ਮੁੰਬਈ: ਅਦਾਕਾਰਾ ਕਾਜੋਲ ਦੇ ਕਰੀਅਰ 'ਚ ਫ਼ਿਲਮ 'ਕਭੀ ਖੁਸ਼ੀ ਕਭੀ ਗਮ' ਇੱਕ ਅਹਿਮ ਸਥਾਨ ਰੱਖਦੀ ਹੈ। ਇਹ ਇੱਕ ਸੁਪਰਹਿੱਟ ਫ਼ਿਲਮ ਸਾਬਿਤ ਹੋਈ ਸੀ। ਬਾਕਸ ਆਫ਼ਿਸ 'ਤੇ ਤਾਂ ਇਸ ਨੇ ਚੰਗਾ ਨਾਂਅ ਕਮਾਇਆ ਹੀ, ਇਸ ਤੋਂ ਇਲਾਵਾ ਕਈ ਐਵਾਰਡ ਵੀ ਆਪਣੇ ਨਾਂਅ ਕੀਤੇ। ਜਦੋਂ ਫ਼ਿਲਮ ਦੀ ਟੀਮ ਖੁਸ਼ੀਆਂ ਮਨਾ ਰਹੀ ਸੀ ਉਸ ਵੇਲੇ ਕਾਜੋਲ ਦਰਦ ਤੋਂ ਗੁਜ਼ਰ ਰਹੀ ਸੀ। ਇੰਸਟਾਗ੍ਰਾਮ ਦੇ ਪੇਜ 'ਹਿਊਮਨਸ ਆਫ਼ ਬੌਂਬੇਂ' ਦੀ ਟੀਮ ਨੂੰ ਕਾਜੋਲ ਨੇ ਦੱਸਿਆ ਕਿ ਉਹ 'ਕਭੀ ਖੁਸ਼ੀ ਕਭੀ ਗਮ' ਵੇਲੇ ਪ੍ਰੈਗਨੇਂਟ ਸੀ ਪਰ ਉਸ ਦਾ ਮਿਸਕੈਰੇਜ ਹੋ ਗਿਆ ਸੀ।
ਜਿਸ ਦਿਨ ਫ਼ਿਲਮ ਨੇ ਸਭ ਤੋਂ ਜ਼ਿਆਦਾ ਕਮਾਈ ਕੀਤੀ। ਉਸ ਵੇਲੇ ਕਾਜੋਲ ਹਸਪਤਾਲ ਦਾਖ਼ਲ ਸੀ। ਫ਼ਿਲਮ ਨੇ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਪਰ ਕਾਜੋਲ ਖੁਸ਼ ਨਹੀਂ ਸੀ। ਇਸ ਤੋਂ ਬਾਅਦ ਉਹ ਫ਼ਿਰ ਪ੍ਰੈਗਨੇਂਟ ਹੋਈ ਪਰ ਇਸ ਵਾਰ ਵੀ ਮਿਸਕੈਰੇਜ ਹੋਇਆ। ਕਾਜੋਲ ਨੇ ਦੱਸਿਆ ਉਹ ਦੌਰ ਬਹੁਤ ਔਖਾ ਸੀ। ਕਾਜੋਲ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਨੇ ਦਸਤਕ ਦਿੱਤੀ। ਉਸ ਦੇ ਦੋ ਬੱਚੇ ਹੋਏ ਨਿਆਸਾ ਅਤੇ ਯੁੱਗ। ਇਸ ਵੇਲੇ ਕਾਜੋਲ ਆਪਣੇ ਪਰਿਵਾਰ ਨਾਲ ਬਹੁਤ ਖੁਸ਼ ਹੈ। ਜ਼ਿਕਰਯੋਗ ਹੈ ਕਿ 10 ਜਨਵਰੀ ਨੂੰ ਕਾਜੋਲ ਆਪਣੇ ਪਤੀ ਅਜੇ ਦੇਵਗਨ ਨਾਲ ਫ਼ਿਲਮ ਤਾਨਾਜੀ: ਦਿ ਅਨਸੰਗ ਵਾਰੀਅਰ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਵੇਗੀ।