਸੁਮਿਤ ਚੌਧਰੀ ਨੇ ਕੰਗਨਾ ’ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ, “ਜੇ ਸਖਤ ਕਦਮ ਨਹੀਂ ਚੁੱਕੇ ਜਾਂਦੇ, ਉਸ ਦੀਆਂ ਟਿੱਪਣੀਆਂ ਸਮਾਜ ਵਿੱਚ ਹਿੰਸਾ ਦੀ ਸ਼ੁਰੂਆਤ ਕਰ ਸਕਦੀਆਂ ਹਨ।" ਪੁਲਿਸ ਨੇ ਆਈਪੀਸੀ ਦੀ ਧਾਰਾ 153ਏ ਅਧੀਨ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਲੋਕ ਟਵਿਟਰ ’ਤੇ ਕੰਗਨਾ ਦੇ ਇਨ੍ਹਾਂ ਟਵੀਟਾਂ ਦਾ ਵਿਰੋਧ ਕਰ ਰਹੇ ਹਨ, ਜਦਕਿ ਕੁਝ ਲੋਕ ਇਸ ਨੂੰ ਠੀਕ ਦੱਸ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.