ਮੁੰਬਈ: ਛੋਟੇ ਪਰਦੇ ਤੋਂ ਬਾਅਦ ਹਿਨਾ ਖ਼ਾਨ ਨੇ ਆਪਣੀ ਇੱਕ ਵੱਖਰੀ ਪਛਾਣ ਬਣੀ ਲਈ ਹੈ। ਉਨ੍ਹਾਂ ਨੂੰ ਬਿੱਗ ਬੌਸ ਦੇ ਘਰ 'ਚ ਜਾਣ ਨਾਲ ਵੱਖਰੀ ਪਛਾਣ ਮਿਲੀ ਹੈ। ਇਸ ਦੇ ਨਾਲ ਹੀ ਉਹ ਕਾਨਸ ਫ਼ਿਲਮ ਫੈਸਟੀਵਲ 'ਚ ਪਹੁੰਚਣ ਵਾਲੀ ਪਹਿਲੀ ਟੀਵੀ ਸਟਾਰ ਬਣੀ ਹੈ। ਜ਼ਿਕਰਯੋਗ ਹੈ ਕਿ ਹੁਣ ਹਿਨਾ ਬਾਲੀਵੁੱਡ 'ਚ ਕਦਮ ਰੱਖਣ ਜਾ ਰਹੀ ਹੈ।
- " class="align-text-top noRightClick twitterSection" data="">
ਹਿਨਾ ਦੀ ਨਵੀਂ ਫ਼ਿਲਮ 'ਹੈਕਡ' ਆ ਰਹੀ ਹੈ, ਜਿਸ ਨੂੰ ਉਹ ਕਾਫ਼ੀ ਚਰਚਾ 'ਚ ਹੈ। ਇਸ ਫ਼ਿਲਮ ਦਾ ਟ੍ਰੇਲਰ ਹਾਲ ਹੀ ਵਿੱਚ ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵੱਲੋਂ ਕਾਫ਼ੀ ਪਿਆਰ ਦਿੱਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਫ਼ਿਲਮ ਦੇ ਟ੍ਰੇਲਰ ਦੇ ਹੁਣ ਤੱਕ ਦੇ ਲਗਭਗ 50 ਮਿਲੀਅਨ ਵੀਊਜ਼ ਹੋ ਗਏ ਹਨ।
ਹੋਰ ਪੜ੍ਹੋ: ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਤੋਂ ਬਚੋ: ਭੂਮੀ ਪੇਡਨੇਕਰ
ਇਸ ਉੱਤੇ ਹਿਨਾ ਦਾ ਕਹਿਣਾ ਹੈ,"ਇੰਨਾ ਪਿਆਰ ਦੇਣ ਲਈ ਧੰਨਵਾਦ ਤੇ ਮੈਂ ਉਮੀਦ ਕਰਦੀ ਹਾਂ ਕਿ ਅਜਿਹਾ ਹੀ ਪਿਆਰ ਸਿਨੇਮਾ ਘਰਾਂ ਵਿੱਚ ਫ਼ਿਲਮ ਦੀ ਰਿਲੀਜ਼ ਵਾਲੇ ਦਿਨ ਦੇਖਣ ਨੂੰ ਮਿਲੇਗਾ।" ਫ਼ਿਲਮ ਦੇ ਡਾਇਰੈਕਟਰ ਵਿਕਰਮ ਭੱਟ ਦਾ ਕਹਿਣਾ ਹੈ, "ਹੈਕਡ ਇੱਕ ਅਸਲ ਜ਼ਿੰਦਗੀ ਦੇ ਆਧਾਰਿਤ ਹੈ। ਉਹ ਚੀਜ਼ਾਂ ਜਿਸ ਸਭ ਦੇ ਅਸੀਂ ਗਵਾਹ ਹੁੰਦੇ ਹਾਂ। ਮੈਂ ਖ਼ੁਸ਼ ਹਾਂ ਕਿ ਅਸੀਂ ਦਰਸ਼ਕਾਂ ਤੱਕ ਆਪਣੀ ਪਹੁੰਚ ਕਰ ਸਕੇ।"
ਫ਼ਿਲਮ ਵਿੱਚ ਹਿਨਾ ਖ਼ਾਨ ਕਾਫ਼ੀ ਬੋਲਡ ਅਵਤਾਰ ਵਿੱਚ ਨਜ਼ਰ ਆ ਰਹੀ ਹੈ। ਵਿਕਰਮ ਭੱਟ ਦੀ ਇਹ ਫ਼ਿਲਮ 7 ਫਰਵਰੀ 2020 ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ 'ਚ ਹਿਨਾ ਖ਼ਾਨ ਤੋਂ ਇਲਾਵਾ ਰੋਹਨ ਸ਼ਾਹ, ਮੋਹਿਤ ਮਲਹੋਤਰਾ ਅਤੇ ਸਿਡ ਮੱਕੜ ਨਜ਼ਰ ਆਉਣਗੇ।
ਟ੍ਰੇਲਰ ਬਾਰੇ
ਇੱਕ 19 ਸਾਲ ਮੁੰਡਾ ਹੈਕਰ ਬਣ ਜਾਂਦਾ ਹੈ, ਜੋ ਸਮਾਜ ਲਈ ਖ਼ਤਰਾ ਸਾਬਤ ਹੋ ਜਾਂਦਾ ਹੈ। ਉਹ ਲੜਕੀਆਂ ਦੀ ਨਿੱਜੀ ਜਾਣਕਾਰੀਆਂ ਨੂੰ ਹੈਕ ਕਰਕੇ ਉਨ੍ਹਾਂ ਨਾਲ ਗ਼ਲਤ ਕੰਮ ਕਰਦਾ ਹੈ। ਇਸ ਹੈਕਰ ਦਾ ਸ਼ਿਕਾਰ ਹਿਨਾ ਖ਼ਾਨ ਵੀ ਹੋ ਜਾਂਦੀ ਹੈ। ਥ੍ਰੀਲਰ ਨਾਲ ਭਰਪੂਰ ਇਸ ਫਿਲਮ 'ਚ ਹਿਨਾ ਖ਼ਾਨ ਸ਼ਾਨਦਾਰ ਐਕਟਿੰਗ ਕਰਦੀ ਨਜ਼ਰ ਆ ਰਹੀ ਹੈ।