ਹੈਦਰਾਬਾਦ: ਕਪੂਰ ਫੈਮਿਲੀ ਤੋਂ ਇੱਕ ਹੋਰ ਕਲਾਕਾਰ ਬਾਲੀਵੁੱਡ ਵਿੱਚ ਡੈਬਿਉ ਕਰਨ ਜਾ ਰਿਹਾ ਹੈ। ਗੱਲ ਕਰ ਰਹੇ ਹਾਂ ਮਰਹੂਮ ਅਦਾਕਾਰ ਸ਼ਸ਼ੀ ਕਪੂਰ ਦੇ ਪੋਤੇ ਜਹਾਨ ਕਪੂਰ ਦੀ। ਫਿਲਮ ਨਿਰਮਾਤਾ ਹੰਸਲ ਮਹਿਤਾ ਨੇ ਇਸ ਗਲ ਦੀ ਜਾਣਕਾਰੀ ਆਪਣੇ ਟਵਿੱਟਰ ਅਕਾਉਟ ਉੱਤੇ ਦਿੱਤੀ ਹੈ। ਇਹ ਇੱਕ ਕ੍ਰਾਈਮ ਥ੍ਰਿਲਰ ਮੂਵੀ ਹੈ ਜਿਸ ਨੂੰ ਅਨੁਭਵ ਸਿਨਹਾ ਟੀ- ਸੀਰੀਜ ਬੈਨਰ ਥਲੇ ਬਣਾ ਰਹੇ ਹਨ।
- " class="align-text-top noRightClick twitterSection" data="
">
ਇਸ ਫਿਲਮ ਵਿੱਚ ਜਹਾਨ ਕਪੂਰ ਦੇ ਨਾਲ ਮਸ਼ਹੂਰ ਅਦਾਕਾਰ ਪਰੇਸ਼ ਰਾਵਲ ਦਾ ਪੁੱਤਰ ਆਦਿਤਿਆ ਰਾਵਲ ਵੀ ਅਹਿਮ ਕਿਰਦਾਰ ਵਿੱਚ ਹੋਣਗੇ। ਹੰਸਲ ਮਹਿਤਾ ਨੇ ਟਵੀਟ ਕਰ ਲਿਖਿਆ ਕਿ ਆਪਣੀ ਨਵੀਂ ਫਿਲਮ ਵਿੱਚ ਜਹਾਨ ਕਪੂਰ ਅਤੇ ਆਦਿਤਿਆ ਰਾਵਲ ਨੂੰ ਪੇਸ਼ ਕਰਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ। ਸਾਡੇ ਸਾਰਿਆਂ ਦੇ ਲਈ ਇਹ ਇੱਕ ਖਾਸ ਫਿਲਮ ਹੈ। ਇਸ ਫਿਲਮ ਦਾ ਨਿਰਮਾਣ ਅਨੁਭਵ ਸਿਨਹਾ ਭੂਸ਼ਣ ਕੁਮਾਰ ਅਤੇ ਸਾਹਿਲ ਸੈਗਲ ਕਰ ਰਹੇ ਹਨ।
- " class="align-text-top noRightClick twitterSection" data="
">
ਜਹਾਨ ਕਪੂਰ ਦੀ ਗਲ ਕੀਤੀ ਜਾ ਵੇ ਤਾਂ ਉਹ ਸ਼ਸ਼ੀ ਕਪੂਰ ਦੇ ਵੱਡੇ ਮੁੰਡੇ ਕਰਨ ਕਪੂਰ ਦੇ ਮੁੰਡੇ ਹਨ। ਜਹਾਨ ਸਿੱਧੇ ਫਿਲਮ ਇੰਡਸਟਰੀ ਵਿੱਚ ਨਹੀਂ ਆ ਰਹੇ। ਉਨ੍ਹਾਂ ਨੇ ਬਾਲੀਵੁੱਡ ਵਿੱਚ ਆਉਣ ਦੇ ਲਈ ਕਈ ਨਾਟਕਾਂ ਵਿੱਚ ਆਪਣੀ ਅਦਾਕਾਰੀ ਨੂੰ ਨਿਖਾਰਿਆ ਹੈ। ਜਹਾਨ ਨੂੰ ਨਾਟਕ ਪਿਤਾ ਜੀ ਪਲੀਜ਼ ਵਿੱਚ ਦੇਖਿਆ ਗਿਆ ਸੀ ਜਿਸ ਦੀ ਕੁਝ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਸੀ।
ਇਹ ਵੀ ਪੜ੍ਹੋ:ਮੀਡੀਆ ਰਿਪੋਰਟ: ਕੀ ਫਿਲਮਾਂ ਛੱਡ ਨੌਕਰੀ ਲੱਭਣਗੇ ਬਿਨੂੰ ਢਿੱਲੋਂ ?
ਫਿਲਮ ਵਿੱਚ ਇਕ ਹੋਰ ਸਟਾਰਕਿਡ ਆਦਿਤਿਆ ਰਾਵਲ ਵੀ ਹੋਣਗੇ। ਆਦਿਤਿਆ ਰਾਵਲ ਫ਼ਿਲਮ ਬਮਫਾੜ ਤੋਂ ਪਹਿਲਾਂ ਹੀ ਬਾਲੀਵੁੱਡ ਵਿੱਚ ਦਸਤਕ ਦੇ ਚੁੱਕੇ ਹਨ। ਹੰਸਲ ਨੇ ਦੋਨਾਂ ਹੀ ਸਟਾਰਕਿਡ ਨੂੰ ਲੈ ਕੇ ਕਿਹਾ ਕਿ ਆਦਿਤਿਆ ਅਤੇ ਜਹਾਨ ਨੂੰ ਉਨ੍ਹਾਂ ਦੀ ਅਦਾਕਾਰੀ ਦੇ ਦਮ ਉੱਤੇ ਚੁਣਿਆ ਗਿਆ ਹੈ। ਦਸ ਦੇਈਏ ਕਿ ਫਿਲਮ ਦੀ ਸ਼ੂਟਿੰਗ 28 ਜੂਨ ਤੋਂ ਚਲ ਰਹੀ ਹੈ। ਫਿਲਹਾਲ ਫਿਲਮ ਦੇ ਨਾਂਅ ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ।