ਮੁੰਬਈ: ਅਦਾਕਾਰ ਇਰਫ਼ਾਨ ਖ਼ਾਨ ਅੱਜ-ਕੱਲ੍ਹ ਆਪਣੀ ਫ਼ਿਲਮ 'ਅੰਗਰੇਜ਼ੀ ਮੀਡੀਅਮ' ਨੂੰ ਲੈ ਕੇ ਚਰਚਾ ਦੇ ਵਿੱਚ ਹਨ। ਕੈਂਸਰ ਵਰਗੀ ਗੰਭੀਰ ਬਿਮਾਰੀ ਦੇ ਨਾਲ ਲੱੜ ਕੇ ਵਾਪਿਸ ਪਰਤੇ ਇਰਫ਼ਾਨ ਇਸ ਵੇਲੇ ਫ਼ਿਲਮ 'ਅੰਗਰੇਜ਼ੀ ਮੀਡੀਅਮ' ਦੀ ਸ਼ੂਟਿੰਗ 'ਚ ਮਸ਼ਰੂਫ਼ ਹਨ। ਇਹ ਫ਼ਿਲਮ 'ਹਿੰਦੀ ਮੀਡੀਅਮ' ਦਾ ਸੀਕਵਲ ਹੈ।
ਸ਼ੂਟਿੰਗ ਵੇਲੇ ਇਰਫ਼ਾਨ ਦੀ ਇਕ ਤਸਵੀਰ ਸਾਹਮਣੇ ਆਈ ਹੈ। ਜਿਸ 'ਚ ਉਹ ਕ੍ਰਿਕਟ ਖੇਡਦੇ ਨਜ਼ਰ ਆ ਰਹੇ ਹਨ। ਇਹ ਤਸਵੀਰ ਵੇਖ ਕੇ ਇਰਫ਼ਾਨ ਦੇ ਫੈਨਜ਼ ਖੁਸ਼ ਹਨ।
![irfan kahn playing cricket](https://etvbharatimages.akamaized.net/etvbharat/prod-images/3118084_irfan2.jpg)