ਮੁੰਬਈ: ਹਾਲੀਵੁੱਡ ਫ਼ਿਲਮਾਂ ਦੇ ਪ੍ਰੋਡਿਊਸਰ ਵੈਨਸਟਾਈਨ ਨੂੰ ਨਿਊਯਾਰਕ ਦੇ ਇੱਕ ਜੱਜ ਨੇ ਬਲਾਤਕਾਰ ਤੇ ਜਿਨਸੀ ਸ਼ੋਸ਼ਣ ਦੇ ਮਾਮਲੇ 'ਚ 23 ਸਾਲ ਦੀ ਸਜ਼ਾ ਸੁਣਾਈ ਹੈ। ਪਿਛਲੇ ਸਾਲ ਚਲੇ etoo ਅੰਦੋਲਨ 'ਚ ਇਸ ਤਰ੍ਹਾਂ ਦੀ ਸਜ਼ਾ ਸੁਣਾਏ ਜਾਣਾ ਇੱਕ ਮਿਸਾਲ ਹੈ। ਜ਼ਿਕਰਯੋਗ ਹੈ ਕਿ ਵੇਂਸਟੀਨ ਦੇ ਬਚਾਅ ਪੱਖ ਨੇ ਕਿਹਾ ਕਿ ਹਾਰਵੇ ਨੂੰ ਸਿਰਫ਼ 5 ਸਾਲ ਦੀ ਸਜ਼ਾ ਹੋਣੀ ਚਾਹੀਦੀ ਹੈ, ਜੋ ਹਾਰਵੇ ਲਈ ਉਮਰ ਕੈਦ ਵਰਗੀ ਹੈ।
ਵੈਨਸਟਾਈਨ ਦੇ ਵਕੀਲਾਂ ਨੇ ਨਰਮੀ ਦੀ ਅਪੀਲ ਕੀਤੀ ਸੀ, ਉਸਨੇ ਜ਼ੋਰ ਦੇ ਕੇ ਕਿਹਾ ਸੀ ਕਿ ਵੈਨਸਟਾਈਨ ਲਈ ਘੱਟੋ-ਘੱਟ ਪੰਜ ਸਾਲ ਦੀ ਸਜ਼ਾ ਵੀ "ਉਮਰ ਕੈਦ" ਹੋ ਸਕਦੀ ਹੈ।
ਦੱਸਣਯੋਗ ਹੈ ਕਿ 67 ਸਾਲਾ ਵੈਨਸਟਾਈਨ 'ਤੇ ਲਗਭਗ 90 ਔਰਤਾਂ ਨੇ ਜਿਨਸੀ ਸ਼ੋਸ਼ਣ ਅਤੇ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਬੀਤੇ ਕਾਫ਼ੀ ਸਾਲਾਂ ਤੋਂ ਹੀ ਹਾਰਵੇ 'ਤੇ ਜਿਨਸੀ ਸ਼ੋਸ਼ਣ ਤੇ ਛੇੜਛਾੜ ਦੇ ਦੋਸ਼ ਲੱਗਦੇ ਆ ਰਹੇ ਸਨ, ਜਿਸ ਤੋਂ ਬਾਅਦ ਸਾਲ 2017 ਵਿੱਚ ਉਨ੍ਹਾਂ ਦਾ ਕਰੀਅਰ ਬਰਬਾਦ ਹੋ ਗਿਆ।