ਮੁੰਬਈ: ਅਦਾਕਾਰ ਰਿਤਿਕ ਰੌਸ਼ਨ ਦੀ ਮਾਂ ਪਿੰਕੀ ਰੌਸ਼ਨ ਕੋਵਿਡ-19 ਦਾ ਸ਼ਿਕਾਰ ਹੋ ਗਈ ਹੈ। ਇਸ ਬਾਰੇ ਪਿੰਕੀ ਦੇ ਪਤੀ ਅਤੇ ਫ਼ਿਲਮ ਨਿਰਮਾਤਾ ਰਾਕੇਸ਼ ਰੌਸ਼ਨ ਨੇ ਜਾਣਕਾਰੀ ਸਾਂਝੀ ਕੀਤੀ।
ਅਜਿਹੀਆਂ ਖਬਰਾਂ ਆਈਆਂ ਹਨ ਕਿ ਪਿੰਕੀ ਰੌਸ਼ਨ, ਜੋ ਵੀਰਵਾਰ ਨੂੰ 67 ਸਾਲ ਦੀ ਹੋ ਗਈ ਸੀ, ਦਾ ਇੱਕ ਹਫ਼ਤਾ ਪਹਿਲਾਂ ਕੋਰੋਨਾ ਟੈਸਟ ਪੌਜ਼ੀਟਿਵ ਆਇਆ ਸੀ। ਰਾਕੇਸ਼ ਰੌਸ਼ਨ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਪਿੰਕੀ ਵਿੱਚ ਇਸ ਸਮੇਂ ਕੋਈ ਲੱਛਣ ਨਹੀਂ ਹਨ।
ਪਿੰਕੀ ਰੌਸ਼ਨ ਨੇ ਆਪਣੇ ਜਨਮ ਦਿਨ ਮੌਕੇ ਇੰਸਟਾਗ੍ਰਾਮ 'ਤੇ ਗੁਬਾਰੇ ਅਤੇ ਫੁੱਲਾਂ ਦੀ ਤਸਵੀਰ ਸਾਂਝੀ ਕੀਤੀ, ਜੋ ਉਨ੍ਹਾਂ ਨੂੰ ਪਰਿਵਾਰ ਵੱਲੋਂ ਇੱਕ ਸਰਪਰਾਈਜ਼ ਦਿੱਤਾ ਗਿਆ ਸੀ।
- " class="align-text-top noRightClick twitterSection" data="
">
ਮੁੰਬਈ ਦੀ ਕੋਵਿਡ-19 ਦੀ ਗਿਣਤੀ ਵੱਧ ਕੇ 2,45,871 ਤੋਂ ਪਾਰ ਅਤੇ ਮਰਨ ਵਾਲਿਆਂ ਦੀ ਗਿਣਤੀ 9,869 ਹੋ ਗਈ ਹੈ।