ਮੁੰਬਈ: ਬਾਲੀਵੁੱਡ ਅਦਾਕਾਰ ਕਬੀਰ ਬੇਦੀ ਦਾ ਇੱਕ ਟਵੀਟ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਇਸ ਟਵੀਟ 'ਚ ਕਬੀਰ ਬੇਦੀ ਨੇ ਇਸ ਖ਼ਬਰ ਨਾਲ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ ਕਿ ਮਸ਼ਹੂਰ ਫ਼ੋਟੋਗ੍ਰਾਫਰ ਡੱਬੂ ਰਤਨਾਨੀ ਦੇ ਕੈਲੰਡਰ ਲਾਂਚ ਦੌਰਾਨ ਉਨ੍ਹਾਂ ਨੇ ਬਾਲੀਵੁੱਡ ਅਦਾਕਾਰਾ ਸੰਨੀ ਲਿਓਨੀ ਤੋਂ ਉਨ੍ਹਾਂ ਦਾ ਨਿੱਜੀ ਨੰਬਰ ਪੁੱਛਿਆ ਤੇ ਅਦਾਕਾਰਾ ਨੇ ਆਪਣੇ ਪਤੀ ਦਾ ਨੰਬਰ ਉਨ੍ਹਾਂ ਨਾਲ ਸਾਂਝਾ ਕੀਤਾ ਸੀ।
-
REPORTS that I asked #SunnyLeone for her number are not true. The insinuation is defamatory. At Daboo Ratnani’s party I asked her husband @DanielWeber99 for HIS number and HE entered it into my phone. Publications carrying this shameful @Spotboye report must remove it and clarify https://t.co/bBfoUNegTw
— KABIR BEDI (@iKabirBedi) February 21, 2020 " class="align-text-top noRightClick twitterSection" data="
">REPORTS that I asked #SunnyLeone for her number are not true. The insinuation is defamatory. At Daboo Ratnani’s party I asked her husband @DanielWeber99 for HIS number and HE entered it into my phone. Publications carrying this shameful @Spotboye report must remove it and clarify https://t.co/bBfoUNegTw
— KABIR BEDI (@iKabirBedi) February 21, 2020REPORTS that I asked #SunnyLeone for her number are not true. The insinuation is defamatory. At Daboo Ratnani’s party I asked her husband @DanielWeber99 for HIS number and HE entered it into my phone. Publications carrying this shameful @Spotboye report must remove it and clarify https://t.co/bBfoUNegTw
— KABIR BEDI (@iKabirBedi) February 21, 2020
ਹੁਣ ਇਸ ਮਾਮਲੇ ਉੱਤੇ ਕਬੀਰ ਬੇਦੀ ਨੇ ਆਪਣੀ ਨਾਰਾਜ਼ਗੀ ਜਿਤਾਉਂਦਿਆਂ ਖ਼ਬਰਾਂ ਨੂੰ ਗ਼ਲਤ ਕਰਾਰ ਦਿੱਤਾ ਤੇ ਆਪਣੇ ਟਵੀਟ 'ਚ ਸੱਚ ਦੱਸਣ ਦਾ ਦਾਅਵਾ ਕੀਤਾ ਹੈ। ਕਬੀਰ ਬੇਦੀ ਨੇ ਇਸ ਗੱਲ 'ਤੇ ਆਪਣੀ ਪ੍ਰਤੀਕ੍ਰਿਆ ਟੱਵੀਟ ਕਰਕੇ ਦਿੱਤੀ, ਜੋ ਕਿ ਕਾਫ਼ੀ ਵਾਇਰਲ ਹੋ ਰਹੀ ਹੈ।
ਕਬੀਰ ਬੇਦੀ ਨੂੰ ਟਵੀਟ ਕਰਦਿਆਂ ਲਿਖਿਆ," ਇੱਕ ਰਿਪੋਰਟ ਮੁਤਾਬਕ ਮੈਂ ਸੰਨੀ ਲਿਓਨ ਦਾ ਨੰਬਰ ਮੰਗਿਆ ਪਰ ਇਹ ਗ਼ਲਤ ਹੈ। ਇਹ ਇੱਕ ਕਿਸਮ ਦੀ ਘਟੀਆ ਮਾਣਹਾਨੀ ਹੈ। ਡੱਬੂ ਰਤਨਾਨੀ ਦੀ ਪਾਰਟੀ 'ਚ ਮੈਂ ਉਨ੍ਹਾਂ ਦੇ ਪਤੀ ਡੈਨੀਅਲ ਵੇਬਰ ਦਾ ਨੰਬਰ ਮੰਗਿਆ ਸੀ ਤੇ ਸੰਨੀ ਨੇ ਆਪਣੇ ਪਤੀ ਦਾ ਨੰਬਰ ਮੇਰੇ ਨਾਲ ਸਾਂਝਾ ਕੀਤਾ ਸੀ। ਹੁਣ ਡੈਨੀਅਲ ਦਾ ਨੰਬਰ ਮੇਰੇ ਫੋਨ 'ਤੇ ਆ ਗਿਆ ਹੈ। ਪਰ ਜੋ ਰਿਪੋਰਟ ਸਾਹਮਣੇ ਆਈ ਹੈ ਉਹ ਸੱਚਮੁੱਚ ਸ਼ਰਮਨਾਕ ਹੈ, ਹੁਣ ਪ੍ਰਕਾਸ਼ਕ ਨੂੰ ਇਸ ਨੂੰ ਤੁਰੰਤ ਹਟਾਉਣ ਦੇ ਨਾਲ-ਨਾਲ ਇਸ 'ਤੇ ਆਪਣੀ ਸਪੱਸ਼ਟੀਕਰਨ ਦੇਣਾ ਪਏਗਾ।"