ਚੰਡੀਗੜ੍ਹ: ਸੋਸ਼ਲ ਮੀਡੀਆ ਦੀ ਅੱਜ ਦੇ ਸਮੇਂ ਹਰ ਕੋਈ ਵਰਤੋਂ ਕਰਦਾ ਹੈ। ਇਸ ਦੇ ਨਾਲ ਹੀ ਪੰਜਾਬ ਵਿੱਚ ਬਾਰਨ ਆਨ ਇੰਸਟਾਗ੍ਰਾਮ ਪ੍ਰੋਗਰਾਮ ਲਾਂਚ ਕੀਤਾ ਗਿਆ, ਜਿਸ ਵਿੱਚ ਪੰਜਾਬ ਦੇ ਮਸ਼ਹੂਰ ਗਾਇਕ ਜੱਸੀ ਗਿੱਲ ਤੇ ਮਸ਼ਹੂਰ ਯੂਟਿਊਬਰ ਹਰਸ਼ ਬੈਨੀਪਾਲ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਇਸ ਮੌਕੇ ਆਪਣੇ ਇੰਸਟਾਗ੍ਰਾਮ ਦੀ ਸ਼ੁਰੂਆਤ ਬਾਰੇ ਦੱਸਿਆ ਕਿ ਕਿਸ ਤਰ੍ਹਾ ਉਨ੍ਹਾਂ ਨੇ ਇੰਸਟਾਗ੍ਰਾਮ ਦੀ ਸ਼ੁਰੂਆਤ ਕੀਤੀ।
ਹੋਰ ਪੜ੍ਹੋ: ਬਾਲੀਵੁੱਡ ਅਦਾਕਾਰ ਸਿਧਾਂਤ ਚਤੁਰਵੇਦੀ ਨੇ ਕੀਤੀ ਆਪਣੇ ਨਵੇਂ ਪ੍ਰੋਜੈਕਟਸ ਬਾਰੇ ਜਾਣਕਾਰੀ ਸਾਂਝੀ
ਜੱਸੀ ਨੇ ਦੱਸਿਆ ਕਿ ਪਹਿਲਾ ਤਾਂ ਉਹ ਇੰਸਟਾਗ੍ਰਾਮ 'ਤੇ ਸਿਰਫ਼ ਆਪਣੇ ਗਾਣਿਆ ਵਾਲੀਆਂ ਪੋਸਟਾ ਪਾਉਂਦੇ ਸਨ ਤੇ ਉਨ੍ਹਾਂ ਦੇ ਫ਼ੌਲੋਵਰਸ ਵੀ ਬਹੁਤ ਥੋੜ੍ਹੇ ਸਨ। ਸਮੇਂ ਦੇ ਬੀਤਣ ਨਾਲ ਉਨ੍ਹਾਂ ਦੇ ਫ਼ੌਲੋਵਰਸ ਵੀ ਵੱਧਦੇ ਰਹੇ। ਨਾਲ ਹੀ ਉਨ੍ਹਾਂ ਕਿਹਾ ਕਿ ਪਹਿਲਾ ਵਾਲੀਆਂ ਫ਼ੋਟੋਆਂ 'ਤੇ ਸਿਰਫ਼ 2-3 ਹਜ਼ਾਰ ਲਾਈਕਸ ਆਉਂਦੇ ਸਨ ਪਰ ਹੁਣ ਉਨ੍ਹਾਂ ਦੀਆਂ ਪੋਸਟਾਂ 'ਤੇ 2-3 ਲੱਖ ਲਾਈਕਸ ਆ ਜਾਂਦੇ ਹਨ।
ਹੋਰ ਪੜ੍ਹੋ: ਲੌਂਗ-ਲਾਚੀ ਗਾਣਾ ਬਣਿਆ ਭਾਰਤ ਦਾ ਸਭ ਤੋਂ ਹਿੱਟ ਗਾਣਾ
ਇਸ ਦੇ ਨਾਲ ਹੀ ਯੂਟਿਉਬਰ ਬੈਨੀਪਾਲ ਨੇ ਕਿਹਾ ਕਿ ਜਦ ਦੋ ਸੈਲੀਬ੍ਰਿਟੀ ਆਪਸ ਵਿੱਚ ਇੱਕ ਦੂਜੇ ਨੂੰ ਟੈਗ ਕਰਕੇ ਸਟੋਰੀ ਪਾਉਂਦੇ ਹਨ ਤਾਂ ਇੱਕ ਦੂਜੇ ਦੀ ਫੈਨ ਫਾਲੋਇੰਗ ਵਿੱਚ ਵਾਧਾ ਹੁੰਦਾ ਹੈ। ਜ਼ਿਕਰੇਖ਼ਾਸ ਹੈ ਕਿ ਹਰਸ਼ ਬੈਨੀਪਾਲ ਦੇ 1.8 ਮਿਲੀਅਨ ਫ਼ੋਲੋਵਰਸ ਤੇ ਜੱਸੀ ਗਿੱਲ ਦੇ 6.3 ਮਿਲੀਅਨ ਫੋਲੋਵਰਸ ਹਨ।