ਫ਼ਿਲਮ ਦੇ ਡਾਇਰੈਕਟਰ ਦਾ ਕਹਿਣਾ ਸੀ ਕਿ ਕੰਗਣਾ ਨੇ ਫ਼ਿਲਮ ਨੂੰ ਹਾਈਜੈਕ ਕਰ ਲਿਆ ਹੈ। ਮਿਸ਼ਟੀ ਨੇ ਦੋਸ਼ ਲਗਾਇਆ ਹੈ ਕਿ ਫ਼ਿਲਮ 'ਚ ਉਸ ਦੀ ਭੂਮਿਕਾ ਕੱਟ ਦਿੱਤੀ ਗਈ ਹੈ। ਜਾਣਕਾਰੀ ਮੁਤਾਬਕ ਫ਼ਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਕੰਗਣਾ ਸਵਿਟਜ਼ਰਲੈਂਡ ਰਵਾਨਾ ਹੋ ਗਈ ਸੀ। ਉੱਥੋਂ ਵਾਪਸ ਆ ਕੇ ਉਸ ਨੇ ਇਨ੍ਹਾਂ ਸਾਰੇ ਦੋਸ਼ਾਂ 'ਤੇ ਜਵਾਬ ਦਿੱਤੇ ਹਨ।
ਕੰਗਣਾ ਨੇ ਕਿਹਾ, "ਕ੍ਰਿਸ਼ ਦਾ ਇਸ ਤਰ੍ਹਾਂ ਇੱਕ ਤੋਂ ਬਾਅਦ ਇੱਕ ਦੋਸ਼ ਲਗਾਉਣਾ ਗ਼ਲਤ ਹੈ। ਮੀਡੀਆ 'ਚ ਗੱਲ ਕਰਨ ਨਾਲ ਕੁੱਝ ਨਹੀਂ ਹੁੰਦਾ। ਕੋਈ ਕੁੱਝ ਵੀ ਕਹਿੰਦਾ ਰਹੇ ਪਰ 'ਮਣੀਕਰਣਿਕਾ' ਫ਼ਿਲਮ ਮੈਂ ਡਾਇਰੈਕਟ ਕੀਤੀ ਹੈ। ਜੋ ਲੋਕ ਮੇਰੇ ਕੰਮ ਤੋਂ ਸੜਦੇ ਹਨ ਉਨ੍ਹਾਂ ਨੂੰ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਜ਼ਿੰਦਗੀ 'ਚ ਅੱਜ ਮੈਂ ਜੋ ਕੁੱਝ ਵੀ ਹਾਂ ਆਪਣੇ ਦਮ 'ਤੇ ਹਾਂ। ਦੋਸ਼ ਲਗਾਉਣ ਅਤੇ ਰੋਣ ਨਾਲ ਕੁੱਝ ਹਾਸਲ ਨਹੀਂ ਹੋਣ ਵਾਲਾ। ਜੋ ਲੋਕ ਮੇਰੇ ਵਾਂਗ ਜ਼ਿੰਦਗੀ 'ਚ ਸੰਘਰਸ਼ ਕਰ ਰਹੇ ਹਨ ਉਨ੍ਹਾਂ ਨੂੰ ਮੇਰੇ ਕੋਲੋਂ ਪ੍ਰੇਰਣਾ ਲੈਣੀ ਚਾਹੀਦੀ ਹੈ।"