ਨਵੀਂ ਦਿੱਲੀ: ਮੀਡੀਆ ਵਿੱਚ ਆਏ ਦਿਨ ਜਬਰ ਜਨਾਹ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਸਾਲ ਹੈਦਰਾਬਾਦ ਅਤੇ ਉਨਾਓ ਵਿੱਚ ਜਵਾਨ ਕੁੜੀਆਂ ਨਾਲ ਜਬਰ ਜਨਾਹ ਤੋਂ ਬਾਅਦ ਜ਼ਿੰਦਾ ਸਾੜਣ ਦੀਆਂ ਖ਼ਬਰਾਂ ਸਾਹਮਣੇ ਆਈਆਂ। ਇੰਨ੍ਹਾਂ ਖ਼ਬਰਾਂ ਕਾਰਨ ਪੂਰੇ ਦੇਸ਼ 'ਚ ਰੋਸ ਨਜ਼ਰ ਆਇਆ।
ਹਾਲ ਹੀ ਵਿੱਚ ਬਾਲੀਵੁੱਡ ਅਦਾਕਾਰਾ ਕਾਜੋਲ ਨੇ ਇਸ ਮੁੱਦੇ 'ਤੇ ਟਿੱਪਣੀ ਕੀਤੀ ਹੈ ਉਨ੍ਹਾਂ ਕਿਹਾ ਕਿ ਇਸ ਮੁੱਦੇ 'ਤੇ ਜਿੰਨੀ ਚਰਚਾ ਹੋਵੇ ਉਨ੍ਹਾਂ ਹੀ ਘੱਟ ਹੈ। ਇੰਨ੍ਹਾਂ ਚਰਚਾਵਾਂ ਦੇ ਨਾਲ ਸਮਾਜ ਦੀ ਮਾਨਸਿਕਤਾ 'ਚ ਸੁਧਾਰ ਹੁੰਦਾ ਹੈ।
ਕਾਜੋਲ ਨੇ ਕਿਹਾ ਲੋਕਾਂ ਨੂੰ ਹੁਣ ਅਹਿਸਾਸ ਹੋ ਗਿਆ ਹੈ ਜਬਰ ਜਨਾਵਾਂ ਦੀ ਘਟਨਾਵਾਂ 'ਚ ਪੀੜਤਾਂ ਦਾ ਕਸੂਰ ਨਹੀਂ ਬਲਕਿ ਦੋਸ਼ੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ। 10 ਜਨਵਰੀ ਨੂੰ ਰਿਲੀਜ਼ ਹੋ ਰਹੀ ਫ਼ਿਲਮ ‘ਤਾਨਾਜੀ: ਦਿ ਅਨਸੰਗ ਵਾਰੀਅਰ’ ਵਿੱਚ ਅਜੈ ਦੇਵਗਨ ਅਤੇ ਕਾਜੋਲ ਤੋਂ ਇਲਾਵਾ ਸੈਫ਼ ਅਲੀ ਖ਼ਾਨ, ਸ਼ਾਰਦ ਕੇਲਕਰ ਅਤੇ ਲਯੂਕ ਕੇਨੀ ਮੁੱਖ ਭੂਮਿਕਾਵਾਂ ਵਿੱਚ ਹਨ।